Monday, November 2, 2026

ਸਵੱਛ ਭਾਰਤ ਮੁਹਿੰਮ ਤਾਹਿਤ ਡੋਰ-ਟੂ-ਡੋਰ ਸਰਵੇ ਵਿੱਚ ਨਗਰ ਨਿਗਮ ਮੋਗਾ ਪਹਿਲੇ ਨੰਬਰ ‘ਤੇ

ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ) – ਸਵੱਛ ਭਾਰਤ ਮੁਹਿੰਮ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸ੍ਰੀ ਅਨਿਲ ਜੋਸ਼ੀ ਮੰਤਰੀ ਸਥਾਨਕ ਸਰਕਾਰ ਪੰਜਾਬ ਦੀ ਪ੍ਰੇਰਨਾਂ ਸਦਕਾ ਵਿਅਕਤੀਗਤ ਘਰੇਲੂ ਪਾਖਾਨੇ ਦੀ ਉਸਾਰੀ/ਅਸਵੱਸਥਕਾਰੀ ਪਖਾਨਾਂ ਅਤੇ ਸਿੰਗਲ ਪਿਟ ਪਖਾਨਾਂ ਸਵੱਸਥਕਾਰੀ ਪਖਾਨੇ ਵਿੱਚ ਤਬਦੀਲ ਕਰਨ ਦੇ ਮੰਤਵ ਨਾਲ ਨਗਰ ਨਿਗਮ ਮੋਗਾ ਵੱਲੋ ਇਹ ਸਰਵੇ 100 ਪ੍ਰਤੀਸ਼ਤ ਮੁਕੰਮਲ ਕਰ ਲਿਆ ਗਿਆ ਹੈ। ਇਸ ਸਰਵੇ ਵਿੱਚ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਕੁੱਲ ਲਾਭਪਾਤਰੀਆਂ ਦੇ 3641 ਫਾਰਮ ਪ੍ਰਾਪਤ ਹੋਏ ਹਨ। ਜਿਸ ਦਾ ਨਗਰ ਨਿਗਮ ਮੋਗਾ ਦੇ ਸੈਨੇਟਰੀ ਇੰਸਪੈਕਟਰਾਂ ਵੱਲੋ ਡੋਰ-ਟੂ-ਡੋਰ ਸਰਵੇ ਦੌਰਾਨ ਨਰੀਖਣ ਕੀਤਾ ਗਿਆ ਹੈ। ਇਹਨਾਂ ਵਿੱਚ ਕੁੱਲ 3377 ਫਾਰਮ ਵੈਰੀਫਾਈ ਕੀਤੇ ਗਏ ਹਨ, ਵੈਰੀਫਾਈ ਕੀਤੇ ਗਏ ਫਾਰਮਾਂ ਤੇ ਕਾਰਵਾਈ ਕਰਦੇ ਹੋਏ ਸਬੰਧਤ ਲਾਭਪਾਤਰੀਆਂ ਨੂੰ ਸੈਕਸ਼ਨ ਪੱਤਰ ਜ਼ਾਰੀ ਕਰ ਦਿੱਤੇ ਗਏ ਹਨ। ਸਰਕਾਰ ਵੱਲੋ ਦਿਤੀ ਜਾਣ ਵਾਲੀ ਪ੍ਰੇਨਾਤਮਕ ਮਾਲੀ ਮੱਦਦ ਦੀ ਪਹਿਲੀ ਕਿਸ਼ਤ ਪ੍ਰਤੀ ਪਖਾਨਾਂ 2000/-ਰੁਪਏ ਦੀ ਰਾਸ਼ੀ ਅੱਜ਼ ਲਾਭਪਾਤਰੀ ਦੇ ਅਕਾਂਊਟ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ। ਸਵੱਛ ਭਾਰਤ ਮੁਹਿੰਮ ਤਾਹਿਤ ਵਿਅਕਤੀਗਤ ਘਰੇਲੂ : ਦਾ ਡੋਰ ਟੂ ਡੋਰ ਸਰਵੇ 100 ਪ੍ਰਤੀਸ਼ਤ ਮੁਕੰਮਲ ਹੋਣ ਤੇ ਨਗਰ ਨਿਗਮ ਮੋਗਾ ਪੰਜ਼ਾਬ ਵਿਚੋ ਪਹਿਲੇ ਨੰਬਰ ਤੇ ਉਭਰ ਕੇ ਸਾਹਮਣੇ ਆਇਆ ਹੈ। ਇਸ ਤੋ ਇਲਾਵਾ ਨਗਰ ਨਿਗਮ ਮੋਗਾ ਵੱਲੋ ਸਵੱਛ ਭਾਰਤ ਮੁਹਿੰਮ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਲੋਗੋ ਤਿਆਰ ਕੀਤਾ ਹੈ। ਜਿਸ ਵਿੱਚ ਕੂੜੇ ਦੀ ਲਿਟਰਿੰਗ ਨੂੰ ਰੋਕਣ ਦਾ ਚਿੰਨ ਵੀ ਪੇਸ਼ ਕੀਤਾ ਗਿਆ ਹੈ। ਨਗਰ ਨਿਗਮ ਮੋਗਾ ਵੱਲੋ ਬਣਾਇਆ ਗਿਆ ਇਹ ਲੋਗੋ ਸਾਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ।ਇਸ ਤੋ ਇਲਾਵਾ ਨਗਰ ਨਿਗਮ ਮੋਗਾ ਵੱਲੋ ਕੂੜੇ ਦੀ ਲਿਫਟਿੰਗ ਵਾਲੀਆਂ ਸਾਰੀਆਂ ਗੱਡੀਆਂ ਦੇ ਉਪਰ ਜੀ.ਪੀ.ਐਸ ਸਿਸਟਮ ਲਗਾਇਆ ਗਿਆ ਹੈ, ਜਿਸ ਨਾਲ ਸ਼ਹਿਰ ਵਿਚੋ ਕੂੜਾ ਕੁਲੈਕਸ਼ਨ ਪੁਆਇੰਟਾਂ ਤੋ ਰੋਜਾਨਾ ਕੂੜੇ ਦੀ ਲਿਫਟਿੰਗ ਸਮੇ-ਸਿਰ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ। ਇਸ ਜੀ.ਪੀ.ਐਸ ਸਿਸਟਮ ਦਾ ਕੰਟਰੋਲ ਰੂਮ ਦਫਤਰ ਨਗਰ ਨਿਗਮ ਮੋਗਾ ਵਿੱਚ ਸਥਾਪਿਤ ਕੀਤਾ ਗਿਆ ਹੈ, ਜਿਸ ਉੱਪਰ ਇੱਕ ਕਰਮਚਾਰੀ ਦੀ ਡਿਊਟੀ ਲਗਾਈ ਗਈ ਹੈ। ਸ਼ਹਿਰ ਵਿੱਚ ਟੌਲ ਫਰੀ ਨੰਬਰ ਵੀ ਲਿਖਵਾਇਆ ਗਿਆ ਹੈ ਇਸ ਨਾਲ ਪਬਲਿਕ ਦੀ ਸ਼ਿਕਾਇਤ ਤੇ ਤਰੁੰਤ ਕਾਰਵਾਈ ਕਰਦੇ ਹੋਏ ਕੰਟਰੋਲ ਰੂਮ ਤੋਂ ਵੇਖਿਆ ਜਾਵੇਗਾ ਕਿ ਸ਼ਿਕਾਇਤ ਵਾਲੇ ਕੂੜਾ ਕੁਲੈਕਸ਼ਨ ਪੁਆਇੰਟ ਦੇ ਨਜ਼ਦੀਕ ਕਿਹੜਾ ਟਰੈਕਟਰ-ਟਰਾਲੀ ਚੱਲ ਰਿਹਾ ਹੈ, ਉਸ ਨੂੰ ਸ਼ਿਕਾਇਤ ਨੋਟ ਕਰਵਾ ਕੇ ਅੱਧੇ ਘੰਟੇ ਦੇ ਅੰਦਰ-ਅੰਦਰ ਉਸ ਕੂੜਾ ਕੁਲੈਕਸ਼ਨ ਪੁਆਇੰਟ ਤੋ ਕੂੜਾ ਚੁੱਕਵਾਇਆ ਜਾਵੇਗਾ। ਜੀ.ਪੀ.ਐਸ ਸਿਸਟਮ ਨੂੰ ਸੰਚਾਰੂ ਢੰਗ ਨਾਲ ਲਾਗੂ ਕਰਨ ਲਈ ਕੂੜੇ ਦੀਆਂ ਗੱਡੀਆਂ ਦੇ ਵੱਖ-ਵੱਖ ਰੂਟ ਤਿਆਰ ਕੀਤੇ ਗਏ ਹਨ। ਜਿਸ ਤੇ ਕੰਟਰੋਲ ਰੂਮ ਵਿੱਚ ਬੈਠੇ ਕਰਮਚਾਰੀ ਦੀ ਨਜ਼ਰ ਰਹੇਗੀ। ਨਗਰ ਨਿਗਮ ਮੋਗਾ ਇਹ ਜੀ.ਪੀ.ਐਸ ਸਿਸਟਮ ਲਾਗੂ ਕਰਨ ਵਾਲਾ ਪੰਜ਼ਾਬ ਦਾ ਪਹਿਲਾ ਸ਼ਹਿਰ ਬਣ ਗਿਆ ਹੈ ਜਿਸ ਨਾਲ ਸੜਕਾਂ ਤੇ ਪਿਆ ਕੂੜਾ ਵੀ ਨਜ਼ਰ ਨਹੀ ਆਵੇਗਾ ਅਤੇ ਸ਼ਹਿਰ ਸਵੱਛ ਹੋ ਜਾਵੇਗਾ।
ਅੱਜ਼ ਸ੍ਰੀ ਅਨਿਲ ਜੋਸ਼ੀ ਮੰਤਰੀ ਸਥਾਨਕ ਸਰਕਾਰ ਵੱਲੋ ਨਗਰ ਨਿਗਮ ਮੋਗਾ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਵੱਛ ਭਾਰਤ ਮੁਹਿੰਮ ਨੂੰ ਹੋਰ ਸਫਲ ਬਣਾਉਣ ਲਈ ਕੱਲ ਸਵੇਰੇ 11 ਵਜੇ ਬਚਤ ਭਵਨ ਅੰਮ੍ਰਿਤਸਰ ਵਿੱਚ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਰੱਖੀ ਗਈ ਹੈ।ਜਿਸ ਵਿੱਚ ਸ੍ਰੀ ਅਕਸ਼ਿਤ ਜੈਨ ਮੇਅਰ ਨਗਰ ਨਿਗਮ ਮੋਗਾ, ਸ੍ਰੀ ਵਿਪੁਲ ਉਜਵਲ ਆਈ.ਏ.ਐਸ ਕਮਿਸ਼ਨਰ ਨਗਰ ਨਿਗਮ ਮੋਗਾ, ਸ੍ਰੀ ਅਨਿਲ ਬਾਂਸਲ ਸੀਨੀਅਰ ਡਿਪਟੀ ਮੇਅਰ,ਸ੍ਰੀ ਕਿਸ਼ੋਰ ਬਾਂਸਲ ਜੁਆਇੰਟ ਕਮਿਸ਼ਨਰ, ਸz: ਮਲਕੀਤ ਸਿੰਘ ਖਹਿਰਾ ਕਾਰਪੋਰੇਸ਼ਨ ਸੈਨੀਟੇਸ਼ਨ ਅਫਸਰ,ਸz: ਰਣਜੀਤ ਸਿੰਘ ਚੀਫ ਸੈਨੇਟਰੀ ਇੰਸਪੈਕਟਰ,ਸ੍ਰੀ ਸੰਦੀਪ ਕਟਾਰੀਆਂ ਚੀਫ ਸੈਨੇਟਰੀ ਇੰਸਪੈਟਰ, ਸ੍ਰੀ ਸੁਮਨ ਕੁਮਾਰ ਸੈਨੇਟਰੀ ਇੰਸਪੈਕਟਰ, ਸz:ਜਗਸੀਰ ਸਿੰਘ ਸੈਨੇਟਰੀ ਇੰਸਪੈਕਟਰ, ਸz: ਗੁਰਪ੍ਰੀਤ ਸਿੰਘ ਸੈਨੇਟਰੀ ਇੰਸਪੈਕਟਰ, ਸz:ਜਗਤਾਰ ਸਿੰਘ ਸੈਨੇਟਰੀ ਇੰਸਪੈਕਟਰ, ਸ੍ਰੀ ਸਤਿੰਦਰਜੀਤ ਬਾਵਾ ਸੈਨੇਟਰੀ ਇੰਸਪੈਕਟਰ, ਸ੍ਰੀ ਅਮਰਜੀਤ ਸੈਨੇਟਰੀ ਇੰਸਪੈਕਟਰ ਨੂੰ ਸਨਮਾਨਿਤ ਕੀਤਾ ਗਿਆ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …

Leave a Reply