ਬਟਾਲਾ, 2 ਸਤੰਬਰ (ਨਰਿੰਦਰ ਬਰਨਾਲ) – ਮਾਨਯੋਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਦੀ ਖੇਡਾਂ ਪ੍ਰਤੀ ਸਾਰਥਕ ਸੋਚ ਤੇ ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ,ਪ੍ਰਬੰਧ ਸਕੱਤਰ ਕਮ ਏ ਈ ੳ ਸ੍ਰੀ ਬੂਟਾ ਸਿੰਘ ਬੈਂਸ,ਸਹਾਇਕ ਸਕੱਤਰ ਵੀਨਾ ਰਾਣੀ,ਸਪੋਰਟਸ ਸਕੱਤਰ ਪਰਮਿੰਦਰ ਸਿੰਘ ਤੇ ਸੀਨੀਅਰ ਮੀਤ ਪ੍ਰਧਾਂਨ ਸ੍ਰੀ ਅਨਿਲ ਸਰਮਾ ਦੇ ਯਤਨਾ ਸਦਕਾ ਜਿਲ੍ਹਾਂ ਗੁਰਦਾਸਪੁਰ ਦੇ ਵੱਖ ਵੱਖ ਸਕੂਲਾਂ ਦੇ ਜੋਨਲ ਪੱਧਰ ਦੀਆਂ ਖੇਡਾਂ ਦੇ ਮੁਕਾਬਲਿਆਂ ਦੀ ਸੁੁਰੂਆਤ ਗੁਰੂ ਨਾਨਕ ਅਕੈਡਮੀ ਕੰਡਿਆਲ ਵਿਖੇ ਪੂਰੀ ਸ਼ਾਨੋ ਸੌਕਤ ਨਾਲ ਕੀਤੀ ਗਈ।ਇਸ ਮੌਕੇ ਜਿਲ੍ਹਾਂ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਵਿਦਿਆਰਥੀਆਂ ਤੇ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਖਿਆ ਵਿਭਾਗ ਵਲੋ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਦੀ ਸਿਹਤ ਤੇ ਅਨੂਸਾਸ਼ਨ ਦੀ ਭਾਵਂਨਾ ਪੈਦਾ ਕਰਨ ਵਾਸਤੇ ਸਕੁਲਾਂ ਦੇ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾਂਦੇ ਹਨ।ਖੇਡਾਂ ਨਾਲ ਵਿਦਿਆਰਥੀਆਂ ਵਿੱਚ ਏਕਤਾ,ਪਿਆਰ ਤੇਆਪਸੀ ਮਿਲਵਰਤਨ ਦੀ ਭਾਵਨਾ ਵਧਦੀ ਹੈ। ਇਕ ਤੰਦਰੂਸਤ ਸਰੀਰ ਹੀ ਦੇਸ਼ ਦੇਸ ਦੀ ਬਿਹਤਰੀ ਵਾਸਤੇ ਸੋਚ ਸਕਦਾ ਹੈ। ਇਸੇ ਕਾਰਨ ਹੀ ਪੰਜਾਬ ਸਰਕਾਰ ਵੱਲੋਂ ਕਰੋੜਾਂ ਦੇ ਇਨਾਮ ਖਿਡਾਰੀਆਂ ਦੇਣ ਵਾਸਤੇ ਐਲਾਨ ਕੀਤੇ ਜਾ ਚੁੱਕੇ ਹਨ।ਸਕੂਲ ਇਕ ਮੁਢਲੀ ਸੰਸਥਾ ਹੁੰਦੀ ਹੈ ਜਿਥੋਂ ਵਿਦਿਆਰਥੀ ਨੇ ਤਰੱਕੀਆਂ ਪ੍ਰਾਪਤ ਕਰਨੀਆਂ ਹੁੰਦੀਆਂ, ਹਰ ਖਿਡਾਰੀ ਦਾ ਪਿਛੋਕੜ ਜੇਕਰ ਪੁੱਛਿਆ ਜਾਵੇ ਤਾਂ ਸਕੂਲ ਪੱਧਰ ਤੇ ਖੇਡੀਆਂ ਖੇਡਾਂ ਦਾ ਅਹਿਮ ਰੋਡ ਖਿਡਾਰੀ ਦੀ ਜਿੰਦਗੀ ਵਿਚ ਹੁੰਦਾ ਹੈ।ਇਸ ਕਰਕੇ ਸਰਕਾਰੀ, ਮਾਨਤਾ ਪ੍ਰਾਪਤ, ਸਹਾਇਤਾ ਪ੍ਰਾਪਤ ਸਕੂਲ ਦੇ ਖੇਡ ਅਧਿਆਪਕ ਦਾ ਫਰਜ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਖੇਡਾ ਵੱਖ ਪ੍ਰੇਰਿਤ ਕਰਨ। । ਗੁਰੂ ਨਾਨਕ ਅਕੈਡਮੀ ਕੰਡਿਆਲ ਵਿਖੇ ਪ੍ਰਿੰਸੀਪਲ ਹਰਚਰਨ ਸਿੰਘ,ਸੁਰਜੀਤ ਸਿੰਘ, ਰਾਜੂ, ਵਰਿੰਦਰ ਸਿੰਘ ਰੰਧਾਵਾ,ਅਮਿਤ ਕੁਮਾਰ,ਰਣਜੀਤ ਸਿੰਘ ਲੜਕੇ ਸਕੂਲ ਬਟਾਲਾ, ਵਨੀਤਾ, ਸੁਮਨ ਬਾਲਾ,ਹਰਪਾਲ ਸਿੰਘ ਡੀ ਪੀ, ਗੁਰਮੀਤ ਕੌਰ ਬਾਜਵਾ, ਰਾਜਵਿੰਦਰ ਕੌਰ ਚੌਧਰੀਵਾਲ ਤੋ ਇਲਾਵਾ ਭਾਰੀ ਗਿਣਤੀ ਵਿੱਚ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media