Wednesday, March 11, 2026

ਡੀ.ਪੀ.ਐਸ ਦੇ ‘ਵਪਾਰ ਝੰਕਾਰ’ ਕਾਮਰਸ ਤਿਉਹਾਰ ‘ਗਰੀਸ ਸੰਕਟ ਦੀ ਚਰਚਾ

PPN2908201512

ਅੰਮ੍ਰਿਤਸਰ 29 ਅਗਸਤ (ਜਗਦੀਪ ਸਿੰਘ ਸੱਗੂ) – ‘ਕੀ ਗਰੀਸ ਸੰਕਟ ਆਰਥਿਕ ਦੁਨੀਆਂ ਵਿਚ ਇੱਕ ਉਦਾਹਰਣ, ਇਕ ਮੱਤ ਜਾਂ ਇਕ ਸ਼ਰਮ ਦੀ ਗੱਲ ਦੇ ਵਾਂਗੂ ਉਭਰਿਆ।’ ਦਿੱਲੀ ਪਬਲਿਕ ਸਕੂਲ ਵਿਖੇ ਆਯੋਜਿਤ ਕੀਤੇ ਗਏ ਸਲਾਨਾ ਕਾਮਰਸ ਤਿਊਹਾਰ- ‘ਵਪਾਰ ਝੰਕਾਰ’ ਵਿਚ ਗਰੀਸ ਸੰਕਟ ਦੀ ਪਾਵਰ ਪਵਾਇੰਟ ਰਾਹੀਂ ਕੀਤੀ ਗਈ ਪੇਸ਼ਕਸ਼ ਖਿੱਚ ਦਾ ਕੇਂਦਰ ਬਣੀ।
ਇਸ ਮੁੱਦੇ ਰਾਹੀਂ ਕਈ ਅਜਿਹੇ ਵਿਸ਼ਿਆਂ ਤੇ ਵਿਦਿਆਰਥੀਆਂ ਦੇ ਵਿਚ ਅਰਥ ਸ਼ਾਸਤਰ ਦੇ ਬਾਰੇ ਵਿੱਚ ਸਿੱਖਿਆ ਵਧਾਉਣ ਦੇ ਟੀਚੇ ਤੇ ਗੱਲਬਾਤ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਹ ਇਕ ਦਿਲਚਸਪ ਵਿਸ਼ਾ ਸੀ – ‘ਸਹਾਇਤਾ ਨਹੀਂ, ਵਪਾਰ ਚਾਹੀਦਾ’ ਜਿਸ ਨੇ ਵਿਦਿਆਰਥੀਆਂ ਰਾਹੀਂ ਜਾਤੀਆਂ ਦੇ ਤਕਾਤਵਰ ਕਰਨ ਦੇ ਲਈ ਨਾ ਸਿਰਫ ਇਕ ਪੁਕਾਰ ਸਗੋਂ ਵਪਾਰ ਦੀ ਗੌਹਾਰ ਲਗਾਈ।ਇਸ ਦੇ ਨਾਲ-ਨਾਲ ‘ਔਰਤ ਸ਼ਕਤੀ’ ਦੇ ਵਿਸ਼ੇ ‘ਤੇ ਵਿਦਿਆਰਥੀਆਂ ਵਲੋਂ ਵਿਕਾਸਸ਼ੀਲ ਦੇਸ਼ਾਂ ਦੇ ਆਤਮਨਿਰਭਰ ਹੋਣ ਲਈ ਔਰਤ ਦੀ ੳਭਰਦੀ ਤਾਕਤ ਪੇਸ਼ ਕੀਤੀ।
ਤਿਉਹਾਰ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਸਿੰਘ ਨੇ ਕੀਤਾ ਅਤੇ ਉਦਘਾਟਨੀ ਭਾਸ਼ਣ ਵਿਚ ਹਾਲ ਹੀ ਵਿਚ ਫੋਬਰਜ਼ ਲਿਸਟ ਵਿਚ ਉਲੇਖ ਕਰਜ਼ੇ ਵਿਚ ਡੂਬੇ ਦੇਸ਼ਾਂ ਦੀ ਸੂਚੀ ਪੇਸ਼ ਕੀਤੀ ਗਈ, ਜਿਸ ਵਿਚ ਭਾਰਤ ੩੫ ਵੇਂ ਨੰਬਰ, ਅਮਰੀਕਾ ੨੨ਵੇਂ ਅਤੇ ਜਾਪਾਨ ਪਹਿਲੇ ਨੰਬਰ ਦੇ ਕਰਜ਼ੇ ਵਿਚ ਡੁੱਬੇ ਦੇਸ਼ ਉਭਰ ਤੇ ਸਾਹਮਣੇ ਆਏ। ਇਹ ਸੂਚੀ ਕੁੱਝ ਆਰਥਿਕ ਮਾਪਦੰਡਾਂ ਦੇ ਆਧਾਰ ‘ਤੇ ਜਾਰੀ ਕੀਤੀ ਗਈ। ”’ਇਹ ਆਰਥਿਕ ਉਧਾਰ ਦੇਸ਼ ਵਾਸੀਆਂ ਤੇ ਭਾਵਂੇ ਮਹਿਸੂਸ ਨਾ ਕਰਵਾਇਆ ਜਾਵੇ ਪਰ ਇਹ ਉਸ ਦੇਸ਼ ਦੀ ਨੀਤੀਆਂ ਤੇ ਦੋਸ਼ ਲਗਾ ਕੇ ਚੁਨੌਤੀ ਤਾਂ ਹੈ ਹੀ,” ਉਹਨਾਂ ਕਿਹਾ।  ਮਹਾਨਗਰ ਦੇ ੧੨ ਸਕੂਲਾਂ ਦੇ ੯੦ ਵਿਦਿਆਰਥੀਆਂ ਨੇ ਇਸ ਤਿਊਹਾਰ ਵਿਚ ਹਿੱਸਾ ਲਿਆ ਜਿਨ੍ਹਾਂ ਵਿਚ ਡੀ.ਏ.ਵੀ. ਪਬਲਿਕ ਸਕੂਲ, ਸਪਰਿੰਗ ਡੇਲ ਸਕੂਲ, ਡੀ.ਏ.ਵੀ. ਪੁਲਿਸ ਪਬਲਿਕ ਸਕੂਲ, ਜੀ.ਡੀ. ਗੋਇਨਕਾ, ਸੀਨੀਅਰ ਸਟਡੀ ਸਕੂਲ, ਖਾਲਸਾ ਕਾਲਜ ਪੁਬਲਿਕ ਸਕੂਲ, ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਜੀ.ਟੀ.ਰੋਡ, ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਮਜੀਠਾ ਬਾਈਪਾਸ ਸ਼ਾਮਲ ਸਨ।
ਦੀਪਕ ਰੋਸ਼ਨ ਕਰਕੇ ਆਰੰਭੇ ਤਿਉਹਾਰ ਵਿਚ ਜੱਜਾਂ ਸz. ਜੋਗਿੰਦਰ ਸਿੰਘ ਅਰੋੜਾ, ਡੀਨ ਕਮਰਸ ਅਤੇ ਬਿਜਨੈਂਸ ਵਿਭਾਗ, ਖਾਲਸਾ ਕਾਲਜ ਅੰਮ੍ਰਿਤਸਰ, ਡਾ. ਕਮਲ ਕਿਸ਼ੋਰ ਐਸੋਸੀਏਟ ਪ੍ਰੋਫੈਸਰ ਅਰਥਸ਼ਾਸਤਰ ਵਿਭਾਗ ਡੀ.ਏ.ਵੀ. ਕਾਲਜ ਅੰਮ੍ਰਿਤਸਰ, ਸ੍ਰੀਮਤੀ ਮਨਵੀਨ ਬਾਵਾ ਡੀਨ ਅਗ੍ਰੰੇਰੇਜੀ ਵਿਭਾਗ ਖਾਲਸਾ ਕਾਲਜ ਅੰਮ੍ਰਿਤਸਰ, ਡਾ. ਰੀਤੂ ਸ਼ਰਮਾ ਲੈਕਚਰਾਰ ਅਕਾਉਂਟਸ ਡੀ.ਏ.ਵੀ. ਕਾਲਜ ਅੰਮ੍ਰਿਤਸਰ ਸ਼ਾਮਲ ਸਨ।  ਇਸ ਮੌਕੇ ਤੇ ਵਿਦਿਆਰਥੀਆਂ ਨੇ ‘ਸਭ ਕੁਝ ਪਿਆਰ, ਯੁੱਧ ਅਤੇ ਵਪਾਰ ਵਿਚ ਉਚਿਤ ਹੈ’ ਵਿਸ਼ੇ ‘ਤੇ ਗਰਮ ਬਹਿਸ ਕੀਤੀ ਜਿਸ ਵਿਚ ਵਪਾਰ ਦੀ ਨੈਤਿਕਤਾ ਤੇ ਪ੍ਰਸ਼ਨ ਨਿਸ਼ਾਨ ਲਗਾਏ ਗਏ ਜੋ ਕਿ ਨਿੱਜੀ, ਪਬਲਿਕ, ਸਰਕਾਰੀ ਅਤੇ ਦੇਸ਼ ਵਿਦੇਸ਼ ਦੇ ਵਪਾਰ ਸਮੂਹ ਤੇ ਅਧਾਰਿਤ ਸਨ।ਇਸ ਤੋ ਇਲਾਵਾ ਊਰਜ਼ਾ ਤੇ ਵੀ ਚਰਚਾ ਰਹੀ, ਜਿਸ ਵਿਚ ਐਲ.ਈ.ਡੀ ਤੇ ਰੋਸ਼ਨੀ ਤੇ ਪੂੰਜੀਕਰਣ ਦੇ ਬਾਰੇ ਵਿਚ ਊਰਜ਼ਾ ਸੁਰੱਖਿਆ ਬਾਰੇ ਵਿਚ ਵਿਚਾਰ ਵਟਾਦਰਾਂ ਹੋਇਆ। ਇਸ ਦੇ ਨਾਲ ਇਕ ਹੋਰ ਦਿਲਚਸਪ ਆਇਟਮ ਵਿਚ ਫੋਟੋ ਦਿਖਾਉਣ ਤੇ ਤੱਤਕਾਲਿਨ ਕਹਾਣੀ ਗਠਨ ਕਰਨ ਦਾ ਮੁਕਾਬਲਾ ਸੀ ਜਿਸ ਦਾ ਵਿਦਿਆਰਥੀਆਂ ਨੇ ਬਹੁਤ ਆਨੰਦ ਲਿਆ।
ਇਨ੍ਹਾਂ ਮੁਕਾਬਲਿਆਂ ਵਿਚ ਓਵਰਆਲ ਟਰਾਫੀ ਸੀਨੀਅਰ ਸਟੱਡੀ ਸਕੂਲ ਨੇ ਜਿੱਤੀ। ਬਹਿਸ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਜੀ.ਟੀ. ਰੋਡ ਨੇ ਪਹਿਲਾ ਨੰਬਰ, ਮਿਲੇਨੀਅਮ ਸਕੂਲ ਨੇ ਦੂਸਰਾ ਅਤੇ ਸਥਨੀਅਰ ਸਟੱਡੀ ਸਕੂਲ ਨੇ ਤੀਸਰੇ ਨੰਬਰ ਤੇ ਰਿਹਾ। ਭਾਸ਼ਣ ਮੁਕਾਬਲੇ ਵਿਚ ਸੀਨੀਅਰ ਸਟੱਡੀ ਪਹਿਲੇ, ਸਪਰਿੰਗ ਡੇਲ ਸਕੂਲ ਦੂਸਰੇ ਅਤੇ ਮਿਲੇਨਿਯਮ ਸਕੂਲ ਤੀਸਰੇ ਨੰਬਰ ਤੇ ਰਿਹਾ।ਪੀ.ਪੀ.ਟੀ. ਪੇਸ਼ਕਸ਼ ਵਿਚ ਸਪਰਿੰਗ ਡੇਲ ਸਕੂਲ ਪਹਿਲੇ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਦੂਸਰੇ ਅਤੇ ਸੀਨੀਅਰ ਸਟੱਡੀ ਸਕੂਲ ਤੀਸਰੇ ਨੰਬਰ ਤੇ ਰਿਹਾ। ਇਕ ਹੋਰ ਫੋਟੋ ਤੇ ਕਹਾਣੀ ਗਠਨ ਮੁਕਾਬਲੇ ਵਿਚ ਸੀਨੀਅਰ ਸੱਟਡੀ ਸਕੂਲ ਪਹਿਲੇ, ਸਪਰਿੰਗ ਡੇਲ ਸਕੂਲ ਦੂਸਰੇ ਅਤੇ ਡੀ.ਏ.ਵੀ. ਪਬਲਿਕ ਸਕੂਲ ਤੀਸਰੇ ਨੰਬਰ ਤੇ ਰਿਹਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply