
ਫ਼ਾਜ਼ਿਲਕਾ, 17 ਅਪ੍ਰੈਲ (ਵਿਨੀਤ ਅਰੋੜਾ)- ਲੋਕਾਂ ਨੇ ਜੇ ਸੇਵਾ ਦਾ ਮੌਕਾ ਦਿੱਤਾ ਤਾਂ ਪੰਜਾਬ ਦੇ ਭਲੇ ਲਈ ਪਾਰਟੀ ਹਿਤਾਂ ਤੋਂ ਉੱਪਰ ਉੱਠ ਕੇ ਲੋਕ ਸਭਾ ਵਿਚ ਸਰਹੱਦੀ ਖੇਤਰ ਦੀ ਆਵਾਜ਼ ਬੁਲੰਦ ਕਰਾਂਗਾ। ਇਹ ਸ਼ਬਦ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੇ ਫ਼ਿਰੋਜਪੁਰ ਲੋਕ ਸਭਾ ਹਲਕੇ ਦਾ ਆਪਣਾ ਪਹਿਲਾ ਚੋਣ ਪ੍ਰਚਾਰ ਦਾ ਗੇੜ ਸਮਾਪਤ ਕਰਨ ਤੋਂ ਬਾਅਦ ਕਰਦਿਆਂ ਕਹੇ। ਉਨਾਂ ਕਿਹਾ ਕਿ ਉਹ ਪੰਜਾਬ ਦੀਆਂ ਸਾਂਝੀਆਂ ਮੰਗਾਂ ਲਈ ਹਮੇਸ਼ਾ ਆਵਾਜ਼ ਉਠਾਉਂਦੇ ਰਹੇ ਹਨ ਅਤੇ ਉਠਾਉਂਦੇ ਰਹਿਣਗੇ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਹੁੰਦਿਆਂ ਸ੍ਰੀ ਅਟਲ ਬਿਹਾਰੀ ਵਾਜਪਾਈ ਨੇ ਆਰ ਪਾਰ ਦੀ ਲੜਾਈ ਦਾ ਨਾਅਰਾ ਦੇ ਕੇ ਸਰਹੱਦੀ ਖੇਤਰ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਸੀ ਅਤੇ ਹੁਣ ਭਾਜਪਾ ਵਾਲੇ ਉਹੀ ਬੋਲੀ ਫ਼ਿਰ ਦੁਬਾਰਾ ਬੋਲ ਰਹੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਲੌਕਾ ਦੀ ਕਮਰ ਤੌੜਣ ਲਈ ਕਈ ਜਜਿਆ ਟੈਕਸ ਲਾਏ ਹਨ । ਜਾਇਦਾਦ ਟੈਕਸ, ਪਲਾਟ ਨੂੰ ਕਾਲੋਨੀ ਦੇ ਦਾਇਰੇ ਵਿੱਚ ਲਿਆਕੇ ਟੈਕਸ ਲਾਈਆ, ਬਿਜਲੀ ਦਰ ਵਿੱਚ ਵਾਧਾ, ਰੇਤ ਅਤੇ ਬਜਰੀ ਦੇ ਖਦਾਨਾਂ ਉੱਤੇ ਕਬਜਾ , ਨਸ਼ਾ ਤਸਕਰਾਂ ਨੂੰ ਹਿਫਾਜ਼ਤ, ਰੋਜਗਾਰ ਦੇ ਸਾਧਨ ਉਪਲੱਬਧ ਨਾ ਕਰਵਾਨਾ, ਮੁਲਾਜਮ ਵਰਗ ਉੱਤੇ ਪੁਲਸਿਆ ਕਹਿਰ ਇਹ ਸਭ ਪੰਜਾਬ ਦੀ ਅਕਾਲੀ ਭਾਜਪਾ ਦੀਆਂ ਉਪਲਬਧੀਆਂ ਹੀ ਹਨ। ਉਨਾਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਕਾਂਗਰਸ ਦੀ ਤੇਜ ਹਨੇਰੀ ਚੱਲ ਰਹੀ ਹੈ । ਮਤਦਾਤਾ ਅਕਾਲੀ ਭਾਜਪਾ ਨੂੰ ਸਬਕ ਸਿਖਾਉਣ ਲਈ ੩੦ ਅਪ੍ਰੈਲ ਦਾ ਇੰਤਜਾਰ ਕਰ ਰਹੇ ਹਨ। ਪੂਰੇ ਪੰਜਾਬ ਵਿੱਚ ਅਕਾਲੀ ਭਾਜਪਾ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ । ਉਨਾ ਂਨੇ ਕਿਹਾ ਕਿ ਇਸ ਇਲਾਕੇ ਵਿੱਚ ਇੱਕ ਸਿਰਫ ਉਦਯੋਗਕ ਸੰਸਥਾਨ ਸਹਿਕਾਰੀ ਚੀਨੀ ਮਿਲ ਵੀ ਅਕਾਲੀ ਭਾਜਪਾ ਦੀ ਗਲਤ ਨੀਤੀਆਂ ਦੇ ਕਾਰਨ ਅੰਤਿਮ ਸਾਹਾਂ ਲੈ ਰਹੀ ਹੈ । ਉਨਾਂ ਨੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਨ ਦੇ ਬਾਅਦ ਫਿਰੋਜਪੁਰ ਅਤੇ ਫਾਜਿਲਕਾ ਦੇ ਬਾਰਡਰ ਨੂੰ ਵਪਾਰ ਲਈ ਪਾਕਿਸਤਾਨ ਨਾਲ ਖੋਲਿਆ ਜਾਵੇਗਾ । ਜਿਸਦੇ ਨਾਲ ਇਸ ਖੇਤਰ ਦੇ ਹਰ ਇੱਕ ਵਰਗ ਨੂੰ ਮੁਨਾਫ਼ਾ ਹੋਵੇਗਾ । ਇਸ ਖੇਤਰ ਨੂੰ ਉਦਯੋਗਕ ਨਾਬ ਘੋਸ਼ਿਤ ਕਰਕੇ ਉਦਯੋਗ ਸਥਾਪਤ ਕੀਤੇ ਜਾਣਗੇ ਤਾਂਕਿ ਰੋਜਗਾਰ ਦੇ ਜਿਆਦਾ ਸਾਧਨ ਉਪਲੱਬਧ ਕਰਵਾਏ ਜਾ ਸਕੇ । ਉਨਾਂ ਨੇ ਮਤਦਾਤਾਵਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਾਂਗਰਸ ਦੇ ਪੱਖ ਵਿੱਚ ਮਤਦਾਨ ਕਰਕੇ ਜਿੱਤ ਦਿਵਾਏ । ਉਹ ਵਾਅਦਾ ਕਰਦੇ ਹਨ ਕਿ ਲੋਕਸਭਾ ਵਿੱਚ ਉਨਾਂ ਦੀ ਅਵਾਜ ਨੂੰ ਬੁਲੰਦ ਕੀਤਾ ਜਾਵੇਗਾ । ਇਸ ਮੌਕੇ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ, ਬਾਊ ਅਮਰ ਚੰਦ ਭਠੇਜਾ ਕਸ਼ਮੀਰੀ ਲਾਲ ਨਾਰੰਗ, ਦਵਿੰਦਰ ਸਚਦੇਵਾ, ਪਰਮਜੀਤ ਸਿੰਘ ਪੰਮੀ, ਰਾਜਿੰਦਰ ਸਿੰਘ ਬਰਾੜ, ਜਸਪਿੰਦਰ ਸਿੰਘ ਜਾਖੜ, ਬਲਕਾਰ ਸਿੰਘ ਸਿੱਧੂ ਜਨਰਲ ਸਕੱਤਰ ਦੇਹਾਤੀ ਕਾਂਗਰਸ, ਹਰਮਿੰਦਰ ਸਿੰਘ ਦੁਰੇਜਾ, ਸੁਰਿੰਦਰ ਕਾਲੜਾ, ਅਸ਼ੋਕ ਵਾਟਸ, ਸੰਦੀਪ ਧੂੜੀਆ, ਧਰਮਪਾਲ ਗਾਂਧੀ, ਵਿਜੇ ਰਿਣਵਾ, ਸਤਿਆਜੀਤ ਝੀਝਾਂ, ਸਿਧਾਰਥ ਰਿਣਵਾ, ਚੇਤਨ ਗਰੋਵਰ, ਸਤਪਾਲ ਭੁਸਰੀ ਆਦਿ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media