ਰਾਜਾਸਾਂਸੀ ਦੀ ਤਕਦੀਰ ਅਤੇ ਤਸਵੀਰ ਬਦਲ ਦੇਵੇਗੀ ਐਨਡੀਏ
ਅੰਮ੍ਰਿਤਸਰ, 17 ਅਪ੍ਰੈਲ (ਜਸਬੀਰ ਸਿੰਘ ਸੱਗੂ)- ਨੌਜਵਾਨਾਂ ਨੂੰ ਨਸ਼ੇ ਦੀ ਲਤ ਦਾ ਅਸਲੀ ਕਾਰਣ ਰੋਜਗਾਰ ਨਾ ਮਿਲਣਾ ਹੈ। ਖਾਲੀ ਦਮਾਗ ਨਸ਼ਿਆਂ ਦੇ ਵੱਲ ਭੱਜਦਾ ਹੈ ਅਤੇ ਇੱਕ ਨੌਜਵਾਨ ਦੀ ਨਸ਼ੇ ਦੀ ਲਤ ਪੂਰੇ ਪਰੀਵਾਰ ਨੂੰ ਤਬਾਹ ਕਰ ਦਿੰਦੀ ਹੈ। ਪਰ ਮੈਂ ਵਾਦਾ ਕਰਦਾ ਹਾਂ ਕਿ ਐਨਡੀਏ ਦੀ ਸਰਕਾਰ ਆਉਣ ਤੇ ਰਾਜਾਸਾਂਸੀ ਹਲਕੇ ਦੀ ਤਸਵੀਰ ਨੂੰ ਬਦਲਵੇਗੀ ਹੀ ਨਾਲ-ਨਾਲ ਤਕਦੀਰ ਵੀ ਬਦਲ ਜਾਵੇਗੀ। ਇਹ ਕਹਿਣਾ ਹੈ ਅਕਾਲੀ-ਭਾਜਪਾ ਉਮੀਦਵਾਰ ਅਰੂਣ ਜੇਤਲੀ ਦਾ। ਸ਼੍ਰੀ ਜੇਤਲੀ ਰਾਜਾਸਾਂਸੀ ਹਲਕੇ ਚ ਹਲਕਾ ਇੰਚਾਰਜ ਵੀਰ ਸਿੰਘ ਲੋਪੋਕੇ ਦੀ ਅਗੁਵਾਈ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਰਾਜਾਸਾਂਸੀ ਹਲਕੇ ਚ ਨਸ਼ਿਆਂ ਦੀ ਪਰੇਸ਼ਾਨੀ ਤੋ ਭਲੀ-ਭਾਂਤੀ ਪਰੀਚਿਤ ਸ਼੍ਰੀ ਜੇਤਲੀ ਨੇ ਜਦਂੋ ਨਸ਼ਿਆਂ ਦੇ ਖਿਲਾਫ ਆਵਾਜ ਉਠਾਈ ਤਾਂ ਮਹਿਲਾਵਾਂ ਦੀਆਂ ਤਾਲੀਆਂ ਨਾਲ ਪੂਰਾ ਇਲਾਕਾ ਗੂੰਜ ਉਠਿਆ। ਸ਼੍ਰੀ ਜੇਤਲੀ ਨੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਾਣਦੇ ਹਨ ਕਿ ਮਾਂ ਨੂੰ ਆਪਣੇ ਬੇਟੇ ਦੀ ਚਿੰਤਾ ਹੁੰਦੀ ਹੈ ਇਸੇਲਈ ਉਹ ਵਾਇਦਾ ਕਰਦੇ ਹਨ ਕਿ ਹਲਕੇ ਦੇ ਨੌਜਵਾਨਾਂ ਨੂੰ ਪੂਰਾ ਰੋਜਗਾਰ ਮਿਲੇਗਾ। ਉਹਨਾਂ ਨੇ ਕਿਹਾ ਕਿ ਜਿਸ ਇਲਾਕੇ ਵਿੱਚ ਹਵਾਈ ਅੱਡਾ ਹੁੰਦਾ ਹੈ ਉੱਥੇ ਰੋਜਗਾਰ ਦੇ ਹਜਾਰਾਂ ਅਵਸਰ ਹੁੰਦੇ ਹਨ। ਹਵਾਈਅੱਡੇ ਦੇ ਸੰਪੂਰਣ ਵਿਕਾਸ ਚ ਵੱਡੇ-ਵੱਡੇ ਹੋਟਲਾਂ ਦੇ ਨਾਲ-ਨਾਲ ਛੋਟੇ ਹੋਟਲ, ਢਾਬੇ ਅਤੇ ਦੁਕਾਨਦਾਰੀ ਵੀ ਚਲ ਜਾਂਦੀ ਹੈ। ਜਰੂਰਤ ਹੈ ਸਿਰਫ ਥੋੜੇ ਜਿਹੇ ਉਤਸ਼ਾਹ ਅਤੇ ਸਰਕਾਰ ਦੇ ਸਾਥ ਦੀ। ਉਹਨਾਂ ਨੇ ਕਿਹਾ ਕਿ ਐਨਡੀਏ ਦੀ ਸਰਕਾਰ ਆਉਣ ਤੇ ਅੱਧੇ-ਅਧੂਰੇ ਚਲ ਰਹੇ ਹਵਾਈ ਅੱਡੇ ਨੂੰ ਸੰਪਰੂਣ ਕੀਤਾ ਜਾਵੇਗਾ। ਸਿੱਧੀ ਫਲਾਈਟਾਂ ਚਲਾਈਆਂ ਜਾਣਗੀਆਂ ਅਤੇ ਕਾਰਗੋ ਦਾ ਵਿਕਾਸ ਕੀਤਾ ਜਾਵੇਗਾ। ਇੱਥੇ ਦੇ ਕਾਰਗੋ ਨੂੰ ਵਧਾਕੇ ਸਬਜਿਆਂ ਅਤੇ ਫਲਾਂ ਦਾ ਨਿਰਆਤ ਕੀਤਾ ਜਾ ਸਕਤਾ ਹੈ। ਇਸ ਨਾਲ ਛੋਟੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਸ਼੍ਰੀ ਜੇਤਲੀ ਨੇ ਕਿਹਾ ਕਿ ਨਸ਼ੇ ਦੇ ਕਾਰਣ ਛੋਟੇ ਕਿਸਾਨਾਂ ਦੀਆਂ ਜਮੀਨਾਂ ਬਿਨ ਜਾਂਦੀਆਂ ਹਨ ਪਰ ਜੇਕਰ ਉਹਨਾਂ ਦੇ ਬੱਚਿਆੰ ਦੇ ਕੋਲ ਨੌਕਰਿਆਂ ਹੋਣਗੀਆਂ ਤਾਂ ਉਹ ਆਪਣਾ ਪੱਧਰ ਉੱਚਾ ਚੁਕ ਸਕਦੇ ਹਨ ਅਤੇ ਉਸਦੇ ਨਾਲ ਪਰੀਵਾਰ ਦਾ ਸਾਥ ਦੇਕੇ ਕਿਸਾਨੀ ਵੀ ਵਧਾ ਸਕਦੇ ਹਨ। ਇਸ ਮੌਕੇ ਤੇ ਵੀਰ ਸਿੰਘ ਲੋਪੋਕੇ ਨੇ ਦੱਸਿਆ ਕਿ ਕੇਂਦਰ ਦੀ ਬੀਜੇਪੀ -ਐਨਡੀਏ ਅਤੇ ਪੰਜਾਬ ਚ ਵੀ ਇਹਨਾਂ ਦੀ ਹੀ ਸਰਕਾਰ ਜਦੋ ਆਈ ਹੈ ਤਾਂ ਜਿਆਦਾ ਵਿਕਾਸ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜਦੋ ਅਰੂਣ ਜੇਤਲੀ ਦੀ ਜਿੱਤ ਦੇ ਨਾਲ ਇਲਾਕੇ ਦਾ ਪੂਰਾ ਵਿਕਾਸ ਹੋਵੇਗਾ ਕਿਉੰਕੀ ਇਹ ਕੈਪਟਨ ਦੀ ਤਰਾਂ ਕਥਨੀ ਚ ਨਹੀਂ ਬਲਕੀ ਕਰਨੀ ਚ ਵਿਸ਼ਵਾਸ ਰਖਦੇ ਹਨ। ਇਸ ਮੌਕੇ ਤੇ ਰਿਟਾਅਰਡ ਪੈਰਾਮਿਲਟ੍ਰੀ ਫੋਰਸ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਬੀਜੇਪੀ ਨੂੰ ਪੂਰਾ ਸਮਰਥਨ ਦੇਣ ਦੀ ਹਿਮਾਇਤ ਕੀਤੀ ਅਤੇ ਕੇਂਦਰ ਚ ਨਰੇਂਦਰ ਮੋਦੀ ਦੀ ਸਰਕਾਰ ਬਨਾਉਣ ਚ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਤੇ ਰਜਿੰਦਰ ਮੋਹਨ ਛੀਨਾ, ਡੀਪੀ ਚੰਦਨ, ਰਾਣਾ ਲੋਪੋਕੇ, ਪਰਮਿੰਦਰ ਸਿੰਘ ਸੰਧੂ ਦੇ ਨਾਲ ਹੋਰ ਵਿਅਕਤੀ ਮੌਜੂਦ ਸੀ।