
ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ)- ਬੀਬੀਕੇ ਡੀਏਵੀ ਕਾਲਜ ਫਾਰ ਵੁਮਨ ਵੱਲੋਂ ਵਿਦਿਆਰਥੀਆਂ ਦੀ ਪ੍ਰਤੀਭਾ ਤੇ ਨਿਪੁੰਨਤਾ ਨੂੰ ਨਿਖਾਰਨ ਲਈ ਟੈਲੰਟ ਹੰਟਂਂ ਨਾਮਕ ਮੁਕਾਬਲੇ ਤਹਿਤ ਥੀਏਟਰ, ਸੰਗੀਤ, ਗਾਇਕੀ, ਫਾਈਨ ਆਰਟਸ, ਹੋਮ ਸਾਇੰਸ, ਨ੍ਰਿਤ ਅਤੇ ਸਾਹਿਤਕ ਉਚਾਰਣ ਆਦਿ ਸ਼੍ਰੇਣੀਆਂ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਹਰ ਖੇਤਰ ਵਿਚ ਆਪਣੀ ਕੁਸ਼ਲਤਾ ਨੂੰ ਜ਼ਾਹਰ ਕੀਤਾ। 15 ਦਿਨਾ ਮੁਕਾਬਲੇ ਦੀ ਇਸ ਲੜੀ ਦਾ ਅੰਤਿਮ ਭਾਗ ‘ਫੀਸਟਾ ਫਰੈਸ਼ਰਜ 2015’ ਨਾਮਕ ਪ੍ਰੋਗਰਾਮ ਅਧੀਨ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਗਾਜ਼ ਕਾਲਜ ਦੇ ਪ੍ਰਿੰਸੀਪਲ ਡਾ ਸ. ਨੀਲਮ ਕਾਮਰਾ, ਸਭਿਆਚਾਰਕ ਮਾਮਲਿਆਂ ਦੇ ਡੀਨ ਮੈਡਮ ਅਦਿੱਤੀ (ਫਾਈਨ ਆਰਟਸ ਵਿਭਾਗ) ਤੇ ਹੋਰ ਸਟਾਫ ਮੈਂਬਰਾਂ ਨੇ ਸ਼ਮ੍ਹਾਂ ਰੋਸ਼ਨ ਕਰਕੇ ਕੀਤਾ। ਪ੍ਰਿੰਸੀਪਲ ਡਾ. ਕਾਮਰਾ ਨੇ ਕਾਲਜ ਦੇ ਨਵੇਂ ਆਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਾਲਜ ਦੀ ਗੌਰਵਮਈ ਪਰੰਪਰਾ ਤੋਂ ਜਾਣੁੂ ਕਰਵਾਇਆ।ਉਹਨਾਂ ਕਿਹਾ ਕਿ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਤੇ ਅਨੁਸ਼ਾਸਨ ਦੇ ਸਦਕਾ ਹੀ ਕਾਲਜ ਅੱਜ ਬੁਲੰਦੀਆਂ ਤੇ ਹੈ।ਦ੍ਰਿੜ ਇਰਾਦੇ ਤੇ ਸੱਚੀ ਲਗਨ ਨਾਲ ਹੀ ਮੁਕਾਮ ਹਾਸਲ ਹੋ ਸਕਦਾ ਹੈ।ਉਹਨਾਂ ਨੇ ਅਕਾਦਮਿਕ ਤੇ ਸਭਿਆਚਾਰਕ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਪ੍ਰਦਾਨ ਕੀਤੇ।ਇਸ ਮੌਕੇ ਹਿੰਦੀ ਵਿਭਾਗ ਦੇ ਡਾ. ਜੱਗੀ ਨੇ ਮੰਚ ਸੰਚਾਲਣ ਕੀਤਾ। ਕਾਲਜ ਦੀ ਅਨੁਸ਼ਾਸਨ ਕਮੇਟੀ ਦੇ ਇੰਚਾਰਜ ਸ੍ਰਪੂਨਮ ਕੋਹਲੀ (ਇਕਨਾਮਿਕਸ ਵਿਭਾਗ) ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਦੇ ਨਿਯਮਾਂ ਸੰਬੰਧੀ ਜਾਣੂ ਕਰਵਾਇਆ। ਕਾਲਜ ਦੇ ਪ੍ਰਿੰਸੀਪਲ ਡਾ ਕਾਮਰਾ ਨੇ ਸਭਿਆਚਾਰਕ ਮਾਮਲਿਆਂ ਦੇ ਡੀਨ ਮੈਡਮ ਅਦਿੱਤੀ ਤੇ ਉਹਨਾਂ ਦੇ ਕੋਆਰਡੀਨੇਟਰਜ਼ ਸ਼੍ਰੀਮਤੀ ਪ੍ਰੀਤੀ, ਸ੍ਰਮਨਪ੍ਰੀਤ ਕੌਰ ਬੁੱਟਰ ਮਿਸਟਰ ਅੰਕੁਰ ਅਤੇ ਮਿਸਟਰ ਅਕਸ਼ੈ ਨੂੰ ਬੈਚ ਲਗਾਕੇ ਸਨਮਾਨਿਆ।
ਇਸ ਪ੍ਰੋਗਰਾਮ ਚ ਮੌਡਲਿੰਗ ਤੋ ਇਲਾਵਾ ਨ੍ਰਿਤ, ਸੰਗੀਤ ਵਰਗੀਆਂ ਰੌਚਕ ਆਈਟਮਜ਼ ਪੇਸ਼ ਕੀਤੀਆਂ ਗਈਆਂ।ਮੌਡਲਿੰਗ ਵਿਚ ਜੱਜਾਂ ਦੀ ਭੂਮਿਕਾ ਪ੍ਰੋ ਕਾਲੀਆ (ਬੌਟਨੀ ਵਿਭਾਗ), ਡਾ. ਤੇ ਮਿਸ ਹਰਲੀਨ (ਸਾਈਕੌਲੋਜੀ ਵਿਭਾਗ) ਨੇ ਨਿਭਾਈ।ਇਹਨਾਂ ਜੱਜਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸੁਆਗਤ ਕੀਤਾ ਗਿਆ।
ਮੌਡਲਿੰਗ ਦੇ ਮੁਕਾਬਲੇ ਵਿਚ ਮਿਸ ਫੈਸ਼ਨਿਸਟਾ, ਮਿਸ ਕ੍ਰਿਜ਼ਮੈਟਿਕ ਤੇ ਮਿਸ ਰੌਕਸ਼ਿਓਰ ਦੇ ਅੰਤਰਗਤ ਉਪਰੋਕਤ ਟਾਈਟਲ ਕ੍ਰਮਵਾਰ ਮਿਸ ਅਰੁੰਧਤੀ ਬੇਦੀ (ਬੀ-ਪਹਿਲਾ), ਮਿਸ ਸ੍ਰਿਸ਼ਟੀ ਭਾਰਦਵਾਜ (ਬੀ ਮੈਡੀਕਲ ਸੈਮ-ਪਹਿਲਾ) ਤੇ ਮਿਸ ਸਵਲੀਨ ਕੌਰ (+2 ਆਰਟਸ) ਨੂੰ ਪ੍ਰਦਾਨ ਕੀਤੇ ਗਏ। ਪ੍ਰੋਗਰਾਮ ਦੇ ਅੰਤ ਵਿਚ ਮੈਡਮ ਅਦਿਤੀ ਨੇ ਸਟਾਫ ਤੇ ਵਿਦਿਆਰਥਣਾਂ ਨੂੰ ਮੁਬਾਰਕ ਦਿੱਤੀ। ਪ੍ਰਿੰਸੀਪਲ ਮੈਡਮ ਵੱਲੋਂ ਜੱਜਾਂ ਨੂੰ ਤੋਹਫਿਆਂ ਨਾਲ ਸਨਮਾਨਿਆ ਗਿਆ।
Punjab Post Daily Online Newspaper & Print Media