

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ ਸ’ਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਆਮਦਨ ਕਰ ਭਰਨ ਸੰਬੰਧੀ ਜਾਗਰੁਕਤਾ ਪੈਦਾ ਕਰਨ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਡਿਪਟੀ ਇਨਕਮ ਟੈਕਸ ਕਮਿਸ਼ਨਰ ਡਾ: ਤਰੁਨਦੀਪ ਕੌਰ ਨੇ ਮੁਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਤੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਅਤੇ ਮੈਂਬਰ ਇੰਚਾਰਜ ਸ. ਹਰਮਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਸਕੂਲ ਪਹੁੰਚਣ ਤੇ ਉਹਨਾਂ ਦਾ ਨਿੱਘਾ ਸੁਆਗਤ ਕੀਤਾ।ਸਕੂਲੀ ਵਿਦਿਆਰਥੀਆਂ ਨੇ ਪੰਜਾਬੀ ਦੇ ਸੁਆਗਤੀ ਗੀਤ ਰਾਹੀਂ ਮੁੱਖ ਬੁਲਾਰੇ ਅਤੇ ਪ੍ਰਬੰਧਕੀ ਕਮੇਟੀ ਨੂੰ ‘ਜੀ ਆਇਆਂ’ ਆਖਿਆ।ਮੁੱਖ ਬੁਲਾਰੇ ਨੇ ਸਕੂਲ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਮਦਨ ਕਰ ਦੀ ਰਿਟਰਨ ਭਰਨ ਦੇ ਲਾਭ ਦ’ਸਦੇ ਹੋਏ ਕਿਹਾ ਕਿ ਚੰਗੇ ਨਾਗਰਿਕ ਨੂੰ ਆਮਦਨ ਕਰ ਜਰੂਰ ਭਰਨਾ ਚਾਹੀਦਾ ਹੈ ਕਿਉਂਕਿ ਇਹ ਸਰਕਾਰ ਦੀ ਆਮਦਨ ਦਾ ਇਹ ਪ੍ਰਮੁੱਖ ਸੋਮਾ ਹੈ ਅਤੇ ਇਸ ਤੋਂ ਇਕੱਠਾ ਧਨ ਦੇਸ਼ ਦੀ ਭਲਾਈ ਅਤੇ ਵਿਕਾਸ ਦੇ ਕਾਰਜਾਂ ਤੇ ਖਰਚ ਕੀਤਾ ਜਾਂਦਾ ਹੈ।
ਸੈਮੀਨਾਰ ਤੋਂ ਬਾਅਦ ਉਹਨਾਂ ਨੇ ਵਿਦਿਆਰਥੀਆਂ ਵ’ਲੋਂ ਪੁੱਛੇ ਗਏ ਆਮਦਨ ਕਰ ਨਾਲ ਸੰਬੰਧਿਤ ਸੁਆਲਾਂ ਦੇ ਜੁਆਬ ਵੀ ਦਿੱਤੇ।ਡਾ: ਤਰੁਨਦੀਪ ਕੌਰ ਨੇ ਸਕੂਲ ਦੇ ਸੀਨੀਅਰ ਸੈਕਸ਼ਨ ਵਿੱਚ ਬਣੀ ਕੰਪਿਊਟਰ ਪ੍ਰਯੋਗਸ਼ਾਲਾ ਦਾ ਉਦਘਾਟਨ ਵੀ ਕੀਤਾ।ਉਹਨਾਂ ਨੇ ਸਕੂਲ ਵਿੱਚ ਬਣੀਆਂ ਹੋਰ ਵਿਗਿਆਨ ਪ੍ਰਯੋਗਸ਼ਾਲਾਵਾਂ, ਆਰਟ ਰੂਮ, ਸੰਗੀਤ ਸ਼ਾਲਾ, ਨਾਚੁਸ਼ਾਲਾ, ਗੁਰਮਤਿ ਅਭਿਆਸ ਕੇਂਦਰ, ਫੂਡ ਟੈਕਨਾਲੋਜੀ ਪ੍ਰਯੋਗਸ਼ਾਲਾ ਆਦਿ ਵੀ ਵੇਖੀਆਂ।ਉਹਨਾਂ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਬੰਧਕੀ ਕਮੇਟੀ ਨੂੰ ਸਿਖਿਆ ਲਈ ਆਧੁਨਿਕ ਅਤੇ ਉੱਤਮ ਵਾਤਾਵਰਨ ਅਤੇ ਸਹੂਲਤਾਂ ਉਪਲਭਧ ਕਰਾਉਣ ਲਈ ਵਧਾਈ ਦਿੱਤੀ । ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ, ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ, ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਵੱਲੋਂ ਡਾ: ਤਰੁਨਦੀਪ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਅੱਜ ਦੇ ਸੈਮੀਨਾਰ ਵਿੱਚ ਸੀ.ਕੇ.ਡੀ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਮੈਂਬਰ ਇੰਚਾਰਜ ਡਾ: ਬਲਜਿੰਦਰ ਸਿੰਘ, ਪ੍ਰਿੰਸੀਪਲ ਡਾ: ਐਚ. ਐਸ. ਸੰਧੂ, ਸਕੂਲ ਦੀਆਂ ਮੁੱਖ ਅਧਿਆਪਕਾਵਾਂ ਸ਼੍ਰੀਮਤੀ ਰੇਣੂ ਆਹੂਜਾ, ਸ਼੍ਰੀਮਤੀ ਨਿਸ਼ਚਿੰਤ ਕਾਹਲੋਂ, ਸ਼੍ਰੀਮਤੀ ਕਵਲਪ੍ਰੀਤ ਕੌਰ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਲ ਹੋਏ ।
Punjab Post Daily Online Newspaper & Print Media