ਜਿਲ੍ਹਾ ਪੱਧਰੀ ਸਮਾਗਮ ਚ ਗਾਈਡੈਂਸ ਅਧਿਆਪਕ ਕੀਤੇ ਸਨਮਾਨਤ
ਬਟਾਲਾ, 7 ਸਤੰਬਰ (ਪੱਤਰ ਪ੍ਰੇਰਕ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਟਾਲਾ ਦੇ ਮੈਥ ਅਧਿਆਪਕਾ ਸ੍ਰੀਮਤੀ ਜਸਮੀਤ ਬਾਜਵਾ ਨੂੰ ਰਾਜ ਪੱਧਰੀ ਕੈਰੀਅਰ ਗਾਈਡੈਂਸ ਕਾਨਫਰੰਸ ਦੌਰਾਨ ਆਦਰਸ਼ ਅਧਿਆਪਕ ਵਜੋਂ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਨੂੰ ਇਹ ਸਨਮਾਨ ਮੁੱਖ ਸੰਸਦੀ ਸਕੱਤਰ ਸ: ਗੁਰਬਚਨ ਸਿੰਘ ਬੱਬੇਹਾਲੀ, ਡੀ.ਸੀ. ਗੁਰਦਾਸਪੁਰ ਡਾ: ਅਭਿਨਵ ਤ੍ਰਿਖਾ, ਜ਼ਿਲ੍ਹਾ ਸਿੱਖਿਆ ਅਫਸਰ ਸ: ਅਮਰਦੀਪ ਸਿੰਘ ਸੈਣੀ, ਸਲਵਿੰਦਰ ਸਿੰਘ ਸਮਰਾ, ਸ੍ਰੀ ਭਾਰਤ ਭੂਸ਼ਣ, ਸੰਤੋਖ ਰਾਜ ਸਿੰਘ, ਬਲਬੀਰ ਸਿੰਘ, ਸੁਖਜਿੰਦਰਾ ਸੰਸਥਾਵਾਂ ਦੇ ਚੇਅਰਮੈਨ ਐਸ.ਐਸ. ਗਿੱਲ ਦੀ ਹਾਜ਼ਰੀ ‘ਚ ਦਿੱਤਾ ਗਿਆ।
Punjab Post Daily Online Newspaper & Print Media