Monday, June 16, 2025
Breaking News

ਬੱਚਿਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਰੈਡ ਡੇਅ

PPN170409
ਫ਼ਾਜ਼ਿਲਕਾ, 17 ਅਪ੍ਰੈਲ (ਵਿਨੀਤ ਅਰੋੜਾ)-   ਸਥਾਨਕ ਰਾਧਾ ਸਵਾਮੀ  ਕਾਲੋਨੀ ਸਥਿਤ ਗਾਡ ਗਿਫਟੇਡ ਪਲੇ – ਵੇ ਸਕੂਲ ਵਿੱਚ ਰੈਡ – ਡੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ।  ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ  ਦੇ ਪ੍ਰਬੰਧਕ ਆਰ ਆਰ ਠਕਰਾਲ  ਅਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਪੰਜ – ਪੰਜ ਲਾਲ ਰੰਗ ਦੀਆਂ ਚੀਜਾਂ ਘਰੋਂਂ ਲਿਆਉਣ ਨੂੰ ਕਿਹਾ ਗਿਆ ਸੀ ਤਾਂ ਜੋ ਬੱਚਿਆਂ ਨੂੰ ਲਾਲ ਰੰਗ ਦੀ ਪਹਿਚਾਣ ਹੋ ਸਕੇ ।  ਇਸ ਪ੍ਰੋਗਰਾਮ  ਦੇ ਮੁੱਖ ਮਹਿਮਾਨ ਭਾਰਤ ਵਿਕਾਸ ਪਰਿਸ਼ਦ ਫਾਜਿਲਕਾ  ਦੇ ਪ੍ਰਧਾਨ ਅਤੇ ਸਮਾਜਸੇਵੀ ਦਿਨੇਸ਼ ਸ਼ਰਮਾ  ਸਨ ।  ਸਕੂਲ ਪ੍ਰਬੰਧਨ ਵਲੋਂ ਸ਼੍ਰੀ ਸ਼ਰਮਾ ਦਾ ਸਵਾਗਤ ਕੀਤਾ ਗਿਆ ।  ਸਕੂਲ ਦੀ ਸਹਾਇਕ ਡਾਇਰੈਕਟਰ ਪੱਲਵੀ ਠਕਰਾਲ  ਅਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਬੱਚਿਆਂ  ਦੇ ਮਾਨਸਿਕ ,  ਬੌਧਿਕ ਅਤੇ ਸਰੀਰਕ ਵਿਕਾਸ ਲਈ ਸਮੇਂ-ਸਮੇਂ ਤੇ ਇਸ ਪ੍ਰਕਾਰ  ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ ਅਤੇ ਉਨਾਂ ਵਿੱਚ ਮੁਕਾਬਲੇ ਦੀ ਭਾਵਨਾ  ਬਣੀ ਰਹੇ ।  ਇਸ ਮੌਕੇ ਉੱਤੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਟਸ ਗਰੁਪ ਵਿੱਚ ਰਿਧੀ ਫੁਟੇਲਾ,  ਅਭਿਲਵ,  ਆਰੁਣਵ ਕਰਾਲ,  ਲਵਿਸ਼ ਅਤੇ ਡੇਜੀ ਗਰੁਪ ਵਿੱਚ ਸੁਖਮਨ,  ਅਰਸ਼ੀਆ ਗਾਂਧੀ,  ਇਸ਼ਪ੍ਰੀਤ ਅਤੇ ਨਮਣ ਗੁੰਬਰ ਅੱਵਲ ਰਹੇ । ਮੁੱਖ ਮਹਿਮਾਨ ਸ਼੍ਰੀ ਦਿਨੇਸ਼ ਸ਼ਰਮਾ  ਨੇ ਆਪਣੇ ਸੁਨੇਹੇ ਵਿੱਚ ਦੱਸਿਆ ਕਿ ਲਾਲ ਰੰਗ ਦਾ ਬਹੁਤ ਹੀ ਮਹੱਤਵ ਹੈ ਕਿਉਂਕਿ ਇਹ ਰੰਗ ਪ੍ਰੇਮ ਦਾ ਪ੍ਰਤੀਕ ਹੈ ਅਤੇ ਗੁਲਾਬ  ਦੇ ਫੁਲ ਨੂੰ ਅਸੀ ਇਸ ਲਈ ਮਹੱਤਵ ਦਿੰਦੇ ਹਾਂ ।  ਉਨਾਂ ਨੇ ਦੱਸਿਆ ਕਿ ਸਕੂਲ ਵੱਲੋਂ ਇਸ ਪ੍ਰਕਾਰ ਦੇ ਮੁਕਾਬਲਿਆਂ ਦਾ ਆਯੋਜਨ ਕਰਨਾ ਪ੍ਰਸੰਸਾਯੋਗ ਕੰਮ ਹੈ ਕਿਉਂਕਿ ਇਸ ਪ੍ਰਕਾਰ ਦੇ  ਮੁਕਾਬਲੇ ਆਯੋਜਿਤ ਕਰਨ ਨਾਲ ਬੱਚਿਆਂ  ਦੇ ਮਾਪਿਆਂ ਅਤੇ ਬੱਚਿਆਂ ਵਿੱਚ ਆਪਸੀ ਪਿਆਰ ਵਧਦਾ ਹੈ ਕਿਉਂਕਿ ਸਾਰਾ ਕੰਮ ਤਾਂ ਮਾਂ ਨੇ ਹੀ ਕਰਨਾ ਹੁੰਦਾ ਹੈ,  ਬੱਚਿਆਂ ਨੂੰ ਤਾਂ ਸਿਰਫ ਪਹਿਚਾਣ ਕਰਵਾਉਣੀ ਹੁੰਦੀ ਹੈ । ਇਸ ਤੋਂ ਟੁੱਟਦੇ ਹੋਏ ਸਮਾਜ ਨੂੰ ਜੋੜਣ ਦੀ ਇੱਕ ਬਹੁਤ ਵੱਡੀ ਕੜੀ ਹੈ ਜੇਕਰ ਸਾਰੇ ਸਕੂਲ ਜਾਂ ਸੰਸਥਾਵਾਂ ਇਸ ਪ੍ਰਕਾਰ  ਦੇ ਪ੍ਰੋਗਰਾਮ ਸਮੇਂ – ਸਮੇਂ  ਤੇ ਆਯੋਜਿਤ ਕਰਣ ਤਾਂ ਸਾਡਾ ਸਮਾਜ ਕਦੇ ਵੀ ਨਹੀਂ ਟੁੱਟੇਗਾ ਅਤੇ ਸਮਾਜ ਵਿੱਚ ਖੁਸ਼ਹਾਲੀ ਆਵੇਗੀ ।  ਅੰਤ ਵਿੱਚ ਸਕੂਲ ਪ੍ਰਬੰਧਨ ਵਲੋਂ ਮੁੱਖ ਮਹਿਮਾਨ ਸ਼੍ਰੀ ਸ਼ਰਮਾ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।  ਇਸ ਪ੍ਰੋਗਰਾਮ ਵਿੱਚ ਮੈਡਮ ਅੰਜੂ ਮੁਟਨੇਜਾ ਅਤੇ ਮੀਨਾ  ਵਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply