Friday, September 25, 2026

ਫਿਲਮ ‘ਮਾਸਟਰ ਮਾਈਂਡ ਜਿੰਦਾ ਸੁੱਖਾ’ ਦੀ ਪ੍ਰਮੋਸ਼ਨ ਦੇ ਲਈ ਲਈ ਕੀਤਾ ਪ੍ਰਚਾਰ

PPN26082015045ਸੰਦੌੜ, 26 ਅਗਸਤ (ਹਰਮਿੰਦਰ ਸਿੰਘ ਭੱਟ) – ਸਿੰਘ ਬ੍ਰਦਰਜ਼ ਦੀ ਪੇਸ਼ਕਸ਼ ਅਤੇ ਗੁਰੂ ਨਾਨਕ ਫੈਮਿਲੀ ਆਸਟਰੇਲੀਆ ਵੱਲੋਂ ਤਿਆਰ ਸੰਸਾਰ ਦੇ ਵੱਖ-ਵੱਖ ਸਿਨੇਮਾ ਘਰਾਂ ਵਿੱਚ 11 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਦਿ ਮਾਸਟਰ ਮਾਈਂਡ ਜ਼ਿੰਦਾ-ਸੁੱਖਾ’ ਇੱਕ ਅਸਲ ਕਹਾਣੀ ਦੀ ਪ੍ਰਮੋਸ਼ਨ ਲਈ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫਿਲਮੀ ਕਲਾਕਾਰ ਤਰਨਜੀਤ ਪਾਲ ਸਿੰਘ ਸੰਧੂ ਨੇ  ਕਿਹਾ ਕਿ ਕਿ ਦੇਸ਼ ਦੀ ਇਹ ਬਦਕਿਸਮਤੀ ਹੀ ਕਹੀ ਜਾਵੇਗੀ ਕਿ ਬਹੁਤੇ ਕਲਾਕਾਰ ਆਪਣੀ ਕਲਾ ਨੂੰ ਧਨ ਅਤੇ ਸ਼ੋਹਰਤ ਕਮਾਉਣ ਲਈ ਵਰਤ ਰਹੇ ਹਨ ਜਦਕਿ ਥੋੜੈ ਹੀ ਕਲਾਕਾਰ ਹਨ ਜੋ ਅਸਲ ਕਹਾਣੀਆਂ ਨੂੰ ਪਰਦੇ ਤੇ ਲੈ ਕੇ ਆਉਂਦੇ ਹਨ।ਉਨ੍ਹਾਂ ਕਿਹਾ ਕਿ ਕਿਹਾ ਸੰਸਾਰ ਦੇ ਇਤਿਹਾਸ ਅੰਦਰ ਅਜਿਹੀਆਂ ਅਨੇਕਾਂ ਉਦਾਹਰਣਾਂ ਮੌਜੂਦ ਹਨ ਜਦ ਕਲਾਕਾਰਾਂ ਨੇ ਹਰ ਤਰਾਂ ਦੀ ਨਾ-ਬਰਾਬਰੀ ਅਤੇ ਬੇਇਨਸਾਫ਼ੀ ਖ਼ਾਤਰ ਖ਼ੁਦ ਵੀ ਸੰਘਰਸ਼ ਕੀਤਾ ਤੇ ਸੰਘਰਸ਼ਾਂ ਵਿੱਚ ਲੋਕਾਂ ਦੀ ਅਗਵਾਈ ਵੀ ਕੀਤੀ। ਉਨ੍ਹਾਂ ਕਿਹਾ ਕਿ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ 80ਵਿਆਂ ਦੇ ਦੌਰ ਵਿੱਚ ਪੰਜਾਬ ਵਿੱਚ ਵਾਪਰੀਆਂ ਅਣਹੋਣੀਆਂ ਮੌਕੇ ਬਹੁਤੇ ਲੇਖਕ/ ਕਲਾਕਾਰ ਚੁੱਪ ਬੈਠੇ ਰਹੇ । ਤਰਨਜੀਤਪਾਲ ਸਿੰਘ ਸੰਧੂ ਨੇ ਪੰਜਾਬੀ ਫ਼ਿਲਮ ਦਾ ਮਾਸਟਰ ਮਾਈਂਡ ਜ਼ਿੰਦਾ-ਸੁੱਖਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਫ਼ਿਲਮ ਵਿੱਚ ਲੰਮੇ ਸਮੇਂ ਤੋਂ ਪੰਜਾਬ ਨਾਲ ਹੋ ਰਹੇ ਵਿਤਕਰੇ ਕਾਰਨ ਪੈਦਾ ਹੋਏ ਹਾਲਾਤਾਂ ਤੋਂ ਬਾਅਦ ਪੰਜਾਬ ਅਤੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਹੋਏ ਹਥਿਆਰਬੰਦ ਸਿੱਖ ਸੰਘਰਸ਼ ਵਿੱਚ ਕੁੱਦੇ ਦੋ ਨੌਜਵਾਨਾਂ ਦੀ ਅਸਲ ਕਹਾਣੀ ਹੈ। ਇਸ ਫ਼ਿਲਮ ਦੀ ਕਹਾਣੀ ਮਹਾਂਰਾਸ਼ਟਰ ਦੀ ਪੂਨਾ ਜੇਲ ਵਿੱਚ ਨਜ਼ਰਬੰਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਵੱਲੋਂ ਜੇਲ ਵਿੱਚੋਂ ਹੀ ਦੇਸ਼ ਦੇ ਰਾਸ਼ਟਰਪਤੀ, ਦੇਸ਼ ਦੀ ਉੱਚ ਅਦਾਲਤ ਦੇ ਮੁੱਖ ਜੱਜ ਅਤੇ ਪੰਥ ਦੇ ਨਾਂ ਲਿਖੀਆਂ ਜੇਲ ਚਿੱਠੀਆਂ ‘ਤੇ ਆਧਰਿਤ ਹੈ।ਭਾਵੇਂ ਸੈਂਸਰ ਬੋਰਡ ਨੇ ਫ਼ਿਲਮ ਦੇ ਕੁੱਝ ਦ੍ਰਿਸ਼ ਹਟਾ ਦਿੱਤੇ ਹਨ ਫਿਰ ਵੀ ਫ਼ਿਲਮ ਬਣਾਉਣ ਦੀ ਮੂਲ ਭਾਵਨਾ ਫ਼ਿਲਮ ਦੀ ਕਹਾਣੀ ਵਿੱਚ ਬਰਕਰਾਰ ਹੈ। ਉਨਾਂ ਦੱਸਿਆ ਕਿ ਇਸ ਫ਼ਿਲਮ ਵਿੱਚ ਫ਼ਿਲਮ ਜਗਤ ਦੇ ਨਾਮੀ ਕਲਾਕਾਰਾਂ, ਗੁਗੂ ਗਿੱਲ, ਨਵ ਬਾਜਵਾ, ਸੋਨਪ੍ਰੀਤ ਜਵੰਦਾ, ਅੰਮ੍ਰਿਤਪਾਲ ਸਿੰਘ ਬਿੱਲਾ, ਸੁਨੀਤਾ ਧੀਰ, ਈਸ਼ਾ ਸ਼ਰਮਾ, ਹਰਿੰਦਰ ਬੱਬ ਆਦਿ ਨੇ ਭੂਮਿਕਾ ਨਿਭਾਈ ਹੈ।ਇਸ ਮੌਕੇ ਕੁਲਵੰਤ ਸਿੰਘ ਮਾਣਕੀ, ਗੁਰਮੁੱਖ ਸਿੰਘ ਗਰੇਵਾਲ, ਨਾਜਰ ਸਿੰਘ ਮਾਣਕੀ ਅਤੇ ਚਤਿੰਦਰਵੀਰ ਸਿੰਘ ਮਹੋੋਲੀ ਆਦਿ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply