
ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਬੁੱਧੀਜੀਵੀ ਅਤੇ ਵਿਦਵਾਨ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਜਨਮ ਦਿਹਾੜਾ ਇਕ ਵਿਸ਼ੇਸ਼ ਰੰਗਾਸ਼ਰੰਗ ਸਮਾਗਮ ਪੇਸ਼ ਕਰਕੇ ਮਨਾਇਆ।ਵਿਦਿਆਰਥੀਆਂ ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ਤੇ ਰੰਗਾਸ਼ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।ਉਨ੍ਹਾਂ ਨੇ ਇਸ ਮੌਕੇ ਤੇ ਭਜਨ ਤੇ ਆਰਤੀ ਦੀ ਪੇਸ਼ਕਾਰੀ ਕੀਤੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਆਸ਼ੀਰਵਾਦ ਦੀ ਕਾਮਨਾ ਕੀਤੀ।ਪੰਡਿਤ ਸ਼੍ਰੀ ਗੰਗਾ ਪ੍ਰਸਾਦ ਉਪਾਧਿਆਏ ਜੋ ਕਿ ਇਕ ਮੰਨੇ ਪ੍ਰਮੰਨੇ ਵੈਦਿਕ ਵਿਦਵਾਨ, ਲੇਖਕ ਅਤੇ ਆਰਿਆ ਸਮਾਜੀ ਸਨ, ਦੇ ਜਨਮ ਦਿਹਾੜੇ ਦੇ ਰੂਪ ਵਿੱਚ ਵੀ ਮਨਾਇਆ ਗਿਆ।ਵਿਦਿਆਰਥੀਆਂ ਨੇ ਇਸ ਮਹਾਨ ਸਖ਼ਸ਼ੀਅਤ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਿਸ ਨੇ ਸਵਾਮੀ ਦਇਆਨੰਦ ਦੀ ਪੁਸਤਕ ਸਤਿਆਰਥ ਪ੍ਰਕਾਸ਼ ਦੀਆਂ ਸਿੱਖਿਆਵਾਂ ਤੇ ਧਰਮ ਸ੍ਰੋਤਾਂ ਦਾ ਅੰਗ੍ਰੇਜ਼ੀ ਅਨੁਵਾਦ ਕੀਤਾ ਸੀ ।
ਇਸ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ।ਵਿਦਿਆਰਥੀਆਂ ਨੇ ਇਸ ਦਿਨ ਨੂੰ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਅਤੇ ਕਈ ਰੰਗਾਸ਼ਰੰਗ ਸਭਿਆਚਾਰਕ ਝਾਕੀਆਂ ਪੇਸ਼ ਕੀਤੀਆਂ।ਕਵਿਤਾਵਾਂ ਅਤੇ ਧੰਨਵਾਦ ਸੁਨੇਹਿਆਂ ਰਾਹੀਂ ਵਿਦਿਆਰਥੀਆਂ ਨੇ ਅਧਿਆਪਕਾਂ ਦਾ ਆਪਣੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਸ਼ੁਕਰਾਨਾ ਕੀਤਾ।ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਬਹੁਤ ਸਾਰੀਆਂ ਰੌਚਕ ਖੇਡਾਂ ਰਾਹੀਂ ਰੁਝਾਈ ਰੱਖਿਆ ਅਤੇ ਪ੍ਰੇਮ ਤੇ ਸਤਿਕਾਰ ਦੇ ਨਿੱਕੇਸ਼ਨਿੱਕੇ ਤੋਹਫ਼ੇ ਭੇਂਟ ਕੀਤੇ ।ਆਰਿਆ ਰਤਨ ਸ਼੍ਰੀ ਪੂਨਮ ਸੂਰੀ ਜੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ. ਨਵੀਂ ਦਿੱਲੀ ਨੇ ਇਸ ਮੌਕੇ ਤੇ ਸਭ ਅਧਿਆਪਕਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਹਨਾਂ ਨੂੰ ਸਲਾਹ ਦਿੱਤੀ ਕਿ ਆਪਣੀਆਂ ਜਮਾਤਾਂ ਵਿੱਚ ਵਿਦਿਆਰਥੀਆਂ ਨੂੰ ਘੱਟੋਸ਼ਘੱਟ 5 ਮਿੰਟ ਤੱਕ ਨੈਤਿਕ ਕਦਰਾਂਸ਼ਕੀਮਤਾਂ ਦਾ ਪਾਠ ਜ਼ਰੂਰ ਦੇਣਾ ਚਾਹੀਦਾ ਹੈ ਜੋ ਕਿ ਅੱਜ ਦੇ ਦੌਰ ਵਿੱਚ ਬਹੁਤ ਜ਼ਰੂਰੀ ਹੈ ।
ਮਾਨਯੋਗ ਆਈ.ਪੀ.ਐਸ. ਕੁੰਵਰ ਵਿਜੈ ਪ੍ਰਤਾਪ ਸਿੰਘ ਡੀ.ਆਈ.ਜੀ ਬਾਰਡਰ ਰੇਂਜ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਸਨ।ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀ.ਏ.ਵੀ ਕਾਲਜ ਸਤਿਕਾਰਯੋਗ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਸਨ।ਇਸ ਮੌਕੇ ਤੇ ਵਕੀਲ ਸ਼੍ਰੀ ਸੁਦਰਸ਼ਨ ਕਪੂਰ, ਪ੍ਰਿੰਸੀਪਲ ਸ਼੍ਰੀ ਅਜੈ ਬੇਰੀ, ਸ਼੍ਰੀ ਸੰਜੀਵ, ਸ਼੍ਰੀ ਸਤੀਸ਼ ਸੂਦ, ਸ਼੍ਰੀ ਪਦਮ, ਡਾਕਟਰ ਕੇ. ਐਸ. ਮਨਚੰਦਾ ਅਤੇ ਹੋਰ ਮਹਿਮਾਨ ਵੀ ਇਸ ਮੌਕੇ ਤੇ ਮੌਜੂਦ ਸਨ ।
ਸ਼੍ਰੀਮਤੀ ਅਰੁਣਾ ਬਖ਼ਸ਼ੀ ਸੁਪਰਵਾਈਜ਼ਰ (ਕਾਮਰਸ) ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਵਿਦਿਆਰਥੀਆਂ ਦੇ ਜੀਵਨ ਵਿੰਚ ਚੰਗੇ ਬਦਲਾਵ ਲਿਆਉਣ ਅਤੇ ਸਹੀ ਮਾਰਗ ਦਰਸ਼ਨ ਦੇਣ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੀ ਸ਼ੁਰੂਆਤ ਦੀਪ ਜਲਾਉਣ ਦੀ ਰਸਮ ਅਤੇ ਗੁਰੂ ਮੰਤਰ ਉਚਾਰਣ ਦੇ ਨਾਲ ਕੀਤੀ ਗਈ ਜੋ ਕਿ ਸਕੂਲ ਦੇ ਸੰਗੀਤ ਵਿਭਾਗ ਨੇ ਪੇਸ਼ ਕੀਤਾ।ਇਸ ਤੋਂ ਬਾਅਦ ਨਾਚ ਵਿਭਾਗ ਨੇ ਜੋਸ਼ ਨਾਲ ਭਰਪੂਰ ਪੇਸ਼ਕਾਰੀ ਕੀਤੀ ਜਿਸ ਨਾਲ ਦਰਸ਼ਕਾਂ ਦਾ ਦਿਲ ਤੇ ਦਿਮਾਗ ਤਰੋ ਤਾਜ਼ਾ ਹੋ ਗਿਆ ।
ਕੁੰਵਰ ਵਿਜੈ ਪ੍ਰਤਾਪ ਸਿੰਘ ਮੁੱਖ ਮਹਿਮਾਨ ਨੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਅਧਿਆਪਕ ਹੀ ਸਾਡੇ ਸੱਚੇ ਮਾਰਗ ਦਰਸ਼ਕ ਹਨ।ਇਸ ਗੱਲ ਨੂੰ ਝੂਠਲਾਇਆ ਨਹੀਂ ਜਾ ਸਕਦਾ ਕਿ ਕਿਸੇ ਦੇਸ਼ ਦੀ ਤਰੱਕੀ ਉਥੇ ਪ੍ਰਦਾਨ ਕੀਤੀ ਜਾ ਰਹੀ ਸਿੱਖਿਆ ਤੇ ਨਿਰਭਰ ਹੈ।ਅਧਿਆਪਕ ਵਿਦਿਆਰਥੀਆਂ ਦੇ ਬਹੁ ਪੱਖੀ ਵਿਕਾਸ ਅਤੇ ਆਦਰਸ਼ ਨਾਗਰਿਕ ਬਣਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।ਆਪਣੇ ਪ੍ਰੇਰਨਾ ਭਰੇ ਭਾਸ਼ਣ ਦੌਰਾਨ ਮੁੱਖ ਮਹਿਮਾਨ ਪੁਰਾਣੀਆਂ ਯਾਦਾਂ ਨਾਲ ਭਾਵੁਕ ਹੋ ਗਏ ਅਤੇ ਉਹਨਾਂ ਨੇ ਸਭ ਨਾਲ ਆਪਣੇ ਸਕੂਲ ਤੇ ਕਾਲਜ ਦੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ । ਉਹਨਾਂ ਨੇ ਆਪਣੇ ਅਧਿਆਪਕਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ ਜੋ ਕਿ ਹਰ ਵਿਦਿਅਕ ਅਦਾਰੇ ਦੀਆਂ ਮਹਾਨ ਪ੍ਰਾਪਤੀਆਂ ਵਿੱਚ ਝਲਕਦੀ ਹੈ।ਉਨਾਂ ਨੇ ਅਧਿਆਪਕਾਂ ਨੂੰ ਸਿੱਖਿਆ, ਪ੍ਰਦਰਸ਼ਨ ਅਤੇ ਸੁਧਾਰ ਦਾ ਅਸੂਲ ਅਪਨਾਉਣ ਦੀ ਪ੍ਰੇਰਨਾ ਦਿੱਤੀ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਵੀ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਧਿਆਪਕਾਂ ਨੂੰ ਸਮਾਜ ਦੇ ਸੁਧਾਰ ਵਾਸਤੇ ਹੁੰਮ ਹੁਮਾ ਕੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ।ਇਸ ਮੌਕੇ ਤੇ ਅਧਿਆਪਕ ਤੇ ਗੈਰ ਅਧਿਆਪਕ ਅਮਲੇ ਦੇ 21 ਮੈਂਬਰਾਂ ਜਿੰਨ੍ਹਾਂ ਨੇ ਆਪਣੀਆਂ ਸੇਵਾਵਾਂ ਦੇ 20 ਵਰ੍ਹੇ ਪੂਰੇ ਕਰ ਲਏ ਹਨ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।ਉਹਨਾਂ ਨੇ ਇਹ ਵੀ ਕਿਹਾ ਕਿ ਹਰ ਸਕੂਲ ਤੇ ਹਰ ਵਿਦਿਅਕ ਅਦਾਰੇ ਦੀ ਤਰੱਕੀ ਪਿੱਛੇ ਉਸ ਦੇ ਮਿਹਨਤੀ ਤੇ ਸਮਰਪਿਤ ਕਰਮਚਾਰੀਆਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਜੋ ਆਪਣੇ ਵਿਦਿਆਰਥੀਆਂ ਵਿੱਚ ਚੰਗੀਆਂ ਕਦਰਾਂਸ਼ਕੀਮਤਾਂ ਪਾਉਣ ਲਈ ਅਣਥੱਕ ਮਿਹਨਤ ਕਰਦੇ ਹਨ ।ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਨੂੰ ਧੰਨਵਾਦ ਵਜੋਂ ਯਾਦਗਾਰੀ ਚਿੰਨ੍ਹ ਭੇਟ ਕੀਤਾ ।
Punjab Post Daily Online Newspaper & Print Media