ਬਠਿੰਡਾ, 8 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਿਹਤ ਵਿਭਾਗ ਕਲੈਰੀਕਲ ਐਸੋਸੀਏਸ਼ਨ, ਜਿਲ੍ਹਾ ਬਠਿੰਡਾ ਵੱਲੋਂ ਦਫ਼ਤਰ ਸਿਵਲ ਸਰਜਨ, ਬੰਿਠੰਡਾ ਦੇ ਗੇਟ ਅੱਗੇ ਅੱਜ ਨੂੰ ਵੀ ਕਲਮ ਛੋੜ ਹੜਤਾਲ ਕੀਤੀ ਗਈ। ਜਿਸ ਵਿੱਚ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਪੰਜਾਬ, ਚੰਡੀਗੜ੍ਹ ਵੱਲੋਂ ਜੱਥੇਬੰਦੀ ਦੀਆਂ ਮੰਨੀਆਂ ਗਈਆਂ ਮੰਗਾਂ ਜਿਨ੍ਹਾਂ ਵਿੱਚ ਅਕਾਂਊਟੈਂਟ ਦੀਆਂ 60 ਪੋਸਟਾਂ ਦੀ ਸਿੱਧੀ ਭਰਤੀ ਰਾਹੀਂ ਭਰਨ ਦੀ ਬਜਾਏ ਸਿਹਤ ਵਿਭਾਗ ਦੇ ਰੈਗੂਲਰ ਕਲੇਰੀਕਲ ਕਾਮਿਆਂ ਵਿਚੋਂ ਪੱਦ-ਉੱਨਤੀ ਰਾਹੀਂ ਭਰਨ, ਜਿਲ੍ਹੇ ਦੇ ਦਫ਼ਤਰ ਸਿਵਲ ਸਰਜਨ, ਮੈਡੀਕਲ ਕਾਲਿਜ, ਡੈਂਟਲ ਕਾਲਿਜ, ਮੈਂਟਲ ਹਸਪਤਾਲ ਅ੍ਰੰਮਿਤਸਰ, ਈ.ਐਸ.ਆਈ. ਆਦਿ ਵਿੱਚ ਕੰਮ ਕਰਦੇ ਸੁਪਰਡੈਂਟ ਗ੍ਰੇਡ-2 ਦੀਆਂ 80 ਅਸਾਮੀਆਂ ਵਿੱਚੋ 50% ਸੁਪਡੰਟ ਗ੍ਰੇਡ-2 ਦੀਆਂ ਪੋਸਟਾਂ ਸੁਪਡੰਟ ਗ੍ਰੇਡ-1 ਵਿੱਚ ਅੱਪ-ਗ੍ਰੇਡ ਕਰਾਉਣ, ਵਿਭਾਗ ਵਿੱਚ ਮੌਜੂਦਾ 25 ਜੂਨੀਅਰ ਅੰਕੜ੍ਹਾ ਸਹਾਇਕਾਂ ਦੀਆਂ ਪੋਸਟਾਂ ਅੰਕੜ੍ਹਾ ਸਹਾਇਕ ਵਿੱਚ ਮਰਜ਼ ਕਰਨ, ਸਟੈਨੋ ਟਾਈਪਿਸਟ ਦੀ ਅਸਾਮੀ ਸੀਨੀਅਰ ਸਕੇਲ ਸਟੈਨੋਗ੍ਰਾਫਰ/ਜੂਨੀਅਰ ਸਕੇਲ ਸਟੈਨੋਗ੍ਰਾਫਰ ਅਪਗ੍ਰੇਡ ਕਰਵਾਉਣ, ਨਵੀਂ ਬਣੇ ਜਿਲਿਆਂ ਵਿੱਚ ਕਲੈਰੀਕਲ ਸਟਾਫ਼ ਦੀਆਂ ਅਸਾਮੀਆਂ ਦੀ ਰਚਨਾ ਕਰਨ, ਕੁਝ ਜਿਲ੍ਹਿਆਂ ਵਿੱਚ ਕਲੈਰੀਕਲ ਕਾਡਰ ਦੀਆਂ ਸੀਟਾਂ ਤੇ ਕੰਮ ਕਰਦੇ ਦੂਸਰੇ ਕੇਡਰ ਦੇ ਕਰਮਚਾਰੀਆਂ ਦੀ ਡਿਊਟੀ ਰੱਦ ਕਰਣ ਬਾਰੇ, ਕੋਰਟ ਕੇਸਾਂ ਦੇ ਨਿਪਟਾਰੇ / ਜਵਾਬ ਤਿਆਰ ਕਰਵਾਉਣ ਲਈ ਡਾਇਰੈਕਟੋਰੇਟ /ਜਿਲ੍ਹਾ ਹੈਡਕੁਆਟਰ ਤੇ ਲੀਗਲ ਸੈੱਲ ਦੀ ਸਥਾਪਨਾ ਕਰਵਾਉਣ ਅਤੇ ਵਿਭਾਗ ਵਿੱਚ ਠੇਕੇ ਦੇ ਆਧਾਰ ਤੇ ਭਰਤੀ ਕੰਪਿਊਟਰ ਅ੍ਰਪਰੇਟਰਾਂ ਨੂੰ ਕਲਰਕਾਂ ਦੀਆਂ ਖਾਲੀ ਅਸਾਮੀਆਂ ਵਿਰੁੱਧ ਤੁਰੰਤ ਰੈਗੂਲਰ ਕਰਵਾਉਣ ਆਦਿ ਨੂੰ ਬਿਨ੍ਹਾ ਵਜ੍ਹਾ ਲਟਕਾਉਣ ਦਾ ਗੰਭੀਰ ਨੋਟਿਸ ਲਿਆ ਗਿਆ।ਇਨ੍ਹਾ ਤੋਂ ਇਲਾਵਾ ਸਿਹਤ ਵਿਭਾਗ ਦੇ ਅਧੀਨ ਦਫ਼ਤਰਾਂ ਵਿੱਚ ਕੰਮ ਕਰਦੇ ਬਹੁਤ ਸਾਰੇ ਕਰਮਚਾਰੀਆਂ ਨਾਲ ਬੇਲੋੜੀਆਂ ਵਧੀਕੀਆਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੇ ਜਾਣ ਦੀ ਭਰਪੂਰ ਨਿੰਦਾ ਕੀਤੀ ਗਈ।ਪਿਛਲੇ ਦਿਨੀ ਸੂਬਾ ਜਥੇਬੰਦੀ ਵੱਲੋਂ ਦਫਤਰ ਸਿਵਲ ਸਰਜਨ, ਲੁਧਿਆਣਾ ਵਿਖੇ ਰੱਖੀ ਗਈ ਮੀਟਿੰਗ ਵਿੱਚ ਲਏ ਫੈਸਲੇ ਅਨੁਸਾਰ ਇਹ ਹੜਤਾਲ ਅੱਗੋ ਵੀ ਜਾਰੀ ਰੱਖੀ ਜਾਵੇਗੀ।ਸੁਰਿੰਦਰ ਧੀਰ, ਜੀਵਨ ਕੁਮਾਰ, ਤੀਰਥ ਰਾਮ, ਮਹਿੰਦਰ ਸੱਚਦੇਵਾ, ਸ੍ਰੀਮਤੀ ਸੁਖਪਾਲ ਕੌਰ ਅਤੇ ਸ੍ਰੀਮਤੀ ਗੁਰਮੇਲ ਕੌਰ ਵੱਲੋਂ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media