Tuesday, April 28, 2026

ਕਿਸਾਨ ਦੀ ਜ਼ਮੀਨ ਜਬਰੀ ਖੋਹਣ ਦੇ ਵਿਰੋਧ ‘ਚ ਬਾਬਾ ਬਕਾਲਾ ਸਾਹਿਬ ਵਿਖੇ ਰੋਸ ਰੈਲੀ 29 ਨੂੰ

ਤਰਸਿੱਕਾ, 25 ਅਗਸਤ (ਕੰਵਲ ਜੋਧਾਨਗਰੀ) – ਕਿਸਾਨ ਸੰਘਰਸ਼ ਕਮੇਟੀ ਪੰਝਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਪਿੰਡ ਸਠਿਆਲਾ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਚੱਬਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮ, ਸਤਨਾਮ ਸਿੰਘ ਸਠਿਆਲਾ, ਗੁਰਬਿੰਦਰ ਸਿੰਘ ਭਰੋਵਾਲ, ਮੁਖਬੈਨ ਸਿੰਘ ਜੋਧਾਨਗਰੀ, ਅਮਰੀਕ ਸਿੰਘ ਭੋਏਵਾਲ,ਰਣਜੀਤ ਕਲੇਰਬਾਲਾ ਆਦਿ ਆਗੂ ਹਾਜ਼ਰ ਹੋਏ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਮਿਤੀ 29 ਅਗਸਤ ਨੂੰ ਬਾਬਾ ਬਕਾਲਾ ਸਹਿਬ ਵਿਖੇ ਸ਼ਾਂਤਮਈ ਰੋਸ ਮਾਰਚ ਮੁੱਖ ਮੰਤਰ ਿਪੰਜਾਬ ਦੀ ਰੈਲੀ ਵੱਲ ਕੀਤਾ ਜਾਵੇਗਾ । ਇਸ ਰੋਸ ਮਾਰਚ ਦਾ ਫੈਸਲਾ ਮਜ਼ਬੂਰ ਹੋ ਕਿ ਕੀਤਾ ਗਿਆ ਹੈ ਕਿਉਕਿ ਕਿਸਾਨ ਹਰਜੀਤ ਸਿੰਘ ਨਵਾਂਪਿੰਡ ਅਜਨਾਲਾ ਦੀ 2 ਏਕੜ 5 ਮਰਲੇ ਦੀ ਜ਼ਮੀਨ ਤੇ ਪੁਲਿਸ ਫੋਰਸ ਲੈ ਕੇ ਤਹਸੀਲਦਾਰ ਅਜਨਾਲਾ ਵੱਲੋਂ ਜਬਰੀ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਕਿਸਾਨਾ ਦੇ ਜਬਰਦਸਤ ਵਿਰੋਧ ਕਰਕੇ ਅਸਫਲ ਕਰ ਦਿੱਤਾ ਸੀ। ਇਸ ਜ਼ਮੀਨ ਦਾ ਨੋਟੀਫਿਕੇਸ਼ਨ ਰੱਦ ਕਰਨ ਲਈ ਅੇਤ ਬਾਦਲ ਸਰਕਾਰ ਵੱਲੋਂ ਐਲਾਨ ਕੀਤੀ ਨੀਤੀ ਦੀ ਕਿ ਅਸੀ ਕਿਸਾਨ ਦੀ ਜ਼ਬਰੀ ਜ਼ਮੀਂ ਨਹੀਂ ਖੋਹਾਗੇ, ਉਹਨਾਂਨੂੰ ਯਾਦ ਕਰਵਾਉਣ ਲਈ ਸ਼ਾਂਤਮਈ ਪ੍ਰੋਗਰਾਮ ਉਲੀਕਿਆ ਗਿਆ ਹੈ। ਯਾਦ ਰਹੇ ਕਿ ਮੋਦੀ ਸਰਕਾਰ ਵੱਲੋਂ ਬਣਾਈ ਸੰਸਦ ਕਮੇਟੀ ਵੀ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸੰਸਦ ਕਮੇਟੀ ਦੇ ਮੁੱਖੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਖ ਰਖਿਆ ਕਿ ਕਿਸਾਨ ਦੀ ਮਰਜੀ ਤੋਂ ਬਗੈਰ ਜਬਰੀ ਜਮੀਂਨ ਨਾ ਖੋਹੀ ਜਾਵੇ ਤੇ ਦੂਜੇ ਪਾਸੇ ਬਾਦਲ ਸਰਕਾਰ ਫੋਰਸਾ ਭੇਜ ਕੇ ਜਬਰੀ ਜਮੀਂਨਾਂ ਖੋਹਣ ਲਈ ਲੱਗੀ ਹੋਈ ਹੈ । ਇਸ ਮੌਕੇ ਸਤਿਨਾਮ ਸਿੰਘ ਸੁਧਾਰ, ਤਲਵਿੰਦਰ ਸਿੰਘ ਜੋਧਾਨਗਰੀ, ਚਰਨ ਸਿੰਘ ਕਲੇਰ ਘੁਮਾਣ, ਤਰਸੇਮ ਸਿੰਘ ਬੁਤਾਲਾ, ਬਲਵਿੰਦਰ ਸਿੰਘ ਲੋਹਗੜ੍ਹ, ਜਗਤਾਰ ਸਿੰਘ ਡੇਹਰੀਵਾਲ, ਹਰਦਿਆਲ ਸਿੰਘ ਗਗੜਭਾਣਾ, ਬੀਬੀ ਜਗੀਰ ਕੌਰ ਕਲੇਰ ਘੁਮਾਣ, ਬੀਬੀ ਰਘਬੀਰ ਕੌਰ ਜਲਾਲਪੁਰ ਸੇਰੋਂ, ਅਤੇ ਜਸਪਾਲ ਕੌਰ ਜੋਧਾਨਗਰੀ ਆਦਿ ਹਾਜ਼ਰ ਸਨ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply