ਸੰਦੌੜ੍ਹ, 7 ਸਤੰਬਰ (ਹਰਮਿੰਦਰ ਸਿੰਘ ਭੱਟ) – ਭੁੱਕੀ ਅਤੇ ਡੋਡਿਆ ਦੀ ਡਾਹਢੀ ਤੋੜ ਦੇ ਸਤਾਏ ਅਮਲੀਆਂ ਦੀ ਕਾਟੋ ਰਾਜਸਥਾਨ ‘ਚ ਮੁੜ ਤੋਂ ਪੋਸਤ ਦੇ ਠੇਕੇ ਖੁੱਲ ਜਾਣ ਕਰਕੇ ਹੁਣ ਫੁੱਲਾਂ ਤੇ ਖੇਡਣ ਲੱਗ ਗਈ, ਕਿਉਂਕਿ ਹਾਈ ਕੋਰਟ ਦੇ ਸਖ਼ਤ ਆਦੇਸ਼ਾਂ ਤੇ ਸਾਡੇ ਗੁਆਂਢੀ ਸੂਬੇ ਰਾਜਸਥਾਨ ਵਿੱਚ ਪੋਸਤ ਦੇ ਠੇਕੇ ਬੰਦ ਹੋ ਜਾਣ ਨਾਲ ਪੰਜਾਬ ਦੇ ਅਮਲੀਆਂ ਤੇ ਕਾਫ਼ੀ ਅਸਰ ਪਿਆ ਸੀ ਤੇ ਉਨ੍ਹਾਂ ਦੇ ਮੁਰਝਾਏ ਚਿਹਰੇ ਉਸ ਵੇਲੇ ਖਿੜ੍ਹੇ-ਖਿੜ੍ਹੇ ਵੇਖਣ ਨੂੰ ਮਿਲੇ ਜਦੋਂ ਸੁਰਖੀਆਂ ਰਾਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਸੁਪਰੀਮ ਕੋਰਟ ਨੇ ਰਾਜਸਥਾਨ ਹਾਈ ਕੋਰਟ ਦੇ ਉਸ ਫੈਸ਼ਲੇ ਨੂੰ ਰੋਕ ਲਗਾ ਦਿੱਤੀ ਹੈ,ਜਿਸ ਤਹਿਤ ਰਾਜਸਥਾਨ ‘ਚ ਪੋਸਤ ਦੇ ਠੇਕੇ ਪੱਕੇ ਤੌਰ ਤੇ ਬੰਦ ਕਰ ਦਿੱਤੇ ਸੀ।ਪਰ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਤੋਂ ਖੁਸ਼ ਹੋਕੇ ਇਸ ਇਲਾਕੇ ਦੇ ਕਈ ਅਮਲੀਆਂ ਨੇ ਖੁਸ਼ੀ ਜਾਹਿਰ ਕੀਤੀ ਤੇ ਇਸ ਖੁਸ਼ੀ ‘ਚ ਭੰਗੜੇ ਪਾਏ।ਕਿਉਂਕਿ ਪੋਸਤ ਦਾ ਧੰਦਾ ਕਰਨ ਵਾਲੇ ਰਾਜਸਥਾਨ ਦੇ ਠੇਕਿਆਂ ਤੋਂ ਡੋਡਿਆਂ ਤੇ ਭੁੱਕੀ ਨੂੰ ਖ੍ਰੀਦ ਕੇ ਅਸਾਨੀ ਨਾਲ ਸਿੱਧੇ-ਅਸਿੱਧੇ ਤਰੀਕੇ ਨਾਲ ਰੋਡ ਜ਼ਹਾਜ ਉੱਤਰ ਜਾਂਦੇ ਸੀ।ਜਿਸ ਨਾਲ ਉਨਾਂ ਦਾ ਤੋਰੀ-ਫੁਲਕਾ ਚੱਲੀ ਜਾਂਦਾ ਸੀ ਤੇ ਅਮਲੀਆਂ ਦੀ ਕੁੱਝ ਸਸਤੇ ਪੋਸਤ ਰਾਹੀ ਤੋੜ ਪੂਰੀ ਹੋ ਜਾਂਦੀ ਸੀ।ਪਿੰਡਾਂ ਦੇ ਸਰਵੇਖਣਾਂ ਤੋਂ ਪਤਾ ਚੱਲਿਆ ਕਿ ਰਾਜਸਥਾਨ ਦੇ ਠੇਕੇ ਬੰਦ ਹੋ ਜਾਣ ਨਾਲ ਮਿਲਾਵਟੀ ਪੋਸਤ ਮਹਿੰਗੇ ਰੂਪ ਵਿੱਚ ਅਮਲੀਆਂ ਤੱਕ ਪਹੁੰਚਦਾ ਸੀ।ਜਿਸ ਤੋਂ ਪੋਸਤੀਆਂ ਦਾ ਮਨ ਅੱਕ ਚੁੱਕਾ ਸੀ ਤੇ ਕਈ ਪੋਸਤੀ ਇਸ ਨੂੰ ਮਨ ਬਣਾ ਕੇ ਡਾਕਟਰਾਂ ਦੀ ਸਹਾਇਤਾ ਨਾਲ ਤਿਆਗ ਚੁੱਕੇ ਸਨ।ਪਰ ਰਾਜਸਥਾਨ ਦੇ ਮੁੜ ਠੇਕੇ ਖੁੱਲ ਜਾਣ ਨਾਲ ਇਸ ਪੋਸਤ ਨਸ਼ੇ ਦੇ ਨੌਜ਼ਵਾਨ ਪੀੜ੍ਹੀ ‘ਚ ਵਧੇਰੇ ਵਧਣ ਦੇ ਅਸਾਰ ਬਣ ਰਹੇ ਨੇ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media