
ਸੰਦੌੜ, 26 ਅਗਸਤ (ਹਰਮਿੰਦਰ ਸਿੰਘ ਭੱਟ) – ਨਾਨਕਸਰ ਠਾਠ ਬੜੂੰਦੀ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਸੰਤ ਬਾਬਾ ਜਾਗੀਰ ਸਿੰਘ ਜੀ ਦੇ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਬੀਤੇ ਕਈ ਦਿਨਾਂ ਤੋ ਇੰਗਲੈਂਡ ਦੌਰੇ ਤੇ ਗਏ ਹੋਏ ਹਨ ਉਨ੍ਹਾਂ ਦਾ ਇੰਗਲੈਂਡ ਵਿਖੇ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਬਾਬਾ ਧੰਨਾ ਸਿੰਘ ਵੱਲੋਂ ਵੱਖ ਵੱਖ ਧਾਰਮਿਕ ਸਮਾਗਮਾਂ ਵਿਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਖੰਡੇ ਵਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਗਿਆ। ਵੱਖ ਵੱਖ ਸੰਪਰਦਾਵਾਂ ਅਤੇ ਵਿਦੇਸ਼ੀ ਸੰਗਤਾਂ ਵੱਲੋਂ ਬਾਬਾ ਜੀ ਦਾ ਵਿਦੇਸ਼ ਦੀ ਧਰਤੀ ਤੇ ਸਿੱਖੀ ਪ੍ਰਚਾਰ ਲਈ ਆਉਣ ਤੇ ਧੰਨਵਾਦ ਅਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਜੀ ਦੀ ਵਾਪਸੀ 27 ਅਗਸਤ ਨੂੰ ਹੋ ਰਹੀ ਹੈ ਅਤੇ ਬਾਬਾ ਜੀ ਵੱਲੋਂ ਵਿਦੇਸ਼ੀ ਸੰਗਤਾਂ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਭਰੇ ਹੁੰਗਾਰੇ ਨੂੰ ਅਤੇ ਵਿਸ਼ੇਸ਼ ਤੌਰ ਤੇ ਰੋਕੇ ਕੈਂਸਰ ਸੰਸਥਾ ਦੇ ਸਮੂਹ ਸਟਾਫ਼ ਨੇ ਦਿੱਤੇ ਬੇਹੱਦ ਮਾਣ ਸਨਮਾਨ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੁਕਾਈ ਲਈ ਕੀਤੀ ਜਾ ਰਹੀ ਸੇਵਾ ਭਾਵਨਾ ਦੀ ਚੜ੍ਹਦੀ ਕਲਾ ਲਈ ਉਹ ਹਮੇਸ਼ਾ ਅਕਾਲ ਪੁਰਖ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਰਹਿਣਗੇ।
Punjab Post Daily Online Newspaper & Print Media