Saturday, July 25, 2026

ਪੁਲਿਸ ਚੋਂਕੀ ਕਬੀਰ ਪਾਰਕ ਦੀ ਨਵੀਂ ਇਮਾਰਤ ਦਾ ਡੀ.ਸੀ.ਪੀ ਪਰਮਪਾਲ ਸਿੰਘ ਨੇ ਕੀਤਾ ਉਦਘਾਟਨ

ਪੱਕੀ ਚੋਂਕੀ ਬਣਨ ਨਾਲ ਨਸ਼ਾ ਤੱਸਕਰਾਂ, ਲੱਟਾਂ ਖੋਹਾਂ ਕਰਨ ਵਾਲਿਆਂ ਨੂੰ ਪਵੇਗੀ ਠੱਲ ਡੀ.ਸੀ.ਪੀ

PPN0309201513

ਛੇਹਰਟਾ, 3 ਸਤੰਬਰ (ਪ.ਪ) – ਪਿਛਲੇ ਕਈ ਦਹਾਕਿਆਂ ਤੋਂ ਕਬੀਰ ਪਾਰਕ ਚੋਂਕੀ ਜੋ ਕਿ ਆਰਜੀ ਤੌਰ ਤੇ ਇਕ ਟੈਂਟ ਹੇਂਠਾ ਚਲਾਈ ਜਾ ਰਹੀ ਸੀ, ਉਸਦੀ ਪੱਕੀ ਨਵੀਂ ਇਮਾਰਤ ਦਾ ਉਦਘਾਟਨ ਸਾਬਕਾ ਕੌਂਸਲਰ ਸੁਖਦੇਵ ਸਿੰਘ ਚਾਹਲ ਦੇ ਯਤਨਾ ਸਦਕਾ ਤੇ ਚੋਂਕੀ ਇੰਚਾਰਜ ਮਨਜੀਤ ਸਿੰਘ ਤੇ ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਡੀ.ਸੀ.ਪੀ ਪਰਮਪਾਲ ਸਿੰਘ ਨੇ ਕੀਤਾ।ਇਸ ਮੋਕੇੇ ਡੀ.ਸੀ.ਪੀ ਹਰਵਿੰਦਰ ਸਿੰਘ ਸੰਧੂ, ਹਲਕਾ ਪੱਛਮੀ ਇੰਚਾਰਜ ਰਾਕੇਸ਼ ਗਿੱਲ, ਭਾਜਪਾ ਆਗੂ ਵਿੱਕੀ ਐਰੀ ਉੱਚੇਚੇ ਤੌਰ ਤੇ ਪੁੱਜੇ। ਉਦਘਾਟਨ ਤੋਂ ਪਹਿਲਾਂ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਜੱਥਿਆਂ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੋਕੇ ਡੀ.ਸੀ.ਪੀ ਪਰਮਪਾਲ ਨੇ ਕਿਹਾ ਕਿ ਸਾਬਕਾ ਕੌਂਸਲਰ ਸੁਖਦੇਵ ਸਿੰਘ ਚਾਹਲ ਤੇ ਇਲਾਕਾ ਨਿਵਾਸੀਆ ਵਲੋਂ ਇਸ ਚੋਂਕੀ ਨੂੰ ਬਨਾਉਣ ਵਿਚ ਜੋ ਯੋਗਦਾਨ ਪਾਇਆ ਗਿਆ ਹੈ ਉਹ ਬਹੁਤ ਹੀ ਸਲਾਘਾਯੋਗ ਕਦਮ ਹੈ। ਆਮ ਜਨਤਾ ਨੂੰ ਵੀ ਸੁਖਦੇਵ ਸਿੰਘ ਚਾਹਲ ਵਾਂਗ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਇਲਾਕੇ ਵਿਚ ਪੱਕੀ ਚੋਂਕੀ ਬਣਨ ਨਾਲ ਨਸਾ ਤੱਸਕਰਾਂ, ਲੱਟਾਂ ਖੋਹਾਂ, ਤੇ ਔਰਤਾਂ ਤੇ ਅੱਤਿਆਚਾਰ ਕਰਨ ਵਾਲਿਆ ਨੂੰ ਠੱਲ ਪਵੇਗੀ।
ਇਸ ਮੋਕੇ ਏਡੀਸੀਪੀ-2 ਗੌਰਵ ਗਰਗ, ਏਸੀਪੀ ਪੱਛਮੀ ਬਲਬੀਰ ਸਿੰਘ, ਥਾਣਾ ਛੇਹਰਟਾ ਦੇ ਮੁੱਖੀ ਅਰੁਣ ਸ਼ਰਮਾ, ਥਾਣਾ ਕੰਟੋਨਮੈਂਟ ਮੁੱਖੀ ਜੋਗਾ ਸਿੰਘ, ਚੋਂਕੀ ਕੋਟ ਖਾਲਸਾ ਇੰਚਾਰਜ ਬਲਵਿੰਦਰ ਸਿੰਘ, ਗੁ: ਬਾਬਾ ਬੌਹੜੀ ਸਾਹਿਬ ਦੇ ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ, ਪ੍ਰਧਾਨ ਕ੍ਰਿਪਾਲ ਸਿੰਘ, ਚਮਨਦੀਪ ਗੋਲਡੀ, ਸਵਰਣ ਸਿੰਘ ਰੰਧਾਵਾ, ਜਸਬੀਰ ਵਡਾਲੀ, ਤਰਸੇਮ ਸਿੰਘ ਚੰਗਿਆੜਾ, ਅਮਰੀਕ ਸਿੰਘ, ਸੁਰਿੰਦਰ ਮਿੱਤਲ, ਸਰਬਜੀਤ ਸਿੰਘ ਸ਼ੱਬਾ, ਮੰਗਲ ਸਿੰਘ, ਜੁਗਿੰਦਰ ਬਾਵਾ, ਮਨਜੀਤ ਮਿੰਟਾ, ਨਿਰਮਲ ਸਿੰਘ ਵਾਜਹਪਾਈ, ਚਰਨ ਸਿੰਘ ਸੰਧੂ, ਜਗੀਰ ਸਿੰਘ, ਮੰਗਲ ਸਿੰਘ ਆਦਿ ਹਾਜਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply