Friday, September 25, 2026

ਗੁਰਪ੍ਰੀਤ ਸਿੰਘ ਸਿਕੰਦ ਨੇ ਮਲੇਰਕੋਟਲਾ ਦੇ ਡੀ.ਐਸ.ਪੀ ਵਜੋਂ ਅਹੁੱਦੇ ਦਾ ਚਾਰਜ ਸੰਭਾਲਿਆ

ਮਲੇਰਕੋਟਲਾ, 25 ਅਗਸਤ (ਹਰਮਿੰਦਰ ਸਿੰਘ) – ਪਿਛਲੇ ਕਈ ਦਿਨਾਂ ਤੋਂ ਡੀ.ਐਸ.ਪੀ. ਵਿਲੀਅਮ ਜੇਜੀ ਦੇ ਤਬਾਦਲੇ ਨੂੰ ਲੈ ਕੇ ਇਲਾਕੇ ਅੰਦਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਚਰਚਾਵਾਂ ਦਾ ਆਖਰਕਾਰ ਅੱਜ ਉਸ ਸਮੇਂ ਅੰਤ ਹੋ ਗਿਆ ਜਦੋਂ ਮਲੇਰਕੋਟਲਾ ਦੇ ਨਵੇਂ ਨਿਯੁੱਕਤ ਕੀਤੇ ਡੀ.ਐਸ.ਪੀ. ਸ. ਗੁਰਪ੍ਰੀਤ ਸਿੰਘ ਸਿਕੰਦ ਨੇ ਅੱਜ ਮਲੇਰਕੋਟਲਾ ਵਿਖੇ ਬਤੌਰ ਡੀ.ਐਸ.ਪੀ. ਆਪਣਾ ਚਾਰਜ ਸੰਭਾਲ ਲਿਆ। ਸ.ਗੁਰਪ੍ਰੀਤ ਸਿੰਘ ਬਾਅਦ ਦੁਪਹਿਰ ਜਿਉਂ ਹੀ ਦਫਤਰ ਪੁੱਜੇ ਇਲਾਕੇ ਦੀਆਂ ਵੱਖ-ਵੱਖ ਸਿਆਸੀ, ਸਮਾਜੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੇ ਪਤਵੰਤਿਆਂ ਨੇ ਉਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਦੇਰ ਸ਼ਾਮ ਤੱਕ ਉਨਖ਼ਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਗੁਰਪ੍ਰੀਤ ਸਿੰਘ ਸਿਕੰਦ ਨੇ ਕਿਹਾ ਕਿ ਉਹ ਆਪਣੀ ਡਿਉਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਹਾਅ-ਦਾ-ਨਾਅਰਾ ਦੀ ਇਸ ਪਵਿੱਤਰ ਧਰਤੀ ਦੇ ਅਮਨੋ-ਅਮਾਨ ਤੇ ਆਪਸੀ ਭਾਈਚਾਰੇ ਨੂੰ ਹਰ ਕੀਮਤ ‘ਤੇ ਬਰਕਰਾਰ ਰੱਖਿਆ ਜਾਵੇਗਾ। ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਤਾੜਨਾਂ ਕਰਦਿਆਂ ਉਨਾਂ ਕਿਹਾ ਕਿ ਸਮਾਜ ਵਿਰੋਧੀ ਕਿਸੇ ਵੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਭਾਵੇਂ ਕਿ ਉਹ ਕਿੰਨੀ ਵੀ ਉੱਚੀ ਪਹੁੰਚ ਰੱਖਣ ਵਾਲਾ ਹੀ ਕਿਉਂ ਨਾ ਹੋਵੇ, ਉਨਾਂ ਨਾਲ ਪੂਰੀ ਸਖਤੀ ਨਾਲ ਨਿੱਪਟਿਆ ਜਾਵੇਗਾ।ਜ਼ਿਕਰਯੋਗ ਹੈ ਕਿ ਸ. ਗੁਰਪ੍ਰੀਤ ਸਿੰਘ ਸਿਕੰਦ ਇਸ ਤੋਂ ਪਹਿਲਾਂ ਮਲੇਰਕੋਟਲਾ ਵਿਖੇ ਤਿੰਨ ਵਾਰ ਐਸ.ਐਚ.ਓ ਅਤੇ ਇੱਕ ਵਾਰ ਡੀ.ਐਸ.ਪੀ ਵੱਜੋਂ ਸੇਵਾ ਨਿਭਾ ਚੁੱਕੇ ਹਨ। ਜਿੰਨਾਂ ਨੇ ਹੁਣ ਦੂਜੀ ਵਾਰ ਮਲੇਰਕੋਟਲਾ ਦੇ ਡੀ.ਐਸ.ਪੀ. ਵੱਜੋਂ ਚਾਰਜ਼ ਸੰਭਾਲਿਆ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply