
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ) ਬੀਬੀਕੇ ਡੀਏਵੀ ਫਾਰ ਵੂਮੈਨ ਦੇ ਪੋਸਟ ਗੈਜੂਏਟ ਵਿਭਾਗ ਕੰਪਿਊਟਰ ਸਾਇੰਸ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਤੀਜਿਆ ਵਿਚੋ ਇੱਕ ਵਾਰ ਫਿਰ ਤੋਂ ਉੱਚ ਸਥਾਨ ਹਾਸਿਲ ਕਰ ਕੇ ਆਪਣੀਆਂ ਯੋਗਤਾਵਾਂ ਨੂੰ ਸਾਬਿਤ ਕੀਤਾ ਹੈ।ਨਵਨੀਤ ਕੌਰ ਨੇ ਐਮ (ਇੰਟਰਨੈਟ ਸਟੱਡੀਜ਼) ਭਾਗ ਦੂਜੇ ਵਿਚੋ 783/1000 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸੁਰਭੀ ਮਹਾਜਨ ਨੇ 749/1000 ਅੰਕ ਪ੍ਰਾਪਤ ਕਰਕੇ ਦੁਸਰਾ ਸਥਾਨ ਹਾਸਿਲ ਕੀਤਾ।
ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਵਿਦਿਆਰਥਣਾਂ ਦੁਆਰਾ ਕਾਲਜ ਦਾ ਨਾਂ ਰੋਸ਼ਨ ਕਰਨ ਤੇ ਆਪਣੀ ਖੁਸ਼ੀ ਨੂੰ ਜਾਹਰ ਕਰਦਿਆਂ ਹੋਇਆਂ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਕੰਪਿਉਟਰ ਵਿਭਾਗ ਦੇ ਪ੍ਰੋਫੈਸਰ ਸ਼੍ਰੀਮਤੀ ਰਜ਼ਨੀ ਮਹਿਰਾ ਅਤੇ ਪ੍ਰੋਫੈਸਰ ਕੰਵਰਪਾਲ ਸਿੰਘ ਵਿਦਿਆਰਥਣਾਂ ਨੂੰ ਉਹਨਾਂ ਦੀ ਸਫਲਤਾ ਦੇ ਲਈ ਵਧਾਈ ਦਿੱਤੀ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media