
ਤਰਸਿੱਕਾ, 25 ਅਗਸਤ (ਕੰਵਲ ਜੋਧਾਨਗਰੀ) – ਆਮ ਆਦਮੀ ਪਾਰਟੀ ਵੱਲੋਂ ਪੰਜਾਬ ਜੋੜੋ ਮੁਹਿੰਮ ਤਹਿਤ ਪਿੰਡ ਡੇਹਰੀਵਾਲ ਵਿਖੇ ਮੈਬਰਸ਼ਿਪ ਭਰਤੀ ਸ਼ੁਰੂ ਕੀਤੀ ਗਈ ਜਿਸ ਵਿੱਚ ਪਿੰਡ ਵਾਸੀਆਂ ਅਤੇ ਆਸ ਪਾਸ ਦੇ ਪਿੰਡਾਂ ਦੇ ਨੌਜੁਆਨਾ ਵੱਲੋਂ ਪੂਰੇ ਜੋਸ਼ ਨਾਲ ਹਿੱਸਾ ਲਿਆ ਗਿਆ।ਇਸ ਮੌਕੇ ਹਾਜ਼ਰ ਭਾਰੀ ਗਿਣਤੀ ਵਿੱਚ ਨੌਜੁਆਨਾ ਨੇ ਨਸ਼ਿਆ ਦਾ ਖਾਤਮਾ ਕਰਨ ਅਤੇ ਭਰਿਸ਼ਟਾਚਾਰ ਨੂੰ ਖਤਮ ਦਾ ਪ੍ਰਣ ਲਿਆ।ਇੰਚਾਰਜ ਅਮਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਹਰੀਵਾਲ ਸਰਕਲ ਦੇ ਕੁਲ 14 ਪਿੰਡਾਂ ਦੇ ਬੂਥ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵਾਲੀਆਂ ਕਾਪੀਆਂ ਵੰਡ ਦਿੱਤੀਆ ਗਈਆਂ ਹਨ।ਜੋ ਕਿ ਬੂਥ ਇੰਚਾਰਜ ਅਤੇ ਪਾਰਟੀ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਸਬੰਧੀ ਲੋਕਾਂ ਨੂੰ ਦੱਸਦੇ ਹੋਏ ਉਹਨਾਂ ਨੂੰ ਪਾਰਟੀ ਨਾਲ ਜੋੜਨਗੇ।ਇਸ ਤੋਂ ਪਹਿਲਾਂ ਵਰਕਰਾਂ ਦੁਆਰਾ ਪੰਜਾਬ ਜੋੜੋ ਦੇ ਇਸ਼ਤਿਹਾਰ ਪੂਰੀ ਲਗਨ ਅਤੇ ਮਿਹਨਤ ਨਾਲ ਇਲਾਕੇ ਵਿੱਚ ਲਗਾਏ ਹਨ।ਉਹਨਾਂ ਨੇ ਕਿਹਾ ਕਿ ਆਮ ਲੋਕ ਹੁਣ ਮੌਜੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਨਸ਼ੇ ਦੇ ਮਾਹੋਲ ਤੋਂ ਤੰਗ ਆ ਚੁੱਕੇ ਹਨ ਅਤੇ ਤਖਤਾ ਪਲਟਣ ਲਈ ਉਤਾਵਲੇ ਹਨ।ਇਸ ਮੌਕੇ ਜੇ ਐਨ ਮਾਥੁਰ ਦਿੱਲੀ ਟੀਮ, ਸੁਖਬੀਰ ਸਿੰਘ ਵਲਟੋਹਾ, ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ ਜੰਡਿਆਲਾ, ਸੁਖਦੇਵ ਸਿੰਘ ਔਜਲਾ, ਅਮਰੀਕ ਸਿੰਘ ਔਜਲਾ, ਸਤਨਾਮ ਸਿੰਘ, ਬਲਵਿੰਦਰ ਸਿੰਘ, ਮੁਹਿੰਦਰ ਸਿੰਘ, ਬਖਤਾਵਰ ਸਿੰਘ ਡੇਹਰੀਵਾਲ, ਰਣਜੀਤ ਸਿੰਘ ਜੋਧਾਨਗਰੀ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਜੱਬੋਵਾਲ ਆਦਿ ਹਾਜ਼ਰ ਸਨ ।
Punjab Post Daily Online Newspaper & Print Media