Tuesday, October 6, 2026

ਹਾਰੇ ਹੋਏ ਜਵਾਰੀਆਂ ਵਾਲਾ ਦਾਅ ਖੇਡਣ ਲੱਗੇ ਕੈਪਟਨ – ਉਪਕਾਰ ਸੰਧੂ

ਕਿਸੇ ਨੂੰ ਵੀ ਅਕਾਲੀ ਦਲ ਦਾ ਨੇਤਾ, ਕੌਂਸਲਰ ਦੱਸ ਕੇ ਦਿੰਦੇ ਰਹੇ ਹਨ ਸਿਰੋਪੇ
PPN170422

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ)- ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਅਕਾਲੀ ਦਲ ਦੀ ਪੂਰਵ ਕੌਂਸਲਰ ਅਤੇ ਅਕਾਲੀ ਨੇਤਾ ਨੂੰ ਕਾਂਗਰੇਸ ਵਿੱਚ ਹੋਣ ਦੀ ਖ਼ਬਰ ਅਖ਼ਬਾਰਾਂ ਵਿੱਚ ਛਪਵਾ ਕੇ ਹਾਰੇ ਹੋਏ ਜਵਾਰੀ ਦਾ ਦਾਅ ਦੱਸਿਆ ਹੈ। ਸ਼੍ਰੀ ਸੰਧੂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਅਕਾਲੀ ਦਲ ਦਾ ਪੂਰਵ ਕੌਂਸਲਰ ਅਤੇ ਨੇਤਾ ਦਸ ਦੇ ਕੈਪਟਨ ਸਿਰੋਪਾਓ ਪਵਾ ਰਹੇ ਹਨ ਉਨ੍ਹਾਂ ਬਾਰੇ ਮੈਂ ਇਹ ਦੱਸਣਾਂ ਚਾਹੁੰਦਾ ਹਾਂ ਕਿ ਉਹ ਹੁਣ ਅਕਾਲੀ ਦਲ ਦੀ ਟਿਕਟ ਤੇ ਕਦੋ ਚੋਣਾਂ ਲੜ੍ਹੇ ਸਨ ਜਾਂ ਕਦੋ ਅਕਾਲੀ ਦਲ ਵਿੱਚ ਰਹੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਹਾਂ। ਮੈਨੂੰ ਤੇ ਇਹ ਪਤਾ ਵੀ ਨਹੀਂ ਕਿ ਇਹ ਲੋਕ ਕਦੋ ਅਕਾਲੀ ਦਲ ਵਿੱਚ ਆਏ, ਸ਼ਾਇਦ ਇਹ ਕੈਪਟਨ ਨੂੰ ਜ਼ਿਆਦਾ ਪਤਾ ਹੋਵੇਗਾ। ਸ਼੍ਰੀ ਸੰਧੂ ਨੇ ਕਿਹਾ ਕਿ ਦਰਅਸਲ ਪਿਛਲੇ ਕੁੱਝ ਦਿਨਾਂ ਵਿੱਚ ਸ਼੍ਰੀ ਜੇਤਲੀ ਦੇ ਹੱਕ ਵਿੱਚ ਗੁਰੂ ਨਗਰੀ ਦੀ ਜਨਤਾ ਦਾ ਸਮਰਥਨ ਵੱਧਦਾ ਜਾ ਰਿਹਾ ਹੈ। ਇਸੀ ਘਬਰਾਹਟ ਵਿੱਚ ਕੈਪਟਨ ਅਤੇ ਉਸਦੀ ਟੀਮ ਕਦੀ ਆਪਣੇ ਹੀ ਲੋਕਾਂ ਨੂੰ ਸਿਰੋਪਾਓ ਪਹਿਣਾ ਕੇ ਕਾਂਗਰੇਸ ਵਿੱਚ ਸ਼ਾਮਿਲ ਕਰ ਰਹੀ ਹੈ ਅਤੇ ਕਦੀਂ ਮੁੱਠੀ ਭਰ ਲੋਕਾਂ ਦੇ ਨਾਲ ਕੱਢੇ ਗਏ ਰੋਡ ਸ਼ੋ ਨੂੰ ਭਾਰੀ ਰੋਡ ਸ਼ੋ ਦੱਸਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਝੂਠਿਆਂ ਲਟਕਿਆਂ ਝਟਕਿਆਂ ਵਿੱਚ ਕੁਝ ਵੀ ਨਹੀਂ ਹੋਣ ਵਾਲਾ। ਕੈਪਟਨ ਦਾ ਹਾਲ ਅੰਮ੍ਰਿਤਸਰ ਵਿੱਚ ਉਹੀ ਹੋਵੇਗਾ ਜੋ ਬਠਿੰਡਾ ਵਿੱਚ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਦਾ ਹੋਇਆ ਸੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply