ਇਸ ਵਾਰ ਭਾਰਤ ਦੇ ਸਭ ਤੋਂ ਖੂਬਸੂਰਤ ਪ੍ਰੋਗਰਾਮਾਂ ਵਿਚੋਂ ਇਕ ਹੋਵੇਗਾ ਅੰਮ੍ਰਿਤਸਰ ਦਾ ਦੁਸਹਿਰਾ

ਅਮ੍ਰਿਤਸਰ, 26 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਅੱਜ ਰਣਜੀਤ ਐਵਨਿਊ ਸਥਿਤ ਦੁਸਹਿਰਾ ਗ੍ਰਾਉਂਡ ਦਾ ਦੌਰਾ ਕੀਤਾ।ਇਸ ਦੌਰਾਨ ਸ਼੍ਰੀ ਜੋਸ਼ੀ ਦੇ ਨਾਲ ਦੁਸਹਿਰਾ ਕਮੇਟੀ ਅੰਮ੍ਰਿਤਸਰ ਨੋਰਥ ਦੀ ਟੀਮ ਵੀ ਹਾਜਰ ਸੀ।ਸ਼੍ਰੀ ਜੋਸ਼ੀ ਨੇ ਟੀਮ ਦੇ ਨਾਲ ਮੌਕੇ ਦਾ ਜਾਇਜ਼ਾ ਲਿਆ ਅਤੇ 22 ਅਕਤੂਬਰ ਨੂੰ ਹੋਣ ਵਾਲੇ ਦੁਸਹਿਰਾ ਪ੍ਰੋਗਰਾਮ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।ਇਸ ਮੌਕੇ ਸ਼੍ਰੀ ਜੋਸ਼ੀ ਨੇ ਕਿਹਾ ਕਿ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਅੰਮ੍ਰਿਤਸਰ ਨੋਰਥ ਵਿਚ ਵਿਸ਼ਾਲ ਦੁਸਹਿਰਾ ਮਨਾਇਆ ਜਾਵੇਗਾ ਅਤੇ ਇਸ ਵਾਰ ਹੋਰ ਵੱਡੇ ਪਧਰ ਤੇ ਇਹ ਪ੍ਰੋਗਰਾਮ ਹੋਵੇਗਾ।ਉਹਨਾਂ ਕਿਹਾ ਕਿ ਹਰ ਸਾਲ ਦੂਰ ਦੁਰਾਡਿਓਂ ਲੋਕ ਆ ਕੇ ਇਸ ਸਮਾਗਮ ਦਾ ਆਨੰਦ ਮਾਣਦੇ ਹਨ ਅਤੇ ਜਿਥੇ ਕਿ ਲੋਕ ਆਪ ਇਸ ਪ੍ਰੋਗਰਾਮ ਵਿਚ ਆ ਕੇ ਦੁਸਹਿਰਾ ਦੇਖਦੇ ਹਨ ਉਹਨਾਂ ਦੇ ਨਾਲ ਹੀ ਉਹਨਾਂ ਦੇ ਬੱਚੇ ਅਤੇ ਪਰਿਵਾਰਿਕ ਮੈਂਬਰ ਵੀ ਇਸ ਸਮਾਗਮ ਨੂੰ ਦੇਖਣ ਲਈ ਆਉਂਦੇ ਹਨ ਜਿਸ ਨਾਲ ਕਿ ਬਚਿਆਂ ਨੂੰ ਇਸ ਤਿਉਹਾਰ ਬਾਰੇ ਜਾਣਕਾਰੀ ਮਿਲਦੀ ਹੈ ਉਸ ਦੇ ਨਾਲ ਹੀ ਆਪਣੀ ਸੰਸਕ੍ਰਿਤੀ ਅਤੇ ਇਤਿਹਾਸ ਦਾ ਵੀ ਪਤਾ ਲਗਦਾ ਹੈ।ਉਹਨਾਂ ਕਿਹਾ ਕੀ ਇਸ ਵਾਰ ਪੂਰੀ ਟੀਮ ਵਿਚ ਇਸ ਸਮਾਗਮ ਦੇ ਲਈ ਪੂਰਾ ਜੋਸ਼ ਅਤੇ ਉਮੰਗ ਹੈ ਜਿਸ ਨਾਲ ਕਿ ਇਸ ਵਾਰ ਪਿਛਲੇ ਸਮਾਗਮਾਂ ਨਾਲੋਂ ਵੀ ਵੱਧ ਚੜ੍ਹ ਕੇ ਇਸ ਸਮਗਾਮ ਦੀਆਂ ਤਿਆਰੀਆਂ ਕੀਤੀਆਂ ਜਾਣਗੀਆਂ।ਲੋਕਾਂ ਵਿਚ ਇਸ ਨੋਰਥ ਦੇ ਦੁਸਹਿਰੇ ਦੇ ਪ੍ਰਤੀ ਕ੍ਰੇਜ ਹੈ ਅਤੇ ਸਾਰੇ ਲੋਕ ਇਸ ਸਮਾਗਮ ਵਿਚ ਸ਼ਾਮਿਲ ਹੋ ਕੇ ਇਸ ਦਾ ਅਨੰਦੁ ਮਾਨਣਾ ਚਾਹੁੰਦੇ ਹਨ।ਹਰ ਸਾਲ ਹੀ ਲੋਕਾਂ ਵਲੋ ਕਰਵਾਏ ਗਏ ਸਮਾਗਮ ਅਤੇ ਇਸ ਦੀ ਮੈਨੇਜਮੇਂਟ ਦੀ ਸਰਾਹਨਾਂ ਕੀਤੀ ਜਾਂਦੀ ਹੈ ਜਿਸ ਨਾਲ ਕਿ ਟੀਮ ਵਿਚ ਹੋਰ ਜੋਸ਼ ਵੱਧਦਾ ਹੈ ।ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਪੂਰਾ ਵਧੀਆ ਸਿਟਿੰਗ ਦਾ ਅਰੇਂਜਮੇਂਟ, ਪਾਰਕਿੰਗ ਦੀ ਸਹੂਲਤ, ਕਲਚਰਲ ਪ੍ਰੋਗਰਾਮ, ਝਾਕੀਆਂ, ਝੂਟੇ, ਐਲ. ਈ. ਡੀ. ਸਕਰੀਨਾਂ, ਸਾਧੂ-ਸੰਤਾਂ ਦੇ ਦਰਸ਼ਨ, ਖਾਣ-ਪੀਣ ਦੀਆਂ ਦੁਕਾਨਾਂ, ਸੰਸਕ੍ਰਿਤੀ ਨਾਲ ਜੁੜੇ ਪ੍ਰੋਗਰਾਮ, ਆਤਿਸ਼ਬਾਜੀ, ਸ?ਟੇਜ ਸ਼ੋ, ਰਾਵਣ ਦਹਿਣ ਅਤੇ ਦਰਸ਼ਕਾਂ ਲਈ ਹੋਰ ਸੁਵਿਧਾਵਾਂ ਦਾ ਵੀ ਪੂਰਾ ਇੰਤੇਜ਼ਾਮ ਹੋਵੇਗਾ।ਇਸ ਸਮਾਗਮ ਦਾ ਟੀ.ਵੀ ਨਰਾਹੀਂ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ।ਦਰਸ਼ਕ ਹਮੇਸ਼ਾਂ ਹੀ ਇਸ ਸਮਾਗਮ ਨੂੰ ਯਾਦ ਰਖਦੇ ਹਨ ।ਇਸ ਵਾਰ ਪ੍ਰੋਗਰਾਮ ਦਾ ਇੰਤੇਜ਼ਾਮ ਪਹਿਲਾਂ ਨਾਲੋ ਹੋਰ ਵੱਡਾ ਕੀਤਾ ਗਿਆ ਹੈ ਅਤੇ ਪਿਛਲੀ ਵਾਰ ਨਾਲੋਂ ਹੋਰ ਵੱਡੀ ਜਗ੍ਹਾ ਤੇ ਦਰਸ਼ਕਾਂ ਲਈ ਲਗਭਗ 15 ਹਜਾਰ ਦੇ ਕਰੀਬ ਕੁਰਸੀਆਂ ਲਗਵਾਈਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਣ।ਸ਼੍ਰੀ ਜੋਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਆਪਣੇ ਪਰਿਵਾਰਾਂ ਸਮੇਤ ਇਸ ਪ੍ਰੋਗਰਾਮ ਵਿਚ ਆ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਨਣ ।ਇਸ ਮੌਕੇ ਤੇ ਕਮਲ ਡਾਲਮਿਆ, ਅਨਿਲ ਮਹਿਰਾ, ਰਿਕੀ ਨਈਅਰ, ਅਜੇ ਮਹਿਰਾ, ਸੌਰਵ ਕੱਕੜ, ਸੰਦੀਪ ਖੋਸਲਾ, ਡਾ. ਯੋਗੇਸ਼ ਅਰੋੜਾ, ਰਾਕੇਸ਼ ਸ਼ਰਮਾ ਆਦਿ ਹਾਜਰ ਸਨ ।
Punjab Post Daily Online Newspaper & Print Media