Tuesday, April 28, 2026

ਆਰਿਆ ਯੁਵਾ ਸਭਾ ਡੀ.ਏ.ਵੀ ਪਬਲਿਕ ਸਕੂਲ ਵੱਲੋਂ ਰੈਲੀ ਦਾ ਅਯੋਜਨ

PPN2508201526

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ ਸੱਗੂ) – ਆਰਿਆ ਰਤਨ ਸ਼੍ਰੀ ਪੂਨਮ ਸੂਰੀ, ਪ੍ਰਧਾਨ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ, ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਧਾਨ ਆਪ ਉਪ ਸਭਾ ਪੰਜਾਬ ਅਤੇ ਮੰਤਰੀ ਆਪ ਉਪ ਸਭਾ, ਪੰਜਾਬ ਸ਼੍ਰੀ ਜੇ.ਪੀ. ਸ਼ੂਰ ਜੀ ਡਾਇਰੈਕਟਰ ਪੀ.ਐਸ.ਸ਼ ਅਤੇ ਏਡਿਡ ਸਕੂਲਜ਼ ਦੇ ਨਿਰਦੇਸ਼ ਹੇਠ ਸਕੂਲ ਦੀ ਆਰਿਆ ਯੁਵਾ ਸਭਾ ਵੱਲੋਂ ਰੈਲੀ ਅਯੋਜਿਤ ਕੀਤੀ ਗਈ।ਨੌਵੀਂ ਜਮਾਤ ਦੇ ਲਗਭਗ 300 ਵਿਦਿਆਰਥੀਆਂ ਨੇ ਇਸ ਰੈਲੀ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਦਾ ਉਦੇਸ਼ ਸ਼ਹਿਰ ਦੀਆਂ ਸੜਕਾਂ ਤੇ ਰੈਲੀ ਕਰਦੇ ਹੋਏ ਲੋਕਾਂ, ਦੇਸ਼ ਦੀ ਯੁਵਾ ਪੀੜੀ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੁਕ ਕਰਨਾ ਸੀ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ, ਸ਼੍ਰੀਮਤੀ ਅਰੁਨਾ ਬਕਸ਼ੀ, ਸੁਪਰਵਾਈਜ਼ਰ, ਕੁਮਾਰੀ ਸ਼ਮਾ ਸ਼ਰਮਾ, ਸੁਪਰਵਾਈਜ਼ਰ, ਨੌਵੀਂ ਤੇ ਦੱਸਵੀਂ ਜਮਾਤ ਦੇ ਸੁਪਰਵਾਈਜ਼ਰ ਸ਼੍ਰੀਮਤੀ ਰੇਮਨ ਸ਼ਰਮਾ ਅਤੇ ਕੁਮਾਰੀ ਰਿਤੂ ਪਾਂਡਿਆ ਦੁਆਰਾ ਰੈਲੀ ਨੂੰ ਝੰਡੀ ਵਿਖਾਈ ਗਈ।ਅਧਿਆਪਕਾਂ ਦੇ ਨਾਲ ਵਿਦਿਆਰਥੀਆਂ ਨੇ ਹੱਥਾਂ ਵਿੱਚ ਤੱਖ਼ਤੀਆਂ ਫੜੀਆਂ ਹੋਈਆਂ ਸਨ ਜਿਹੜਾ ਕਿ ਸਮਾਜਿਕ ਬੁਰਾਈਆਂ ਜਿਵੇਂ ਕਿ ਦਾਜ ਪ੍ਰਥਾ, ਲੜਕੀਆਂ ਨੂੰ ਕੁੱਖ ਵਿੱਖ ਮਾਰਨਾ ਜਾਂ ਭਰੂਣ ਹੱਤਿਆ, ਬਾਲ ਮਜ਼ਦੂਰੀ, ਨਸ਼ਾਖੋਰੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਅਨਪੜ੍ਹਤਾ ਆਦਿ ਦੇ ਖਿਲਾਫ਼ ਲੜਨ ਦਾ ਸੰਦੇਸ਼ ਦੇ ਰਹੇ ਸਨ ।
ਵਿਦਿਆਰਥੀਆਂ ਨੇ ਜਾਗਰੁਕਤਾ ਫੈਲਾਉਣ ਦਾ ਪ੍ਰਣ ਲਿਆ ਅਤੇ ਂਸਵੱਛ ਭਾਰਤ ਅੰਦੋਲਨਂ ਨੂੰ ਜਨਤਾ ਦਾ ਅੰਦੋਲਨ ਬਣਾਉਣ ਲਈ ਕਿਹਾ। ਸ਼੍ਰੀਮਤੀ ਰੇਮਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਸ ਵਿੱਚ ਹੱਥ ਮਿਲਾ ਕੇ ਇਨ੍ਹਾਂ ਬੁਰਾਈਆਂ ਦੇ ਖਿਲਾਫ਼ ਖੜ੍ਹੇ ਹੋਣ ਲਈ ਉਤਸਾਹਿਤ ਕੀਤਾ ਅਤੇ ਮਹਾਤਮਾ ਗਾਂਧੀ ਵਰਗੇ ਮਹਾਨ ਨੇਤਾਵਾਂ ਅਤੇ ਸੁਤੰਤਰਤਾ ਸੇਨਾਨੀਆਂ ਦੇ ਸੁਪਨਿਆਂ ਦਾ ਦੇਸ਼ ਬਨਾਉਣ ਦਾ ਸਪਨਾ ਸਾਕਾਰ ਕਰਨ ਲਈ ਕਿਹਾ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਧਾਨ ਆਪ ਉਪ ਸਭਾ ਪੰਜਾਬ ਨੇ ਸਕੂਲ ਦੀ ਇਸ ਰੈਲੀ ਦੇ ਅਯੋਜਨ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਦੇਸ਼ ਦੇ ਹਰ ਨਾਗਰਿਕ ਦਾ ਕਰੱਤਵ ਹੈ ਕਿ ਉਹ ਦੇਸ਼ ਦੀ ਤਰੱਕੀ ਦਾ ਹਿੱਸਾ ਬਣੇ ਅਤੇ ਸਮਾਜ ਵਿੱਚ ਮੌਜੂਦ ਬੁਰਾਈਆਂ ਦੇ ਖਿਲਾਫ਼ ਲੜੇ।ਹਰ ਵਿਦਿਆਰਥੀ ਨੂੰ ਸੱਚੇ ਅਰਥਾਂ ਵਿੱਚ ਂਆਰਿਆਂ ਬਨਣਾ ਚਾਹੀਦਾ ਹੈ।ਮੰਤਰੀ ਆਪ ਉਪ ਸਭਾ, ਪੰਜਾਬ ਸ਼੍ਰੀ ਜੇ.ਪੀ. ਸ਼ੂਰ ਡਾਇਰੈਕਟਰ ਪੀ.ਐਸ.ਸ਼ ਅਤੇ ਏਡਿਡ ਸਕੂਲਜ਼ ਨੇ ਕਿਹਾ ਕਿ ਉਹ ਦੇਸ਼ ਦੀ ਯੁਵਾ ਪੀੜੀ ਨੁੰ ਮਹਾਨ ਨੇਤਾ ਅਤੇ ਜ਼ਿੰਮੇਵਾਰ ਨਾਗਰਿਕ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਨ।ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਪਹਿਲਾ ਕਦਮ ਸਕੂਲੀ ਜ਼ਿੰਦਗੀ ਵਿੱਚ ਹੁੰਦਾ ਹੈ ਜਿੱਥੇ ਉਹ ਨੇਤਾ ਬਨਣ, ਆਪਸੀ ਸਹਿਯੋਗ ਅਤੇ ਲਗਨ ਨਾਲ ਕੰਮ ਕਰਨ ਦਾ ਪਹਿਲਾ ਪਾਠ ਪੜ੍ਹਦੇ ਹਨ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਕੁਰਬਾਨੀ ਦੇ ਗੁਣ ਧਾਰਨ ਕਰਨ ਲਈ ਸੁਝਾਅ ਦਿੱਤਾ ਅਤੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਸਿੱਖਿਆ ਇਹ ਹੋਣੀ ਚਾਹੀਦੀ ਹੈ ਜੋ ਯੁਵਾ ਪੀੜੀ ਨੁੰ ਸਮਾਜ ਨੂੰ ਉਚੱਾ ਚੁੱਕਣ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੇਰਿਤ ਕਰ ਸਕੇ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply