ਬਠਿੰਡਾ, 8 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਹਤ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਕੌਮੀ ਸੰਤੁਲਿਤ ਖੁਰਾਕ ਹਫਤਾ ਮਨਾਇਆ ਗਿਆ । ਜਿਸ ਦਾ ਸਲੋਗਨ ‘ਚੰਗੀ ਖੁਰਾਕ,ਵਿਕਾਸ ਦੀ ਕੁੰਜੀ’ ਸੀ । ਇਸ ਮੌਕੇ ਹਰ ਉਮਰ ਵਰਗ ਵਿਸ਼ੇਸ ਤੌਰ ਤੇ ਗਰਭਵਤੀ ਮਾਵਾਂ ਅਤੇ ਬੱਚਿਆਂ ਦੀ ਸੰਤੁਲਿਤ ਖੁਰਾਕ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਇਹ ਕੌਮੀ ਸੰਤੁਲਿਤ ਖੁਰਾਕ ਹਫਤਾ ਜਿਲੇ ਦੇ ਸਾਰੇ ਬਲਾਕਾਂ ਵਿੱਚ ਵੀ ਮਨਾਇਆ ਜਾ ਚੁੱਕਾ ਹੈ । ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਵਨਜੀਤ ਕੌਰ ਨੇ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਸੰਤੁਲਿਤ ਖੁਰਾਕ ਸਬੰਧੀ ਜਾਣਕਾਰੀ ਦਿੱਤੀ ਗਈ । ਉਹਨਾਂ ਕਿਹਾ ਕਿ ਹਰੇ ਪੱਤੇਦਾਰ ਸਬਜੀਆਂ ਅਤੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ । ਕੁਪੋਸ਼ਣ ਤੋਂ ਬਚਣ ਲਈ ਬੱਚਿਆਂ ਨੂੰ ਆਪਣੀ ਖੁਰਾਕ ਸਤੁਲਿਤ ਬਣਾਉਣ ਲਈ ਬਦਲਵੀਆਂ ਸਬਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਕਿ ਨਵਜੰਮੇ ਬੱਚੇ ਨੂੰ ਸ਼ਹਿਦ, ਗੁੜ ਜਾਂ ਕਿਸੇ ਹੋਰ ਦੀ ਗੁੜਤੀ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਗੁੜਤੀ ਸਿਰਫ ਮਾਂ ਦੇ ਦੁੱਧ ਦੀ ਹੀ ਦਿੱਤੀ ਜਾਵੇ । ਛੇ ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਣਾ ਚਾਹੀਦਾ ਹੈ । ਡਾ. ਬਰਾੜ ਨੇ ਕਿਹਾ ਕਿ ਗਰਭਵਤੀ ਔਰਤ ਨੂੰ ਆਮ ਨਾਲੋਂ ਜਿਆਦਾ ਅਤੇ ਪੌਸ਼ਟਿਕ ਖੁਰਾਕ ਖਾਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਗਰਭਵਤੀ ਔਰਤ ਨੂੰ ਦਿੱਤੀਆਂ ਜਾਣ ਵਾਲੀਆਂ ਆਇਰਨ ਦੀਆਂ ਗੋਲੀਆਂ ਅਤੇ ਆਂਗਣਵਾੜੀ ਕੇਂਦਰਾਂ ਤੋਂ ਮਿਲਣ ਵਾਲੀ ਪੌਸਟਿਕ ਖੁਰਾਕ ਖਾਣ ਨਾਲ ਗਰਭਵਤੀ ਔਰਤਾਂ ਵਿੱਚ ਜਣੇਪੇ ਸਮੇਂ ਹਿਮੋਗਲੋਬਿਨ (ਖੂਨ) ਦੀ ਕਮੀ ਨਹੀਂ ਹੁੰਦੀ । ਡਾ. ਬਰਾੜ ਨੇ ਕਿਹਾ ਕਿ ਪੌਸਟਿਕ ਖੁਰਾਕ ਨਾ ਖਾਣ ਨਾਲ ਗਰਭਵਤੀ ਔਰਤ ਕੋਲ ਬੱਚਾ ਸਮੇਂ ਤੋਂ ਪਹਿਲਾਂ ਜਾਂ ਬੱਚਾ ਘੱਟ ਭਾਰ ਵਾਲਾ ਪੈਦਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ । ਉਹਨਾਂ ਕਿਹਾ ਕਿ ਛੇ ਮਹੀਨੇ ਤੋਂ ਬਾਅਦ ਬੱਚੇ ਨੂੰ ਕੰਮਪਲੀਮੈਂਟਰੀ ਫੀਡ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ । ਜਿਸ ਵਿੱਚ ਬੱਚੇ ਨੂੰ ਘਰ ਵਿੱਚ ਬਣਨ ਵਾਲਾ ਭੋਜਨ ਜੋ ਕਿ ਬਿਨਾ ਮਿਰਚ ਮਸਾਲੇ ਤੋਂ ਦੇਣਾ ਚਾਹੀਦਾ ਹੈ । ਬੱਚੇ ਨੂੰ ਸਿਰਫ ਦਾਲ ਦਾ ਪਾਣੀ ਹੀ ਨਹੀਂ ਬਲਕਿ ਪਤਲੀ ਦਾਲ ਹੀ ਦੇਣੀ ਚਾਹੀਦੀ ਹੈ । ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਸ੍ਰੀਮਤੀ ਹਰਜਿੰਦਰ ਕੌਰ, ਬਲਾਕ ਸਿਹਤ ਐਜੂਕੇਟਰ ਹਰਵਿੰਦਰ ਸਿੰਘ, ਕੁਲਵੰਤ ਸਿੰਘ, ਤਿਰਲੋਕ ਸਿੰਘ, ਰੋਹਿਤ ਜਿੰਦਲ, ਜਗਤਾਰ ਸਿੰਘ, ਲਖਵਿੰਦਰ ਸਿੰਘ ਅਤੇ ਐਲ.ਐਚ.ਵੀਜ਼., ਸਟਾਫ ਨਰਸਾਂ ਅਤੇ ਏ.ਐਨ.ਐਮਜ਼. ਵੀ ਹਾਜ਼ਿਰ ਸਨ ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media