ਅੰਮ੍ਰਿਤਸਰ, 7 ਸਤੰਬਰ (ਜਗਦੀਪ ਸਿੰਘ / ਗੁਰਚਰਨ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ ਦੀ ਸਲਾਲਾ ਮੈਗਜ਼ੀਨ ‘ਗਾਥਾਂ’ ਦੇ ਅੰਮ੍ਰਿਤਸਰ ਭਾਗ ਇੱਕ ਦੀ ਨਿੱਘੀ ਸ਼ਲਾਘਾ ਅਤੇ ਚਾਰਸ਼ਚੁਫੇਰੇ ਕੀਰਤੀ ਤੋਂ ਪ੍ਰੇਰਿਤ ਹੋ ਕੇ ਅੰਮ੍ਰਿਤਸਰ ਭਾਗ ਦੂਜਾ ਰੀਲਿਜ਼ ਕੀਤਾ ਗਿਆ ਜੋ ਕਿ ਇਸ ਸ਼ਹਿਰ ਦੇ ਕੁਝ ਹੋਰ ਅਣਗੌਲ੍ਹੇ ਪਹਿਲੂਆਂ ਨਾਲ ਰੂਸ਼ਬਸ਼ਰੂ ਕਰਵਾਉਂਦੀ ਹੈ । ਇਸ ਰੰਗਸ਼ਬਰੰਗੀ ਮੈਗਜ਼ੀਨ ਵਿੱਚ ਵਿਦਿਆਰਥੀਆਂ ਨੇ ਸ਼ਹਿਰ ਦੇ ਵੱਖਸ਼ਵੱਖ ਰੰਗਸ਼ਰੂਪਾਂ ਨੂੰ ਚਿਤੱਰਾਂ ਰਾਹੀਂ ਸਾਡੇ ਸਾਹਮਣੇ ਪੇਸ਼ ਕੀਤਾ । ਇਸ ਮੈਗਜ਼ੀਨ ਨੂੰ ਸਾਰੇ ਸ਼ਹਿਰ ਵਾਸੀਆਂ ਨੇ ਭਰਪੂਰ ਸਲਾਹਿਆ ਤੇ ਇਸ ਨੂੰ ਪਵਿੱਤਰ ਸ਼ਹਿਰ ਦਾ ਦਰਪਣ ਆਖਿਆ । ਬੜੇ ਲੰਬੇ ਇੰਤਜ਼ਾਰ ਤੋਂ ਬਾਅਦ ਇਸ ਮੈਗਜ਼ੀਨ ਦਾ ਰੀਲਿਜ਼ ਸ਼੍ਰੀ ਰਵਿੰਦਰ ਕੁਮਾਰ ਜੀ, ਸੈਕਟਰੀ, ਡੀ.ਏ.ਵੀ.ਸੀ.ਐਮ.ਸੀ. ਨਵੀਂ ਦਿੱਲੀ, ਉਪਸ਼ਪ੍ਰਧਾਨ ਐਲ. ਐਮ. ਸੀ. ਅਤੇ ਸ਼੍ਰੀ ਮਹੇਸ਼ ਚੋਪੜਾ ਜੀ ਮਾਣਯੋਗ ਖਜ਼ਾਨਚੀ ਡੀ.ਏ.ਵੀ.ਸੀ.ਐਮ.ਸੀ. ਨਵੀਂ ਦਿੱਲੀ, ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੂਮੈਨ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ, ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਐਡਵੋਕੇਟ ਸ਼੍ਰੀ ਸੁਦਰਸ਼ਨ ਕਪੂਰ ਜੀ ਵੀ ਇਸ ਮੌਕੇ ਤੇ ਆਪਣੀਆਂ ਸ਼ੁੱਭਸ਼ਕਾਮਨਾਵਾਂ ਭੇਂਟ ਕਰਨ ਲਈ ਹਾਜ਼ਰ ਸਨ । ਸ਼੍ਰੀਮਤੀ ਪ੍ਰਤਿਭਾ ਪੰਘਾਲ, ਸੁਪਰਵਾਈਜ਼ਰ ਪਬਲੀਕੇਸ਼ਨ ਵਿਭਾਗ ਅਤੇ ਅੰਗ੍ਰੇਜ਼ੀ ਸੰਪਾਦਕਾ ਅਨੁਸਾਰ ਇਸ ਮੈਗਜ਼ੀਨ ਦਾ ਦੂਜਾ ਹਿੱਸਾ ਅਸਲ ਵਿੱਚ ਸ਼ਹਿਰ ਦਾ ਗੁਣਸ਼ਗਾਣ ਨਹੀਂ ਕਰਦਾ ਬੱਲਕਿ ਇਸ ਦੇ ਵਿਰੁੱੱਧ ਪਾਠਕਾਂ ਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ ਅਤੇ ਆਤਮਾ ਨੂੰ ਕੁਰੇਦਦਾ ਹੈ । ਉਨ੍ਹਾਂ ਪੱਖਾਂ ਬਾਰੇ ਜੋ ਇਸ ਸ਼ਹਿਰ ਦੀ ਧੁੰਦਲੀ ਹੋਈ ਸ਼ਾਨ ਨੂੰ ਦੁਬਾਰਾ ਜੀਵਿਤ ਕਰਨ ਦੀ ਪ੍ਰੇਰਨਾ ਦੇਵੇ । ਐਡਵੋਕੇਟ ਸ਼੍ਰੀ ਸੁਦਰਸ਼ਨ ਕਪੂਰ ਜੀ ਨੇ ਇਸ ਮੈਗਜ਼ੀਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਸੱਚਮੁੱਚ ਹੀ ਕਿਸੇ ਵਿੱਦਿਅਕ ਅਦਾਰੇ ਦੁਆਰਾ ਬਣਾਈ ਜਾ ਸਭ ਤੋਂ ਉਤੱਮ ਮੈਗਜ਼ੀਨ ਹੈ । ਸ਼੍ਰੀ ਰਵਿੰਦਰ ਕੁਮਾਰ ਜੀ ਸੈਕਟਰੀ, ਡੀ.ਏ.ਵੀ.ਸੀ.ਐਮ.ਸੀ. ਨਵੀਂ ਦਿੱਲੀ, ਉਪ ਪ੍ਰਧਾਨ ਐਲ. ਐਮ. ਸੀ. ਨੇ ਇਸ ਨੂੰ ਰਚਨਾਤਮਕ ਪੱਖੋਂ ਵਿਦਿਆਰਥੀਆਂ ਦੀ ਸਭ ਤੋਂ ਵਧੀਆ ਰਚਨਾ ਕਿਹਾ ਅਤੇ ਸ਼੍ਰੀ ਮਹੇਸ਼ ਚੋਪੜਾ ਜੀ ਮਾਣਯੋਗ ਖਜ਼ਾਨਚੀ ਡੀ.ਏ.ਵੀ.ਸੀ.ਐਮ.ਸੀ. ਨਵੀਂ ਦਿੱਲੀ, ਨੇ ਸੰਪਾਦਕੀ ਟੀਮ ਨੂੰ ਤੇ ਸ਼੍ਰੀਮਤੀ ਪ੍ਰਤਿਭਾ ਪੰਘਾਲ ਦੀ ਅਗਵਾਈ ਹੇਠਾਂ ਸ਼ਲਾਘਾਯੋਗ ਕੰਮ ਕਰਨ ਸ਼ੁੱਭਸ਼ਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦੀ ਭਰਪੂਰ ਤਰੀਫ਼ ਕੀਤੀ । ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੇ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕੰਮਾਂ ਦੀ ਤਰੀਫ਼ ਕੀਤੀ ਅਤੇ ਉਨ੍ਹਾਂ ਨੇ ਇਸ ਨੂੰ ਇੱਕ ਅਨੋਖੀ ਮੈਗਜ਼ੀਨ ਕਿਹਾ । ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਕਿਹਾ ਕਿ ਯੁਵਾ ਮਨ ਦੇ ਅਨੁਸਾਰ ਕੀ, ਕਿਉਂ ਤੇ ਕਿਵੇਂ ਆਪਣੇ ਆਲੇਸ਼ਦੁਆਲੇ ਤੋਂ ਸਿੱਖਣਾ ਹੈ, ਇਹ ਵੀ ਸਾਨੂੰ ਇਸ ਮੈਗਜ਼ੀਨ ਰਾਹੀਂ ਪਤਾ ਚਲਦਾ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਦੇ ਇਸ ਸਿਰਜਣਾਤਮਕ ਕੰਮ ਤੋਂ ਉਹ ਬਹੁਤ ਖ਼ੁਸ਼ ਹਨ ਤੇ ਉਹ ਆਪਣੇ ਵਿਦਿਆਰਥੀਆਂ ਨੂੰ ਆਦਰਸ਼ ਨਾਗਰਿਕ ਬਣਦੇ ਵੇਖ ਰਹੇ ਹਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media