Wednesday, December 31, 2025

ਜੇਤਲੀ ਦੇ ਹੱਕ ਵਿੱਚ ਉੱਤਰੇ ਵਿਵੇਕ ਓਬਰਾਏ

ਰੋਡ ਸ਼ੋ ਦੇ ਜ਼ਰੀਏ ਲੋਕਾਂ ਨੂੰ ਭਾਜਪਾ  ਦੇ ਅਰੁਣ ਜੇਤਲੀ ਹੱਕ ‘ਚ ਕੀਤੀ ਅਪੀਲ

PPN170421

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਬਾਲੀਵੁੱਡ  ਸੁਪਰਸਟਾਰ ਵਿਵੇਕ ਓਬਰਾਏ ਨੇ ਵੀਰਵਾਰ ਨੂੰ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਸਮਰਥਨ ਵਿੱਚ  ਅੰਮ੍ਰਿਤਸਰ ਦੀਆਂ ਗਲੀਆਂ, ਬਾਜ਼ਾਰਾ ਅਤੇ ਪੇਂਡੂ ਹਲਕਿਆਂ ਵਿੱਚ ਰੋਡ ਸ਼ੋ ਕੀਤਾ। ਰੋਡ ਸ਼ੋ ਵਿੱਚ ਜਗ੍ਹਾ-ਜਗ੍ਹਾ ਭਾਰੀ ਇਕੱਠ ਦੇ ਕਾਰਨ ਬਾਜ਼ਾਰਾਂ ਵਿੱਚ ਲੰਬੇ ਸਮੇਂ ਤੱਕ ਜਾਮ ਦੇ ਹਾਲਾਤ ਪੈਦਾ ਹੋ ਗਏ। ਜਨਤਾ ਵਿੱਚ ਜੋਸ਼ ਇਸ ਕਦਰ ਸੀ ਕਿ ਵਿਵੇਕ ਓਬਰਾਏ ਵੱਲੋ ਅਰੁਣ ਜੇਤਲੀ ਦੇ ਹੱਕ ਵਿੱਚ ਕੀਤੀ ਗਈ ਅਪੀਲ ਦਾ ਜੋਰਦਾਰ ਨਾਰਿਆਂ ਅਤੇ ਹੱਥ ਉੱਠਾ ਕੇ ਸਮਰਥਨ ਕਰਦੀ ਨਜ਼ਰ ਆਈ। ਇਸ ਤਰ੍ਹਾਂ ਇਹ ਰੋਡ ਸ਼ੋ ਸ਼੍ਰੀ ਅਰੁਣ ਜੇਤਲੀ ਦੇ ਪੱਖ ਵਿੱਚ ਹੁੰਕਾਰ ਵਿੱਚ ਤਬਦੀਲ ਹੋ ਗਿਆ। ਆਪਣੇ ਸੰਬੋਧਨ ‘ਚ ਓਬਰਾਏ ਨੇ ਕਿਹਾ ਕਿ ਸ਼੍ਰੀ ਜੇਤਲੀ ਉਨ੍ਹਾਂ ਦੇ ਪਿਤਾ ਸਮਾਨ ਹਨ ਅਤੇ ਉਨ੍ਹਾਂ ਦੇ ਪਿਤਾ ਸ਼੍ਰੀ ਸੁਰੇਸ਼ ਓਬਰਾਏ ਦੇ ਖ਼ਾਸ ਮਿੱਤਰ ਵੀ ਹਨ। ਇਹੋ ਜਿਹੇ ਨੇਕ ਸ਼ਰੀਫ ਅਤੇ  ਵਿਦਵਾਨ ਰਾਜਨੀਤਿਕ ਅੰਮ੍ਰਿਤਸਰ ਦੀ ਤਕਦੀਰ ਬਦਲ ਦੇਣਗੇ। ਇਹ ਮੇਰਾ ਸੋ ਫੀਸਦੀ ਵਿਸ਼ਵਾਸ਼ ਹੈ। ਓਬਰਾਏ ਨੇ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਅਤੇ ਭਾਜਪਾ ਇਸ ਵੇਲੇ ਦੇਸ਼ ਦੀ ਹਾਲਤ ਨੂੰ ਬਦਲਣ ਦੀ ਤਾਕਤ ਰੱਖਦੀ ਹੈ। ਮੈਂ ਖੁੱਦ ਵੀ ਮੋਦੀ ਜੀ ਦਾ ਬਹੁਤ ਖਾਸ ਪ੍ਰਸ਼ੰਸ਼ਕ ਅਤੇ ਉਨ੍ਹਾਂ ਦਾ ਸਮਰਥਕ ਹਾਂ। ਵਿਵੇਕ ਨੇ ਗੁਰੂ ਨਗਰੀ ਦੀ ਜਨਤਾਂ ਨੂੰ ਅਪੀਲ ਕੀਤੀ ਕੀ ਅਗਰ ਦੇਸ਼ ਅਤੇ ਅੰਮ੍ਰਿਤਸਰ ਦੀ ਤਕਦੀਰ ਬਦਲਣਾ ਚਾਹੁੰਦੇ ਹੋ ਤੇ ਨਰਿੰਦਰ ਮੋਦੀ ਅਤੇ ਅਰੁਣ ਜੇਤਲੀ ਵਰਗੇ ਨੇਕ ਅਗਾਂਹਵਾਧੂ ਸੋਚ ਵਾਲੇ ਨੇਤਾਵਾਂ ਨੂੰ ਹਰ ਹਾਲਤ ਵਿੱਚ ਜਿੱਤਾਣਾ ਹੋਵੇਗਾ। ਇਸ ਰੋਡ ਸ਼ੋ ਦਾ ਆਯੋਜਨ ਭਾਰਤੀ ਯੁਵਾ ਮੋਰਚਾ ਪੰਜਾਬ ਦੇ ਲੀਗਲ ਸੈੱਲ ਦੇ ਕਨਵੀਨਰ ਕੁਮਾਰ ਅਮਿਤ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸਦੇ ਵਿੱਚ ਜਨਤਾ ਯੁਵਾ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਮੋਹਿਤ ਗੁਪਤਾ ਖ਼ਾਸ ਤੌਰ ਤੇ ਸ਼ਾਮਿਲ ਹੋਏ। ਇਸਦੇ ਇਲਾਵਾ ਰਾਹੁਲ ਮਹੇਸ਼ਵਰੀ, ਚਰਨਜੀਤ ਸਿੰਘ ਦੁੱਗਲ, ਸੁਰਿੰਦਰ ਸਿੰਘ ਚੋਧਰੀ ਵੀ ਮੌਜੂਦ ਸਨ।

Check Also

ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ

ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …

Leave a Reply