Friday, June 19, 2026

ਜਿਲ੍ਹੇ ਦੇ 428 ਖਿਡਾਰੀਆਂ ਨੂੰ ਵੰਡੇ 65 ਲੱਖ ਦੇ ਇਨਾਮੀ ਰਾਸ਼ੀ ਦੇ ਚੈੱਕ

ਆਧੁਨਿਕ ਸਹੂਲਤਾਂ ਵਾਲੇ ਖੇਡ ਮੈਦਾਨ ਤੇ ਕੰਪਲੈਕਸ ਤਿਆਰ ਕੀੇਤੇ ਜਾ ਰਹੇ ਹਨ -ਰਣੀਕੇ

PPN2908201511

ਅੰਮ੍ਰਿਤਸਰ, 29 ਅਗਸਤ (ਗੁਰਚਰਨ ਸਿੰਘ) – ਪੰਜਾਬ ਸਰਕਾਰ ਖੇਡ ਖੇਤਰ ਦੇ ਮਿਆਰ ਨੂੰ ਹੋਰ ਵੀ ਉੱਚਾ ਚੁੱਕਣ ਲਈ ਤੇ ਇਸਦੇ ਪ੍ਰਚਾਰ ਅਤੇ ਪ੍ਰਸਾਰ ਦੇ ਵਿੱਚ ਹੋਰ ਬੇਹਤਰੀ ਲਿਆਉਣ ਲਈ ਵਚਨਬੱਧ ਹੈ ਤੇ ਇਸ ਕਾਰਜ ਨੂੰ ਅਮਲੀ ਰੂਪ ਦੇਣ ਲਈ ਕਰੋੜਾ ਰੁਪਏ ਦਾ ਬਜਟ ਰਾਖਵਾ ਰੱਖਿਆ ਗਿਆ ਹੈ।
ਇਹਨ੍ਹਾਂ ਗੱਲਾ ਦਾ ਪ੍ਰਗਟਾਵਾ ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਸz ਗੁਲਜਾਰ ਸਿੰਘ ਰਣੀਕੇ ਨੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਪੰਜਾਬ ਸਰਕਾਰ ਤੇ ਪੰਜਾਬ ਖੇਡ ਵਿਭਾਗ ਦੇ ਵੱਲੋਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ 110ਵੇਂ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਗਏ ਖਿਡਾਰੀ ਇਨਾਮੀ ਤਕਸੀਮ ਰਾਸੀ ਸਮਾਰੋਹ ਤੇ ਖੇਡ ਦਿਵਸ ਦੇ ਦੋਰਾਨ 428 ਖਿਡਾਰੀਆਂ ਨੂੰ ਲੱਖਾ ਰੁਪਏ ਦੀ ਰਾਸ਼ੀ ਦੇ ਚੈੱਕ ਵੰਡਦਿਆ ਕੀਤਾ ਉਹਨਾਂ ਕਿਹਾ ਕਿ ਜਿਨ੍ਹੀ ਵਾਰ ਵੀ ਸੂਬੇ ਦੇ ਵਿੱਚ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬੇਮਿਸਾਲ ਪ੍ਰਬੰਧਾ ਹੇਠ ਅਕਾਲੀ ਭਾਜਪਾ ਸਰਕਾਰ ਬਣੀ ਹੈ ਤਾਂ ਖਿਡਾਰੀਆ ਨੂੰ ਜਿੱਥੇ ਉਹਨ੍ਹਾਂ ਦਾ ਬਣਦਾ ਮਾਨ ਸਨਮਾਨ ਦਿੱਤਾ ਗਿਆ ਹੈ ਉਥੇ ਵੱਖ ਵੱਖ ਸਰਕਾਰੀ ਵਿਭਾਗਾ ਦੇ ਵਿੱਚ ਖਿਡਾਰੀ ਕੋਟਾ ਕਾਇਮ ਕਰਕੇ ਖਿਡਾਰੀਆ ਨੂੰ ਸਰਕਾਰੀ ਨੋਕਰੀਆ ਵੀ ਦਿੱਤੀਆ ਗਈਆ ਹਨ ਤੇ ਇਹ ਸਿਲਸਲਾ ਭਵਿੱਖ ਵਿੱਚ ਵੀ ਇਸੇ ਤਰਾਂ੍ਹ ਹੀ ਜਾਰੀ ਰਹੇਗਾ। ਉਹਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਜਿੱਥੇ ਕਰੋੜਾ ਰੁਪਏ ਦੀ ਬਣਾਇਆ ਹੈ ਉਥੇ ਹੋਰਨਾ ਖੇਡਾ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤੇ ਸ਼ਹਿਰੀ ਅਤੇ ਪੇਂਡੂ ਖੇਤਰਾ ਵਿੱਚ ਆਧੁਨਿਕ ਸਹੂਲਤਾ ਵਾਲੇ ਕਰੋੜਾ ਰੁਪਏ ਦੇ ਖੇਡ ਮੈਦਾਨ ਤੇ ਕੰਪਲੈਕਸ ਤਿਆਰ ਕੀੇਤੇ ਜਾ ਰਹੇ ਹਨ।
ਇਸ ਮੋਕੇ ਜਿਲ੍ਹਾ ਖੇਡ ਅਫਸਰ ਸ੍ਰੀਮਤੀ ਹਰਪਾਲਜੀਤ ਕੋਰ ਸੰਧੂ ਨੇ ਜਿਲ੍ਹੇ ਦੇ ਬੀਤੇ 5 ਵਰਿਆ ਦੇ ਖੇਡ ਖੇਤਰ ਤੇ ਰੋਸਨੀ ਪਾਈ ਉਥੇ ਕਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆ ਪ੍ਰਾਪਤੀਆ ਦਾ ਵੀ ਜਿਕਰ ਕੀਤਾ। ਇਸ ਸੁਭ ਅਵਸਰ ਸਾਬਕਾ ਐਮ.ਪੀ ਰਾਜਹਿੰਦਰ ਸਿੰਘ ਮਜੀਠਾ, ਹਰਦਲਬੀਰ ਸਿੰਘ ਸ਼ਾਹ, ਤਹਿਸੀਲਦਾਰ ਰਜੇਸ ਕੁਮਾਰ ਤੇ ਵਿਓੁਪਾਰ ਵਿੰਗ ਦੇ ਰਜਿੰਦਰ ਸਿੰਘ ਮਰਵਾਹਾ ਨੇ ਵਿਸੇਸ ਮਹਿਮਾਨਾ ਵਜੋ ਸ਼ਾਮਲ ਹੋਏ। ਇਸ ਮੋਕੇ ਸz ਗੁਲਜਾਰ ਸਿੰਘ ਰਣੀਕੇ ਨੇ ਜਿਲ੍ਹੇ ਦੇ ਵੱਖਵੱਖ ਸਕੂਲਾ ਤੇ ਕਾਲਜਾ ਤੋ ਇਲਾਵਾ ਹੋਰ ਖੇਤਰਾ ਨਾਲ ਜੁੜੇ ਰਾਸਟਰੀ ਪੱਧਰ ਤੇ ਕੀਰਤੀਮਾਨ ਸਥਾਪਿਤ ਕਰਨ ਵਾਲੇ 428 ਮਹਿਲਾ -ਪੁਰਸ਼ ਤੇ ਵੈਟਰਨ ਖਿਡਾਰੀਆ ਨੂੰ 65 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਚੈੱਕ ਵੀ ਤਕਸੀਮ ਕੀਤੇ।ਇਸ ਦੋਰਾਨ ਜੀਐਨਡੀਯੂ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ: ਸੁਖਦੇਵ ਸਿੰਘ, ਉਘੇ ਹਾਕੀ ਓੁਲੰਪਿਅਨ ਬਲਵਿੰਦਰ ਸਿੰਘ, ਅੰਤਰਰਾਸ਼ਟਰੀ ਹਾਕੀ ਖਿਡਾਰਨ ਸੁਖਜੀਤ ਕੋਰ, ਅੰਤਰ ਰਾਸਟਰੀ ਹਾਕੀ ਖਿਡਾਰਨ ਕੁਲਦੀਪ ਕੋਰ, ਖੇਡ ਪ੍ਰਮੋਟਰ ਕਾਬਲ ਸਿੰਘ ਲਾਲੀ ਅੋਲਖ, ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਆਦਿ ਸਖਸ਼ੀਅਤਾ ਨੂੰ ਖੇਡ ਖੇਤਰ ਦੇ ਵਿੱਚ ਪਾਏ ਬੇਮਿਸਾਲ ਅਹਿਮ ਯੋਗਦਾਨ ਬਦਲੇ ਉਚੇੇਚੇ ਤੋਰ ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਸੰਨ 2010 ਤੋ ਲੈ ਕੇ ਸੰਨ 2015 ਤੱਕ ਦੇ ਰਾਸ਼ਟਰ ਪੱਧਰੀ ਤੇ ਵੈਟਰਨ ਖਿਡਾਰੀਆ ਨੂੰ ਇਹ ਸਨਮਾਨ ਮਿਲਿਆ ਹੈ। ਇਸ ਮੋਕੇ ‘ਤੇ ਮਨਮਿੰਦਰ ਸਿੰਘ ਹਾਕੀ ਕੋਚ, ਪਰਮੀਤ ਸਿੰਘ ਹਾਕੀ ਕੋਚ, ਬਲਜਿੰਦਰ ਸਿੰਘ ਹਾਕੀ ਕੋਚ, ਮਨੋਹਰ ਸਿੰਘ ਐਥਲੈਟਿਕਸ ਕੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਜਿਮਨਾਸਟਿਕ ਕੋਚ ਰਜਨੀ ਸੈਣੀ, ਜੂਡੋ ਕੋਚ ਕਰਮਜੀਤ ਸਿੰਘ, ਬੈਡਮਿਟਨ ਕੋਚ ਰੇਨੂੰ ਵਰਮਾ, ਬਲਬੀਰ ਸਿੰਘ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਬਾਕਸਿੰਗ ਕੋਚ ਬਲਜਿੰਦਰ ਸਿੰਘ, ਤੈਰਾਕੀ ਕੋਚ ਰਜਿੰਦਰ ਕੁਮਾਰ, ਵਿਨੋਦ ਸਾਂਗਵਾਨ, ਕਬੱਡੀ ਕੋਚ ਸੁੱਚਾ ਸਿੰਘ, ਫੁਟਬਾਲ ਕੋਚ ਖੁਸ਼ਵੰਤ ਸਿੰਘ, ਕੁਸ਼ਤੀ ਕੋਚ ਹਰਿੰਦਰ ਸਿੰਘ, ਕਬੱਡੀ ਕੋਚ ਕੁਲਦੀਪ ਕੋਰ, ਕਬੱਡੀ ਕੋਚ ਨੀਤੂ , ਹਰਦੇਵ ਸਿੰਘ ਅਟਾਰੀ ਆਦਿ ਹਾਜਰ ਸਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply