ਆਉਣ ਵਾਲੀ ਨਵੀ ਪੰਜਾਬੀ ਫਿਲਮ ਧੀ ਪੰਜਾਬ ਦੀ ਇੱਕ ਚੰਗਾ ਸੰਦੇਸ਼ ਦੇਵੇਗੀ : ਜਸਪਿੰਦਰ ਨਰੂਲਾ
ਅੰਮ੍ਰਿਤਸਰ, 7 ਸਤੰਬਰ (ਪ.ਪ)- ਬੱਲੀ ਫਿਲਮਸ ਦੇ ਬੇਨਰ ਹੇਠਾ ਬਣ ਰਹੀ ਪੰਜਾਬੀ ਫਿਲਮ ਧੀ ਪੰਜਾਬ ਦੀ ਪੰਜਾਬੀ ਫਿਲਮ ਦਰਸ਼ਕਾ ਦੇ ਰੂਹ ਬਰੂਹ ਇਸ ਸਾਲ ਹੀ ਹੋਵੇਗੀ ਇਸ ਦਾ ਖੁਲਾਸਾ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸਿੰਘ ਬੱਲੀ ਤੇ ਬਾਲੀਵੂਡ ਦੀ ਪਿਠਵਰਤੀ ਗਾਇਕਾ ਜਸਪਿੰਦਰ ਨਰੂਲਾ ਨੇ ਸ਼੍ਰੀ ਹਰਿਮੰਦਿਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੋ ਬਾਅਦ ਕੀਤਾ ! ਫਿਲਮ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕੇ ਇਹ ਜੋ ਫਿਲਮ ਹੈ ਸੰਸਾਰ ਭਰ ਵਿੱਚ ਇੱਕ ਚੰਗਾ ਸੰਦੇਸ਼ ਦੇਵੇਗੀ ! ਇਹ ਫਿਲਮ ਉਹਨਾ ਧੀਆ ਦੇ ਜੀਵਨ ਦੇ ਬਾਰੇ ਵਿੱਚ ਦਰਸ਼ਕਾ ਨੂੰ ਉਜਾਗਰ ਕਰੇਗੀ ਜੋ ਲਾਨਿਤ ਇਸ ਸਮਾਜ ਦੇ ਵੱਲੋ ਮਿਲ ਰਹੀ ਹੈ ਜਿਸ ਤਰਾ ਦਾਜ, ਭਰੂਣ ਹੱਤਿਆ ਤੇ ਇਸ ਤੋ ਇਲਾਵਾ ਸਮਾਜ ਵੱਲੋ ਜੋ ਵੀ ਲੜਕੀਆ ਦੇ ਪ੍ਰਤੀ ਵੇਖਣ ਨੂੰ ਮਿਲਦਾ ਹੈ ਉਸ ਦਾ ਡੱਟ ਕੇ ਮੁਕਾਬਲਾ ਕਰਨਾ ਇਸ ਫਿਲਮ ਦੇ ਵਿੱਚ ਦਰਸਾਇਆ ਤੇ ਫਿਲਮਾਇਆ ਵੀ ਗਿਆ ਹੈ ਕੇ ਧੀਆ ਕਿਸੇ ਤੋ ਹਰ ਵਰਗ ਦੇ ਵਿਚ ਪਿਛੇ ਨਹੀ ਹਨ ! ਇਸ ਮੋਕੇ ਤੇ ਫਿਲਮ ਦੀ ਟੀਮ ਵਿੱਚ ਨਿਰਦੇਸ਼ਕ ਬਲਜੀਤ ਸਿੰਘ ਬੱਲੀ, ਜਸਪਿੰਦਰ ਨਰੂਲਾ, ਅਦਾਕਾਰਾ ਤੇਜੀ ਸੰਧੂ, ਸੰਦੀਪ ਮੱਲੀ,ਇੰਦਰ ਜੀਤ ਸਿੰਘ ਗਿੱਲ ਵੀ ਹਾਜਿਰ ਸਨ ਤੇ ਫਿਲਮ ਸਾਰੀ ਟੀਮ ਨੇ ਸ਼੍ਰੀ ਹਰਿਮੰਦਿਰ ਸਾਹਿਬ ਵਿਚ ਮੱਥਾ ਟੇਕ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਿਤ ਕੀਤਾ ਤੇ ਆਪਣੀ ਆਣ ਵਾਲੀ ਫਿਲਮ ਦੇ ਲਈ ਉਸ ਪਰਮਾਤਮਾ ਦੇ ਚਰਨਾ ਵਿੱਚ ਪਰਾਥਨਾ ਕੀਤੀ !
Punjab Post Daily Online Newspaper & Print Media