Saturday, August 1, 2026

ਸੜਕ ਹਾਦਸੇ ਵਿੱਚ ਨੋਜਵਾਨ ਜੋੜੇ ਦੀ ਮੌਤ

PPN170411
ਫਾਜ਼ਿਲਕਾ 17 ਅਪ੍ਰੈਲ, (ਵਿਨੀਤ ਅਰੋੜਾ)-  ਫਾਜ਼ਿਲਕਾ ਹਲਵਾਈ ਯੂਨੀਅਨ ਦੇ ਪ੍ਰਧਾਨ ਦੋਲਤ ਰਾਮ ਹਲਵਾਈ ਦੇ ਨੋਜਵਾਨ ਲੜਕੇ ਸੁਨੀਲ ਕੁਮਾਰ ਕਾਠਪਾਲ (ਸੋਨੂੰ) ਅਤੇ ਉਸਦੀ ਪਤਨੀ ਵਿਨੀਤਾ ਦੀ ਅੱਜ ਸ਼ਾਮ ਕਰੀਬ ਸਾਢੇ 6-00 ਵਜੇ ਅਬੋਹਰ ਫਾਜ਼ਿਲਕਾ ਰੋਡ ਤੇ ਪਿੰਡ ਬੇਗਾਂਵਾਲੀ ਦੇ ਕੋਲ ਕਾਰ ਦੇ ਬੇਕਾਬੂ ਹੋ ਜਾਣ ਅਤੇ ਸੜਕ ਕੰਡੇ ਲੱਗੇ ਰੁੱਖ ਨਾਲ ਟਕਰਾਉਣ ਨਾਲ ਮੋਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਸੁਨੀਲ ਕੁਮਾਰ ਹਨੁਮਾਨਗੜ ਵਿਆਹਿਆ ਹੋਇਆ ਸੀ ਅਤੇ ਅਪਣੀ ਪਤਨੀ ਨਾਲ ਹਨੁਮਾਨਗੜ ਵਿੱਚ ਲੋਕ ਸਭਾ ਚੌਣਾ ਦੀ ਵੋਟ ਪਾ ਕੇ ਆ ਰਿਹਾ ਸੀ ਕਿ ਬੇਗਾਂਵਾਲੀ ਦੇ ਕੋਲ ਅਚਾਨਕ ਕਾਰ ਬੇਕਾਬੂ ਹੋ ਕੇ ਸੜਕ ਤੋ ਹੇਠਾਂ ਖੇਤਾਂ ਵਿੱਚ ਆ ਡਿੱਗੀ ਅਤੇ ਇਸ ਹਾਦਸੇ ਵਿੱਚ ਦੋਹਾਂ ਜੀਆਂ ਦੀ ਮੌਤ ਹੋ ਗਈ।

PPN170412

ਸੁਨੀਲ ਕੁਮਾਰ ਅਤੇ ਵਿਨੀਤਾ ਅਪਣੇ ਪਿੱਛੇ ਦੋ ਛੋਟੇ ਛੋਟੇ ਬਚਿੱਆ ਨੂੰ ਛੱਡ ਗਏ ਹਨ। ਉਹਨਾਂ ਦੀ ਮੌਤ ਤੇ ਸਾਰੇ ਸ਼ਹਿਰ ਵਿੱਚ ਦੁੱਖ ਦੀ ਲਹਿਰ ਦੋੜ ਗਈ ਹੈ ਅਤੇ ਅੱਜ ਸਵੇਰੇ 9-00ਵਜੇ ਉਹਨਾਂ ਦਾ ਅਤਿੰਮ ਸੰਸਕਾਰ ਕੀਤਾ ਜਾਵੇਗਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply