Thursday, March 26, 2026

ਵਾਲਮੀਕ ਸਮਾਜ ਵੱਲੋ “ਧੀ ਪੰਜਾਬ ਦੀ” ਫਿਲਮ ਦੇ ਕਲਾਕਾਰਾਂ ਦਾ ਸੂਟਿੰਗ ਦੋਰਾਨ ਸਨਮਾਨ

PPN1009201514ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ ਸੱਗੂ) – ਬੱਲੀ ਫਿਲਮਜ਼ ਦੇ ਬੇਨਰ ਹੇਠ ਬਣ ਰਹੀ ਪੰਜਾਬੀ ਫਿਲਮ ‘ਧੀ ਪੰਜਾਬ ਦੀ’ ਪੰਜਾਬੀ ਫਿਲਮ ਜੋ ਦਰਸ਼ਕਾਂ ਦੇ ਰੂ-ਬ-ਰੂ ਇਸ ਸਾਲ ਹੀ ਹੋਵੇਗੀ। ਇਸੇ ਸਿਲਸਲੇ ਵਿੱਚ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਨੇੜੇ ਪੇਂਦੇ ਪਿੰਡਾਂ ਵਿਚ ਇਸ ਫਿਲਮ ਨੂੰ ਫਿਲਮਾਇਆ ਜਾ ਰਹਾ ਹੈ।ਇਸ ਫਿਲਮ ਦਾ ਮਕਸਦ ਧੀਆਂ ਦੇ ਹੱਕਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।ਇਸੇ ਲਈ ਫਿਲਮ ਦੀ ਕਾਫੀ ਸਰਾਹਨਾ ਹੋ ਰਹੀ ਹੈ ਅਤੇ ਵਾਲਮੀਕ ਧਰਮ ਸਮਾਜ ਦੀ ਸਮਾਜ ਸੇਵਕਾ ਤੇ ਤਰਨ ਤਾਰਨ ਦੇ ਪਿੰਡ ਉਸਮਾ ਦੀ ਵਸਨੀਕ ਹਰਬਰਿੰਦਰ ਕੌਰ ਤੇ ਉਸ ਦੇ ਪਰਿਵਾਰ ਵੱਲੋ ਧੀ ਪੰਜਾਬ ਦੀ ਦੇ ਕਲਾਕਾਰਾਂ ਜਿੰਨਾ ਵਿੱਚ ਫਿਲਮ ਦੇ ਨਿਰਦੇਸ਼ਕ ਤੇ ਅਦਾਕਾਰ ਬਲਜੀਤ ਸਿੰਘ ਬੱਲੀ, ਬਾਲੀਵੂਡ ਦੀ ਪਿਠਵਰਤੀ ਗਾਇਕਾ ਜਸਪਿੰਦਰ ਨਰੂਲਾ, ਸਤਿੰਦਰ ਬਿੱਟੀ, ਸੰਦੀਪ ਮੱਲੀ ਆਦਿ ਸ਼ਾਮਲ ਹਨ ਨੂੰ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।ਫਿਲਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸਿੰਘ ਬੱਲੀ ਨੇ ਫਿਲਮ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਥੇ ਇਹ ਫਿਲਮ ਹੈ ਸੰਸਾਰ ਭਰ ਵਿੱਚ ਧੀਆਂ ਬਾਰੇ ਚੰਗਾ ਸੰਦੇਸ਼ ਦੇਵੇਗੀ, ਉਥੇ ਦਾਜ, ਭਰੂਣ ਹੱਤਿਆ ਅਤੇ ਔਰਤਾਂ ਪ੍ਰਤੀ ਅੱਤਿਆਚਾਰਾਂ ਆਦਿ ਦਾ ਡੱਟ ਕੇ ਮੁਕਾਬਲਾ ਕਰਨਾ ਸਿਖਾਏਗੀ।ਸਮਾਜ ਸੇਵਕਾ ਹਰਬਰਿੰਦਰ ਕੌਰ ਨੇ ਕਿਹਾ ਕੇ ਸਮਾਜ ਦੇ ਵਿਚ ਧੀਆਂ ‘ਤੇ ਜੋ ਜੁਲਮ ਹੁੰਦੇ ਹਨ, ਉਹ ਅਸੀਂ ਸਾਰੇ ਹੀ ਜਾਣਦੇ ਹਾਂ ਤੇ ਸਾਰਾ ਵਾਲਮੀਕ ਧਰਮ ਸਮਾਜ ਇਹਨਾ ਦੇ ਚੰਗੇ ਕਦਮ ਦੀ ਸ਼ਲਾਘਾ ਕਰਦਾ ਹੈ।ਇਸ ਮੋਕੇ ਫਿਲਮ ਦੇ ਨਿਰਮਾਤਾ ਇੰਦਰ ਜੀਤ ਸਿੰਘ ਗਿੱਲ ਤੇ ਪਿੰਡ ਉਸਮਾ ਦੇ ਸਰਪੰਚ ਤੇ ਮੈਬਰ ਤੇ ਪਿੰਡ ਵਾਸੀ ਹਾਜਿਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply