ਖਾਲੜਾ, (ਲਖਵਿੰਦਰ ਗੌਲਣ / ਰਿੰਪਲ ਗੋਲਣ) – ਪਿੰਡ ਨਾਰਲੀ ਵਿਖੇ ਸੰਤ ਜਵਾਹਰ ਸਿੰਘ (ਗੰਗਾ ਜੀ) ਅਤੇ ਗੁਰਦੁਆਰਾ ਮੰਜ਼ੀ ਸਾਹਿਬ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ। ਜਿਸ ਵਿਚ ਰਾਗੀ ਢਾਡੀ ਅਤੇ ਕਵੀਸਰੀ ਜਥਿਆਂ ਨੇ ਸੰਗਤਾਂ ਨੂੰ ਬਾਬਾ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਅੰਮ੍ਰਿਤ ਛਕ ਕੇ ਸਿੰਘ ਸੱਜ਼ਣ ਲਈ ਪ੍ਰੇਰਿਤ ਕੀਤਾ ।ਸ਼ਾਮ ਵੇਲੇ ਕੁੜੀਆਂ ਦੇ ਕਬੱਡੀ ਮੈਚ ਕਰਵਾਏ ਗਏ, ਜਿਸ ਵਿਚ ਨਵਂੇ ਸਹਿਰ ਅਤੇ ਜਲੰਧਰ ਤੋ ਆਈਆਂ ਟੀਮਾਂ ਦੇ ਫੱਸਵੇ ਮੈਚ ਹੋਏ। ਮੈਚਾਂ ਵਿਚ ਜਲੰਧਰ ਤੋਂ ਪ੍ਰਿਅੰਕਾ ਰਾਣੀ ਦੀ ਟੀਮ ਨੇ 21 ਪੁਆਇੰਟ ਅਤੇ ਦੂਜੇ ਪਾਸੇ ਵਿਰੋਧੀ ਟੀਮ ਨਵੇਂ ਸਹਿਰ ਤੋ ਅਨੂੰ ਰਾਣੀ ਦੀ ਟੀਮ ਨੇ 24 ਪੁਆਇੰਟਾਂ ਨਾਲ ਮੈਚ ਜਿੱਤ ਲਿਆ। ਇਸ ਮੋਕੇ ਗੋਰਾ ਸਿੰਘ ਜਾਮਣੀਆ, ਪਹਿਲਵਾਨ ਸੁਬੇਗ ਸਿੰਘ, ਰਾਣਾ ਸਰਪੰਚ ਨਾਰਲੀ, ਗਿਆਨੀ ਸੁਰਜਣ ਸਿੰਘ, ਸਰਪੰਚ ਸੰਜ਼ੀਵ ਨਾਰਲੀ, ਅਰਸ਼ਦੀਪ ਸਿੰਘ ਆਦਿ ਹਾਜ਼ਿਰ ਸਨ।
Check Also
ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਨਸਿਵ ਰਵੀਜ਼ਨ (ਐਸ.ਆਈ.ਆਰ)-2026 ਦਾ ਸੋਧਿਆ ਹੋਇਆ ਸ਼ਡਿਊਲ ਜਾਰੀ
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01 ਅਕਤੂਬਰ 2026 …
Punjab Post Daily Online Newspaper & Print Media