ਬਟਾਲਾ, 7 ਸਤੰਬਰ (ਨਰਿਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਭਾਵੇਂ ਹਜਾਰਾਂ ਦੀ ਗਿਣਤੀ ਵਿੱਚ ਅਧਿਆਪਕ ਵਧੀਆਂ ਸੇਵਾ ਨਿਭਾ ਰਹੇ ਹਨ, ਪਰ ਸੁਖਵਿੰਦਰ ਕੌਰ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ (ਗੁਰਦਾਸਪੁਰ) ਮਿਹਨਤੀ ਤੇ ਸਾਰਥਕ ਸੋਚ ਹੋਣ ਕਾਰਨ ਇਹਨਾਂ ਜਿਲ੍ਹਾਂ ਪੱਧਰੀ ਸਮਾਗਮ ਵਿਚ ਸਨਮਾਨਤ ਕੀਤਾ ਗਿਆ। ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸੈਣੀ,ਜਿਲ੍ਹਾ ਗਾਈਡੈਂਸ ਕੌਸਲਰ ਪਰਮਿੰਦਰ ਸਿੰਘ ਸੈਣੀ,ਦੇ ਯੌਗ ਪ੍ਰਬੰਧਾਂ ਸਦਕਾ ਰਾਜ ਪੱਧਰੀ ਕੈਰੀਅਰ ਗਾਈਡੈਂਸ ਕਾਨਫਰੰਸ ਅਤੇ ਆਦਰਸ਼ ਅਧਿਆਪਕ ਸਨਮਾਨ ਕਰਵਾਇਆ ਗਿਆ। ਸਮਾਗਮ ਵਿਚ ਮੁਖ ਮਹਿਮਾਨ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ, ਅਤੇ ਡਿਪਟੀ ਕਮਿਸ਼ਨ ਸz ਅਭੀਨਵ ਤ੍ਰਿਖਾ ਵਿਸ਼ੇਸ ਤੌਰ ਤੇ ਸਾਮਲ ਹੋਏ। ਗਾਈਡੈਂਸ ਖੇਤਰ ਵਿੱਚ ਵਧੀਆ ਕਾਰਗੂਜਾਰੀ ਹੋਣ ਕਾਰਨ ਸ੍ਰੀ ਮਤੀ ਸੁਖਵਿੰਦਰ ਕੌਰ ਕਿਲਾ ਟੇਕ ਸਿੰਘ ਨੂੰ ਸਨਮਾਨ ਪੱਤਰ ਤੇ ਮੌਮੈਂਟੋ ਦੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਲਵਿੰਦਰ ਸਿੰਘ ਡੀ ਈ ੳ ਐਲੀਮੈਟਰੀ, ਸ੍ਰੀ ਭਾਰਤ ਭੂਸਣ ਡਿਪਟੀ ਡੀ ਈ ੳ ਗੁਰਦਾਸਪੁਰ, ਸੰਤੋਖਰਾਜ ਸਿੰਘ ਡਿਪਟੀ ਡੀ ਈ ੳ ਤੇ ਬੂਟਾ ਸਿੰਘ ਬੈਂਸ ਸਹਾਇਕ ਖੇਡ ਅਫਸਰ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਹਾਜ਼ਰ ਸਨ। ਸਕੂਲ ਪ੍ਰਿੰਸੀਪਲ ਸ੍ਰੀ ਮਤੀ ਨਰਿਪਜੀਤ ਕੌਰ ਤੇ ਸਮੁਚੇ ਸਟਾਫ ਵੱਲੋ ਸਨਮਾਨ ਅਧਿਆਪਕਾ ਨੂੰ ਵਧਾਈਆਂ ਦਿਤੀਆਂ ਗਈਆਂ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media