Friday, May 22, 2026

ਮਿਲੇਨੀਅਮ ਚੈਲੇਂਜ 2015 ਵਿੱਚ ਚਮਕਿਆ ਡੀ.ਏ.ਵੀ ਪਬਲਿਕ ਸਕੂਲ

PPN2608201511

ਅੰਮ੍ਰਿਤਸਰ, 26 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਵਾਦਸ਼ਵਿਵਾਦ ਪ੍ਰਤੀਯੋਗੀਆਂ ਨੇ ਮਿਲੇੇਨੀਅਮ ਚੈਲੇਂਜ ਸ਼ 2015 ਵਿੱਚ ਵਾਦ-ਵਿਵਾਦ ਪ੍ਰਤੀਯੋਗਿਤਾ ਵਿੱਚ ਦੂਜਾ ਸਥਾਨ ਅਤੇ ਉਸੇ ਸਮੇਂ ਮਿਲੇ ਵਿਸ਼ੇ ਉਤੇ ਬੋਲਣ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ ਉਤਸਾਹ ਸਾਬਤ ਕਰ ਦਿੱਤਾ ।
ਪਤੀਯੋਗਿਤਾ ਦੋ ਰਾਊਂਡ ਵਿੱਚ ਹੋਈ, ਉਹ ਸੀ ਵਾਦ-ਵਿਵਾਦ ਅਤੇ ਉਸੇ ਸਮੇਂ ਮਿਲੇ ਵਿਸ਼ੇ ਉਤੇ ਬੋਲਣਾ । ਪੰਜਾਬ ਦੇ 14 ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ।ਜਿਸ ਵਿੱਚ ਡੀ.ਏ.ਵੀ. ਸਕੂਲ ਦੀ ਦੱਸਵੀਂ ਜਮਾਤ ਦੀ ਮਨਸਿਮਰਨ ਨੇ ਐਕਸਟੈਮਪੋਰ ਵਿੱਚ ਪਹਿਲਾ ਸਥਾਨ, ਨੌਵੀਂ ਜਮਾਤ ਦੀ ਅਰਸ਼ਿਆ ਨੇ ਵਾਦ-ਵਿਵਾਦ ਪ੍ਰਤੀਯੋਗਿਤਾ ਵਿੱਚ ਦੂਜਾ ਸਥਾਨ ਅਤੇ ਦੱਸਵੀਂ ਜਮਾਤ ਦੀ ਸਰੁਜਨਾ ਨੇ ਵਾਦ-ਵਿਵਾਦ ਪ੍ਰਤੀਯੋਗਿਤਾ ਵਿੱਚ ਦੂਜਾ ਸਥਾਨ ਹਾਸਲ ਕੀਤਾ ।ਜੱਜ ਸਾਹਿਬਾਨ ਨੇ ਉਨ੍ਹਾਂ ਦੀ ਬੋਲਣ ਦੀ ਕਲਾ ਦੀ ਤਾਰੀਫ਼ ਕੀਤੀ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ੍ਰੀਮਤੀ ਨੀਲਮ ਕਾਮਰਾ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਤੇ ਸਕੂਲ ਦੇ ਪ੍ਰਬੰਧਕ ਡਾ: ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀ.ਏ.ਵੀ. ਕਾਲਜ, ਨੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਵਧਾਈ ਦਿੱਤੀ ।ਸਕੂਲ ਦੇ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੇ ਵੱਖਸ਼ਵੱਖ ਖੇਤਰਾਂ ਵਿੱਚ ਅੱਗੇ ਵੱਧਣ ਤੇ ਉਹ ਬਹੁਤ ਖ਼ੁਸ਼ ਹਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੂਰਨ ਵਿਕਾਸ ਲਈ ਵੱਖ-ਵੱਖ ਪ੍ਰਤੀਯੋਗੀਤਾਵਾਂ ਵਿੱਚ ਹਿੱਸਾ ਲੈਣ ਲਈ ਕਿਹਾ ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply