ਮਾਲੇਰਕੋਟਲਾ 29 ਅਗਸਤ (ਹਰਮਿੰਦਰ ਸਿੰਘ) ਪੂਰੇ ਦੇਸ਼ ‘ਚ ਮਾਤਾ-ਪਿਤਾ, ਟੀਚਰ, ਦੋਸਤ ਡੇ ਅਤੇ ਵੈਲਨਟਾਇਨ ਡੇ ਮਨਾਇਆ ਜਾਂਦਾ ਹੈ। ਪਰ ਸਾਡਾ ਦੇਸ਼ ਹੀ ਇੱਕ ਅਜਿਹਾ ਦੇਸ਼ ਹੈ, ਜਿੱਥੇ ਭਾਈ-ਭੈਣ ਭਾਵ ਰਕਸ਼ਾ ਬੰਧਨ ਮਨਾਇਆ ਜਾਂਦਾ ਹੈ। ਇਹ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਹੈ, ਰਕਸ਼ਾ ਅਤੇ ਬੰਧਨ ਰਕਸ਼ਾ ਦਾ ਭਾਵ ਹੈ ਬਚਾਨਾ ਅਤੇ ਬੰਧਨ ਦਾ ਮਤਲਬ ਹੈ ਜਿਸ ਨਾਲ ਬੰਨਿਆ ਜਾਵੇ, ਭਾਵ ਹੈ ਰਕਸ਼ਾ ਦੇ ਜਜਬੇ ਤੋਂ ਕਿਸੇ ਦੇ ਨਾਲ ਜੁੜਨਾ ਰਕਸ਼ਾ ਬੰਧਨ ਹੈ। ਸਾਵਨ ਪੂਰਨੀਮਾ ਦੇ ਪਾਵਨ ਤਿਉਹਾਰ ਰਕਸ਼ਾ ਬੰਧਨ ਭਾਈ-ਭੈਣ ਦਾ ਪਵਿੱਤਰ ਤਿਉਹਾਰ ਹੈ। ਜਿਸ ਵਿੱਚ ਨਾ ਸਿਰਫ ਇੱਕ ਰਿਸ਼ਤਾ ਹੁੰਦਾ ਹੈ ਬਲਕਿ ਇੱਕ ਬਚਪਨ ਹੁੰਦਾ ਹੈ, ਜੋ ਕਿ ਇੱਕ ਭਾਈ ਅਪਣੀ ਭੈਣ ਨੂੰ ਉਸਦੀ ਰੱਖਿਆ ਲਈ ਦਿੰਦਾ ਹੈ। ਇਹ ਤਿਉਹਾਰ ਪੂਰੇ ਭਾਰਤ ‘ਚ ਬੜੀ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ। ਅੱਜ ਇਹ ਕੱਚੇ ਧਾਗੇ ਦੇ ਨਾਲ ਭੈਣ-ਭਾਈ ਦੇ ਰਿਸ਼ਤੇ ਨੂੰ ਮਜਬੂਤ ਕਰਨ ਵਾਲਾ ਰਕਸ਼ਾ ਬੰਧਨ ਦਾ ਤਿਉਹਾਰ ਮਾਲੇਰਕੋਟਲਾ ‘ਚ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ‘ਚ ਛੋਟੇ-ਛੋਟੇ ਭੈਣ-ਭਾਈ ਸੁੰਦਰ ਕੱਪੜਿਆਂ ‘ਚ ਸਜੇ ਹੋਏ ਆਮ ਦੇਖੇ ਗਏ, ਭੈਣਾਂ ਨੇ ਭਰਾਵਾਂ ਦੀ ਕਲਾਈ ਤੇ ਰੱਖੜੀ ਬੰਨੀ ਅਤੇ ਭਾਈਆਂ ਨੇ ਉਨ੍ਹਾਂ ਨੂੰ ਸ਼ਗਨ ਅਤੇ ਤੋਹਫੇ ਆਦਿ ਦਿੱਤੇ। ਸ਼ਾਦੀ-ਸ਼ੁਦਾ ਔਰਤਾਂ ਸੁੰਦਰ ਪਹਿਰਾਵਾ ਪਹਿਣ ਕੇ ਰੱਖੜੀ ਬੰਨਣ ਲਈ ਅਪਣੇ ਭਰਾਵਾਂ ਦੇ ਘਰ ਪਹੁੰਚੀਆਂ, ਜਦੋਂ ਕਿ ਲੜਕੀਆਂ ਨੇ ਅਪਣੇ ਘਰ ਤੇ ਹੀ ਉਨ੍ਹਾਂ ਨੂੰ ਰੱਖੜੀ ਬੰਨੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …