Tuesday, March 10, 2026

 100 ਕਰੋੜ ਦੀ ਲਾਗਤ ਨਾਲ ਬਟਾਲਾ ਰੋਡ ਕੰਕਰੀਟ ਦੀ ਬਣੇਗੀ- ਮੰਤਰੀ ਜੋਸ਼ੀ ਨੇ ਕੀਤੀ ਸ਼ੁਰੂਆਤੱ

PPN2608201514

ਅੰਮ੍ਰਿਤਸਰ, 26 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਕਿਹਾ ਕਿ ਸਥਾਨਕ ਬਟਾਲਾ ਰੋਡ ਸੂਬੇ ਦੀਆਂ ਬੇਹਤਰੀਨ ਅਤੇ ਮਜ਼ਬੂਤ ਸੜਕਾਂ ਵਿਚੋਂ ਇਕ ਹੋਵੇਗੀ ਕਿਉਂਕਿ 100 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਮਾਰਚ 2016 ਵਿਚ ਮੁਕੰਮਲ ਹੋ ਜਾਵੇਗਾ ਜਿਸ ਨਾਲ ਮਾਝਾ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ।

ਸ੍ਰੀ ਜੋਸ਼ੀ ਨੇ ਅੱਜ ਬਟਾਲਾ ਰੋਡ ‘ਤੇ ਕੰਕਰੀਟ ਸੜਕ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੈਲੀਬ੍ਰੇਸ਼ਨ ਹਾਲ ਤੋਂ ਵੇਰਕਾ ਚੌਕ ਤੱਕ ਬਣਨ ਵਾਲੀ ਇਹ ਸੜਕ ਨੂੰ ਛੇ ਮਾਰਗੀ ਬਣਾਇਆ ਜਾਵੇਗਾ। ਉਨ ਕਿਹਾ ਕਿ ਇਸ ਤੋਂ ਇਲਾਵਾ ਇਸ ਸੜਕ ਦੇ ਨਾਲ-ਨਾਲ ਖਾਸ ਤੌਰ ‘ਤੇ ਸਰਵਿਸ ਲੇਨ ਅਤੇ ਫੁੱਟਪਾਥ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਉਨਖ਼ਾਂ ਕਿਹਾ ਕਿ ਐਲੀਵੇਟਿਡ ਰੋਡ ਸਮੇਤ ਸਟਰਾਂਗ ਸੀਵਰ, ਹਾਈ ਟੈਨਸ਼ਨ ਤਾਰਾਂ ਨੂੰ ਅੰਡਰ ਗਰਾਊਂਡਿੰਗ ਅਤੇ ਸੜਕ ਦੀ ਚੌੜਾਈ ਨਾਲ ਇਹ ਰਾਜ ਦੀਆਂ ਬੇਹਤਰੀਨ ਸੜਕਾਂ ਵਿਚ ਸ਼ੁਮਾਰ ਹੋ ਜਾਵੇਗੀ।

ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਮਾਰਚ 2016 ਤੱਕ ਇਹ ਕੰਮ ਹਰ ਹਾਲ ਵਿੱਚ ਮੁਕੰਮਲ ਹੋਣ ਪਿੱਛੋਂ ਮਾਝਾ ਵਾਸੀਆਂ ਲਈ ਇਹ ਸੜਕ ਇਕ ਵੱਡੀ ਸਹੂਲਤ ਸਾਬਿਤ ਹੋਵੇਗੀ। ਉਨਖ਼ਾਂ ਕਿਹਾ ਕਿ ਸੜਕ ਦੇ ਉਪਰਲੇ ਪ੍ਰਾਜੈਕਟ ‘ਤੇ ਕਰੀਬ 68 ਕਰੋੜ ਅਤੇ ਹੇਠਲੇ ਪ੍ਰਾਜੈਕਟ, ਜਿਸ ਵਿਚ ਕੰਕਰੀਟ ਸੜਕ, ਸੀਵਰੇਜ, ਫੁੱਟਪਾਥ ਆਦਿ ਸ਼ਾਮਿਲ ਹਨ, ‘ਤੇ 32 ਕਰੋੜ ਰੁਪਏ ਦੀ ਲਾਗਤ ਆਵੇਗੀ। ਸ੍ਰੀ ਜੋਸ਼ੀ ਨੇ ਦੱਸਿਆ ਕਿ ਉਪ-ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਦਾ ਨਿਰੰਤਰ ਜਾਇਜ਼ਾ ਲੈ ਰਹੇ ਹਨ ਤਾਂ ਜੋ ਇਸ ਇਤਿਹਾਸਕ ਅਤੇ ਪਵਿੱਤਰ ਨਗਰੀ ਨੂੰ ਦੇਸ਼ ਦੇ ਚੋਣਵੇਂ ਖੂਬਸੂਰਤ ਸ਼ਹਿਰਾਂ ਵਿਚ ਸ਼ਾਮਿਲ ਕੀਤਾ ਜਾ ਸਕੇ।
ਦੁਕਾਨਦਾਰਾਂ ਨੂੰ ਕੀਤੀ ਸਫਾਈ ਰੱਖਣ ਦੀ ਅਪੀਲ

PPN2608201515
ਇਸੇ ਦੌਰਾਨ ਸ੍ਰੀ ਜੋਸ਼ੀ ਨੇ ਸਰਕੂਲਰ ਰੋਡ ਅਤੇ ਮਜੀਠਾ ਰੋਡ ਦਾ ਦੌਰਾ ਕਰਕੇ ਸਵੱਛ ਭਾਰਤ ਅਭਿਆਨ ਤਹਿਤ ਇਥੇ ਸਥਿਤ ਦੁਕਾਨਦਾਰਾਂ ਨੂੰ ਸਫਾਈ ਰੱਖਣ ਦੀ ਅਪੀਲ ਕੀਤੀ। ਉਨਖ਼ਾਂ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਅੱਗੇ ਗੰਦਗੀ ਫੈਲਣ ਤੋਂ ਰੋਕਣ। ਉਨਖ਼ਾਂ ਕਿਹਾ ਕਿ ਆਪਣੇ ਆਲੇ-ਦੁਆਲੇ ਅਤੇ ਸ਼ਹਿਰ ਦੀ ਸਫਾਈ ਵੀ ਆਪਣੇ ਘਰਾਂ ਵਾਂਗ ਹੀ ਰੱਖੀ ਜਾਵੇ ਅਤੇ ਦੁਕਾਨਾਂ ਅੱਗੇ ਕੂੜਾਦਾਨ ਰੱਖੇ ਜਾਣ। ਇਸ ਮੌਕੇ ਅਨੁੱਜ ਸਿੱਕਾ, ਰਾਕੇਸ਼ ਸ਼ਰਮਾ, ਗੁਰਪਾਲ, ਰਾਣੀ ਭਾਂਜੀ, ਬਲਵਿੰਦਰ ਸਿੰਘ, ਬਾਬਾ ਅਨੂਪ ਸਿੰਘ, ਗੁਰਦੇਵ ਸਿੰਘ, ਪਰਦੀਪ ਗੱਬਰ, ਅਮਨ ਐਰੀ, ਮਾਨਵ ਤਨੇਜਾ, ਵਿੱਕੀ ਐਰੀ, ਡਾ. ਸੁਭਾਸ਼ ਪੱਪੂ, ਡਾ. ਯੋਗੇਸ਼ ਅਰੋੜਾ, ਮਿੱਕੀ ਹਾਂਡਾ, ਡਾ. ਰਾਜੂ ਚੌਹਾਨ, ਕਮਲ ਅਗਰਵਾਲ, ਕਪਿਲ ਸ਼ਰਮਾ, ਅਮਨ ਚੰਦੀ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply