Saturday, August 29, 2026

ਤੀਜਾ ਖੂਨਦਾਨ ਕੈਂਪ 06 ਸਤੰਬਰ ਦਿਨ ਐਤਵਾਰ ਨੂੰ

ਮਾਲੇਰਕੋਟਲਾ 29 ਅਗਸਤ (ਹਰਮਿੰਦਰ ਸਿੰਘ) ਮਾਲੇਰਕੋਟਲਾ ਦੀ ਸਮਾਜਿਕ ਖੇਤਰ ਵਿੱਚ ਨਾਮਨਾ ਖੱਟ ਚੂੱਕੀ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਵੱਲੋਂ ਤੀਜਾ ਖੂਨਦਾਨ ਕੈਂਪ 06 ਸਤੰਬਰ ਦਿਨ ਐਤਵਾਰ ਨੂੰ ਸਥਾਨਕ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਇਆ ਜਾ ਰਿਹਾ ਹੈ। ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਮੁਹੰਮਦ ਗੁਲਜ਼ਾਰ, ਸਰਪ੍ਰਸਤ ਹਾਜੀ ਅਬਦੁਲ ਗੱਫਾਰ, ਸਕੱਤਰ ਅਜ਼ਹਰ ਮੁਨੀਮ ਨੇ ਦੱਸਿਆ ਕਿ ਸੁਸਾਇਟੀ ਵਲੋਂ 06 ਸਤੰਬਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਸਬੰਧੀ ਤਿਆਰੀ ਕੀਤੀਆ ਜਾ ਰਹੀਆਂ ਹਨ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਸ਼ਾਮਿਲ ਹੋ ਕੇ ਖੂਨਦਾਨ ਕਰਨ। ਇਸ ਮੌਕੇ ਹਾਜੀ ਦਿਲਸ਼ਾਦ ਬੱਗੀ, ਡਾ.ਮੁਹੰਮਦ ਰਫੀਕ, ਅਨੀਸ ਕੂਰੈਸ਼ੀ, ਰਮਜ਼ਾਨ ਸੋਨੀ, ਮੁਹੰਮਦ ਸਾਬਰ, ਮੁਹੰਮਦ ਸਲਾਮਦੀਨ ਜਮਾਲਪੁਰਾ, ਸ਼ਹਿਬਾਜ਼, ਅਸ਼ਰਫ ਸਮਾਣਾ, ਮੁਹੰਮਦ ਪ੍ਰਵੇਜ, ਮੁਹੰਮਦ ਅਰਸ਼ਦ, ਮੁਹੰਮਦ ਤੋਈਬ, ਮੁਹੰਮਦ ਹਨੀਫ ਆਦਿ ਹਾਜ਼ਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply