Saturday, April 25, 2026

ਹੋਲਸੇਲ ਡਿਸਟ੍ਰੀਬਿਊਟਰ ਐਸੋਸੀਏਸ਼ਨ ਪੱਟੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ

PPN0508201511
ਪੱਟੀ, 5 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਹੋਲਸੇਲ ਡਿਸਟ੍ਰੀਬਿਊਟਰ ਐਸੋਸੀਏਸ਼ਨ ਪੱਟੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਜਨਕ ਰਾਜ ਭੰਡਾਰੀ ਦੇ ਗ੍ਰਹਿ ਕਾਲਜ ਰੋਡ ਪੱਟੀ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਜਿਹੜੀ-ਜਿਹੜੀ ਏਜੰਸੀ ਜਿਸ ਕੋਲ ਹੈ ਉਸ ਕੋਲ ਹੀ ਰਹੇਗੀ, ਪਰ ਜੇਕਰ ਕੋਈ ਦੂਸਰਾ ਏਜੰਸੀ ਹੋਲਡਰ ਦੂਸਰੇ ਏਜੰਸੀ ਹੋਲਡਰ ਦੀ ਏਜੰਸੀ ਲੈਣਾ ਚਾਹੁੰਦਾ ਹੈ ਤਾਂ ਪਹਿਲਾਂ ਉਹ ਪਹਿਲੇ ਏਜੰਸੀ ਹੋਲਡਰ ਪਾਸੋਂ ਐਨਓਸੀ ਕਲੀਅਰ ਕਰਵਾਏਗਾ, ਅਗਰ ਉਹ ਅਜਿਹਾ ਨਹੀਂ ਕਰਦਾ ਤਾਂ ਐਸੋਸੀਏਸ਼ਨ ਉਸ ਪਾਸੋਂ ਜੁਰਮਾਨਾ ਵਸੂਲ ਕਰੇਗੀ। ਹੋਰਨਾਂ ਮੁੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਐਸੋਸੀਏਸ਼ਨ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਵੀ ਕੀਤੀ ਗਈ।ਜਿਸ ਵਿੱਚ ਵਿਨੋਦ ਕੁਮਾਰ ਖੰਨਾ ਨੂੰ ਪ੍ਰਧਾਨ ਚੁਣਿਆ, ਇਸਤੋਂ ਇਲਾਵਾ ਅਦਿਤ ਪ੍ਰਸ਼ਾਦ ਜੈਨ, ਤਰਸੇਮ ਲਾਲ ਸੂਤਰ ਵਾਲੇ, ਜਨਕ ਰਾਜ ਭੰਡਾਰੀ, ਧਰਮ ਸਿੰਘ ਅਤੇ ਅਸ਼ੋਕ ਕੁਮਾਰ ਨੂੰ ਸਰਪ੍ਰਸਤ ਚੁਣਿਆ। ਭਗਵਾਨ ਸਿੰਘ ਸੀਨੀ: ਮੀਤ ਪ੍ਰਧਾਨ, ਸੁਨੀਲ ਕੁਮਾਰ ਲਵਲੀ ਮੀਤ ਪ੍ਰਧਾਨ, ਪ੍ਰਮੋਦ ਕੁਮਾਰ ਅਤੇ ਮਨੀਸ਼ ਕੁਮਾਰ ਮੋਨੂੰ ਨੂੰ ਕੈਸ਼ੀਅਰ, ਮਨੀ ਪੂਰੀ ਜਨਰਲ ਸੈਕਟਰੀ ਅਤੇ ਸੁਸ਼ੀਲ ਕੁਮਾਰ ਅਬੀ ਨੂੰ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ। ਇਸ ਮੌਕੇ ‘ਤੇ ਅਹੁਦੇਦਾਰਾ ਨੇ ਫੈਸਲਾ ਕੀਤਾ ਕਿ ਸਾਰੇ ਇੱਕਮੁੱਠ ਹੋ ਕੇ ਕੰਮ ਕਰਾਂਗੇ।
ਇਸ ਮੌਕੇ ਵਿਨੋਦ ਖੰਨਾ ਨੇ ਮੈਂਬਰਾਂ ਅਤੇ ਹਾਜ਼ਿਰ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ‘ਤੇ ਵਿਸ਼ਵਾਸ਼ ਕਰਦਿਆਂ ਜੋ ਜਿੰਮੇਵਾਰੀ ਮੈਂਨੂੰ ਸੌਂਪ ਮੈਂ ਉਸਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਐਸੋੋਸੀਏਸ਼ਨ ਦੇ ਜੋ ਵੀ ਮੁੱਦੇ ਹੋਣਗੇ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ।ਇਸ ਮੌਕੇ ‘ਤੇ ਪ੍ਰਵੇਸ਼ ਅਰੋੜਾ, ਸਮੀਰ ਜੈਨ, ਸ਼ਿੰਟੂ ਜੈਨ, ਸਾਹਿਲ ਜੈਨ, ਬੱਬਾ ਭੰਡਾਰੀ, ਸੰਦੀਪ, ਦਿਨੇਸ਼ ਸੇਠੀ, ਮੰਨੀ ਪੁਰੀ, ਬੱਲੂ ਮਹਿਤਾ, ਸੰਜੀਵ ਕੁਮਾਰ ਮੋਂਗਾ, ਟੀਟੂ ਜੈਨ, ਗੌਰਵ, ਮਹਿੰਦਰ ਸਿੰਘ, ਵੀਸ਼ੂ ਅਰੋੜਾ, ਰਮਨ ਜੈਨ, ਹਰੀਸ਼ ਕੁਮਾਰ, ਰਜੇਸ਼ ਕੁਮਾਰ ਆਦਿ ਹਾਜ਼ਿਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply