Sunday, December 22, 2024

ਸਰਕਾਰੀ ਸਕੂਲ ਛੇਹਰਟਾ ਵਿਚ ਲੜਕੀਆਂ ਦਾ ਹਾਕੀ ਟੂਰਨਾਮੈਂਟ ਕਰਵਾਇਆ

PPN0309201514

ਛੇਹਰਟਾ, 3 ਸਤੰਬਰ (ਸੁਖਬੀਰ ਖੁਰਮਨੀਆ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਏਈਓ ਕੁਲਜਿੰਦਰ ਸਿੰਘ ਮੱਲੀ ਦੀ ਅਗਵਾਈ ਤੇ ਪ੍ਰਿੰ. ਨਿਰਮਲ ਸਿੰਘ ਤੇ ਸਲਵਿੰਦਰ ਸਿੰਘ ਡੀਪੀ ਦੀ ਦੇਖਰੇਖ ਹੇਠ ਅੰਡਰ 14, 17, 19 ਲੜਕੀਆਂ ਦੇ ਤਿੰਨ ਦਿਨਾਂ ਹਾਕੀ ਅੰਤਰ ਸਕੂਲ ਜਿਲਾ ਟੂਰਨਾਮੈਂਟ ਕਰਵਾਏ ਗਏ। ਇਸ ਟੂਰਨਾਮੈਂਟ ਵਿਚ ਕੁੱਲ 18 ਟੀਮਾਂ ਨੇ ਹਿੱਸਾ ਲਿਆ।ਫਾਈਨਲ ਮੁਕਾਬਲੇ ਦੌਰਾਨ ਅੰਡਰ 14 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਘੰਣੂਪੁਰ ਪਹਿਲੇ, ਸਰਕਾਰੀ ਹਾਈ ਸਕੂਲ ਨੌਸ਼ਹਿਰਾ ਦੂਜੇ ਤੇ ਡੀਏਵੀ ਇੰਟਰਨੈਸ਼ਨਲ ਸਕੂਲ ਤੀਜੇ ਸਥਾਨ, ਅੰਡਰ 17 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਣੂਪੁਰ ਦੂਜੇ ਤੇ ਸਰਕਾਰੀ ਹਾਈ ਸਕੂਲ ਨੌਸ਼ਹਿਰਾ ਤੀਜੇ ਸਥਾਨ, ਅੰਡਰ 19 ਲੜਕੀਆਂ ਦੇ ਹਾੱਕੀ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਖਾਲਸਾ ਦੂਜੇ ਤੇ ਸੈਂਟ ਸੋਲਜਰ ਪਬਲਿਕ ਸਕੂਲ ਚਵਿੰਡਾ ਦੇਵੀ ਤੀਜੇ ਸਥਾਨ ਤੇ ਰਹੇ। ਇਸ ਮੋਕੇ ਏਈਓ ਕੁਲਜਿੰਦਰ ਸਿੰਘ ਮੱਲੀ ਨੇ ਖਿਡਾਰੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ।ਇਸ ਮੋਕੇ ਪ੍ਰਿੰ. ਨਿਰਮਲ ਸਿੰਘ, ਕੋਚ ਮਨਿੰਦਰ ਸਿੰਘ, ਬਲਦੇਵ ਸਿੰਘ, ਮਨਮਿੰਦਰ ਸਿੰਘ ਪੱਲੀ, ਨਵਜੀਤ ਸਿੰਘ, ਪੰਨਾ ਸਿੰਘ, ਕੁਲਵਿੰਦਰ ਸਿੰਘ, ਗੁਰਵੰਤ ਸਿੰਘ, ਜਸਵਮਤ ਰਾਏ, ਸੁਰੇਸ਼ ਕਾਲੀਆ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply