Thursday, October 1, 2026

ਪਸ਼ੂ ਹਸਪਤਾਲ ਝਨੇਰ ਵਿਖੇ ਛਾਂ ਦਾਰ ਬੂਟੇ ਲਗਾਏ

ਕੁੱਪ ਕਲਾਂ , 9 ਸਤੰਬਰ ( ਹਰਮਿੰਦਰ ਸਿੰਘ ਭੱਟ ) ਪਿਛਲੇ ਦਿਨੀ ਪਿੰਡ ਝਨੇਰ ਵਿਖੇ ਸਰਪੰਚ ਮਨਜੀਤ ਕੌਰ ਦੇ ਪਤੀ ਮਹਿੰਦਰ ਸਿੰਘ ਮਿੱਠੂ ਦੀ ਅਗਵਾਈ ਹੇਠ ਮਨਰੇਗਾ ਸਕੀਮ ਤਹਿਤ ਸਾਝੀਆਂ ਸੰਸਥਾਵਾਂ ਤੇ ਵੱਖ-ਵੱਖ ਕਿਸਮ ਦੇ ਛਾਂਦਾਰ ਅਤੇ ਫਲਦਾਰ ਕਰੀਬ 600 ਬੂਟੇ ਲਗਾਏ ਗਏ।ਇਸ ਸਮੇਂ ਡਾ. ਜਗਦੇਵ ਸਿੰਘ ਝਨੇਰ ਨੇ ਆਖਿਆ ਕਿ ਵਾਤਾਵਰਨ ਨੂੰ ਸੁੱਧ ਰੱਖਣ ਲਈ ਦਰੱਖਤ ਲਗਾਉਣੇ ਬੇਹੱਦ ਜਰੂਰੀ ਹਨ ਜਿਸ ਨਾਲ ਇਨਸਾਨ ਨੂੰ ਸੁੱਧ ਆਕਸ਼ੀਜਨ ਪ੍ਰਾਪਤ ਹੋਵੇਗੀ ਅਤੇ ਇਨਸਾਨ ਹਵਾ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਰਿਹੇਗਾ। ਇਸ ਸਮੇਂ ਡਾ. ਜਗਦੇਵ ਸਿੰਘ, ਡਾ. ਹਰਨੇਕ ਸਿੰਘ, ਸੁਖਵਿੰਦਰ ਸਿੰਘ, ਰੇਸ਼ਮ ਸਿੰਘ, ਰਣਜੀਤ ਸਿੰਘ, ਰਵਿੰਦਰ ਸਿੰਘ, ਜਗਜੀਤ ਸੰਘ, ਗੁਰਮੇਲ ਸਿੰਘ, ਦਲੀਪ ਸਿੰਘ ਆਦਿ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply