Thursday, September 3, 2026

’ਦਿ ਮਾਸਟਰ ਮਾਈਡ ਜਿੰਦਾ-ਸੁੱਖਾ’ ਫ਼ਿਲਮ ਦੀ ਟੀਮ ਪ੍ਰਚਾਰ ਲਈ ਪੁੱਜੀ ਸ਼ਹਿਰ ਵਿੱਚ

PPN1809201511ਬਠਿੰਡਾ, 8 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 11 ਸਤੰਬਰ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਸ਼ਹੀਦ ਭਾਈ ਜਿੰਦਾ ਅਤੇ ਸ਼ਹੀਦ ਭਾਈ ਸੁੱਖਾ ਦੀ ਜ਼ਿੰਦਗੀ ‘ਤੇ ਅਧਾਰਿਤ ਫਿਲਮ ਦੇ ਪ੍ਰਚਾਰ ਲਈ ਪੁੱਜੇ ਫ਼ਿਲਮ ਦੇ ਨਿਰਦੇਸ਼ਕ ਸੁਖਜਿੰਦਰ ਸਿੰਘ ਸ਼ੇਰਾ, ਅਦਾਕਾਰ ਸੋਨਪ੍ਰੀਤ ਜਵੰਧਾ, ਨਵ ਬਾਜਵਾ, ਗੁੱਗੂ ਗਿੱਲ, ਸੁਨੀਤਾ ਧੀਰ ਅਤੇ ਈਸ਼ਾ ਸ਼ਰਮਾ ਨੇ ਕਿਹਾ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਉਨ੍ਹਾਂ ਦੋ ਸ਼ਹੀਦਾਂ ਦੀ ਜ਼ਿੰਦਗੀ ਤੋਂ ਜਾਣੂ ਕਰਵਾਏਗੀ, ਜਿਨ੍ਹਾਂ ਨੇ ਆਪਣਾ ਨਿੱਜੀ ਜੀਵਨ ਤਿਆਗ ਕੇ ਖ਼ੁਦ ਨੂੰ ਸਿੱਖ ਕੌਮ ਦੇ ਲੇਖੇ ਲਾ ਦਿੱਤਾ।  ਫ਼ਿਲਮ ਦੇ ਨਿਰਦੇਸ਼ਕ ਸੁਖਜਿੰਦਰ ਸ਼ੇਰਾ ਨੇ ਦੱਸਿਆ ਨਿਰਮਾਤਾ ਗੁਰਪ੍ਰੀਤ ਸਿੰਘ ਬੜੀ ਅਤੇ ਰਾਜਬੀਰ ਸਿੰਘ ਆਸਟ੍ਰੇਲੀਆ ਵੱਲੋਂ ‘ਸਿੰਘ ਬ੍ਰਦਰਜ਼’ ਦੇ ਬੈਨਰ ਹੇਠ ਬਣਾਈ ਇਹ ਫ਼ਿਲਮ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਵੱਲੋਂ ਜੇਲ੍ਹ ਵਿੱਚ ਲਿਖੀਆਂ ਚਿੱਠੀਆਂ ‘ਤੇ ਅਧਾਰਿਤ ਹੈ ਇਕ ਸੱਚੀ ਫ਼ਿਲਮ ਹੈ।
ਇਸ ਫ਼ਿਲਮ ‘ਚ ਚਰਚਿਤ ਫ਼ਿਲਮ ਅਦਾਕਾਰ ਗੁੱਗੂ ਗਿੱਲ ਜਿੰਦਾ ਅਤੇ ਸੁੱਖਾ ਦੇ ਸਾਥੀ ਭਲਵਾਨ ਦੇ ਰੂਪ ਵਿੱਚ ਨਜ਼ਰ ਆਉਣਗੇ।ਅਦਾਕਾਰਾ ਸੁਨੀਤਾ ਧੀਰ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਾਂ ਦਾ ਕਿਰਦਾਰ ਅਦਾ ਕੀਤਾ ਹੈ। ਅਦਾਕਾਰਾ ਈਸ਼ਾ ਸ਼ਰਮਾ ਭਾਈ ਜਿੰਦਾ ਦੀ ਭੈਣ ਬਲਵਿੰਦਰ ਕੌਰ ਦਾ ਕਿਰਦਾਰ ਅਦਾ ਕਰ ਰਹੀ ਹੈ।ਸੰਗੀਤਕਾਰ ਜੁਆਏ ਅੁਤਲ ਵੱਲੋਂ ਤਿਆਰ ਕੀਤਾ ਫ਼ਿਲਮ ਦਾ ਸੰਗੀਤ ਪਹਿਲਾਂ ਹੀ ਦਰਸ਼ਕਾਂ ਦੀ ਪਾਸੰਦ ਬਣ ਚੁੱਕਾ ਹੈ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply