Tuesday, September 29, 2026

ਮਾਲ ਰੋਡ ਸਕੂਲ ‘ਚ ‘ਮੁਫਤ ਕਾਨੂੰਨ ਜਾਗਰੂਕਤਾ’ ਸੈਮੀਨਾਰ ਆਯੋਜਿਤ

PPN1009201516ਅੰਮ੍ਰਿਤਸਰ, 20 ਸਤੰਬਰ (ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ‘ਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਅਤੇ ਮਾਲ ਰੋਡ ਸਕੂਲ ਦੇ ਕਾਨੂੰਨੀ ਸਾਖਰਤਾ ਕੱਲਬ ਵਲੋਂ ਵਿਦਿਆਰਥੀਆਂ ‘ਚ ਕਾਨੂੰਨ ਪ੍ਰਤੀ ਜਾਗਰੂਕਤਾ ਲਿਆਉਣ ਦੇ ਮਕਸਦ ਤਹਿਤ ‘ਮੁਫਤ ਕਾਨੂੰਨ ਜਾਗਰੂਕਤਾ’ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਮੁਖ ਮਹਿਮਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਗੁਰਬੀਰ ਸਿੰਘ ਨੇ ਕਿਹਾ ਕਿ ਅੋਰਤਾਂ ਨੂੰ ਆਪਣੇ ਹੱਕਾਂ ਅਤੇ ਸਨਮਾਨ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਉਹ ਸਮਾਜ ਦਾ ਅਹਿਮ ਹਿੱਸਾ ਹੋਣ ਦੇ ਨਾਤੇ ਆਪਣਾ ਬਣਦਾ ਸਥਾਨ ਪ੍ਰਾਪਤ ਕਰ ਸਕਣ।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਕਾਨੂੰਨੀ ਹੱਕਾਂ ਅਤੇ ਫਰਜਾਂ ਤੋਂ ਜਰੂਰ ਜਾਣੂ ਹੋਣਾ ਚਾਹੀਦਾ ਹੈ ਅਤੇ ਰਾਸ਼ਟਰ ਪ੍ਰਤੀ ਆਪਣੇ ਫ਼ਰਜਾਂ ਨੂੰ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਿਹੜੇ ਵਿਅਕਤੀ ਪੈਸੇ ਕਾਰਨ ਜਾਂ ਕਿਸੇ ਹੋਰ ਕਾਰਨ ਕਾਨੂੰਨੀ ਸਹਾਇਤਾ ਨਹੀ ਲੈ ਸਕਦੇ ਉਨ੍ਹਾਂ ਨੂੰ ਅਥਾਰਟੀ ਵਲੋਂ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਸਕੱਤਰ ਸ੍ਰੀਮਤੀ ਗਰੀਸ਼ ਬਾਂਸਲ ਨੇ ਕਿਹਾ ਕਿ ਭਾਰਤ ਦਾ ਕਾਨੂੰਨ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੰਦਾ ਹੈ ਅਤੇ ਹਰ ਵਿਅਕਤੀ ਚਾਹੇ ਉਹ ਕਿਸੇ ਧਰਮ, ਜਾਤ ਜਾਂ ਵਰਗ ਨਾਲ ਸਬੰਧਿਤ ਹੋਵੇ ਕਾਨੂੰਨ ਅਨੁਸਾਰ ਬਰਾਬਰ ਅਧਿਕਾਰ ਰਖਦਾ ਹੈ।ਉਪ ਜ਼ਿਲ੍ਹਾ ਸਿਖਿਆ ਅਫਸਰ (ਸ) ਸ੍ਰੀ ਸਤੀਸ਼ ਕੁਮਾਰ ਨੇ ਮੁਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਵਿਦਿਆਰਥਣਾਂ ਨੂੰ ਚੰਗੇ ਸ਼ਹਿਰੀ ਬਣਨ ਅਤੇ ਕਾਨੂੰਨ ਦੀ ਪਾਲਣਾ ਕਰਨ ਲਈ ਪ੍ਰੇਰਿਆ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਕਿਹਾ ਕਿ ਸਮਾਜ ਵਿਚ ਅੋਰਤ ਦੀ ਸਥਿਤੀ ਮਜਬੂਤ ਕਰਨ ਲਈ ਸਿ’ਖਿਆ ਦਾ ਮਿਆਰ ਉਚਾ ਚੁਕਣਾ ਬਹੁਤ ਜਰੂਰੀ ਹੈ।ਸਕੂਲ ਦੇ ਕਾਨੂਨੀ ਸਾਖਰਤਾ ਕਲੱਬ ਦੀ ਇੰਚਾਰਜ ਮੈਡਮ ਰਮਨ ਕਾਲੀਆ ਨੇ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਮਾਲ ਰੋਡ ਸਕੂਲ ਦੀਆਂ ਵਿਦਿਆਰਥਣਾਂ ਦੁਆਰਾ ਭਾਸ਼ਣ, ਕਾਵਿ ਉਚਾਰਨ ਅਤੇੇ ਲੋਕ ਨਾਚ ਗਿੱਧੇ ਰਾਹੀਂ ਭਰੂਣ ਹੱਤਿਆ ਖ਼ਿਲਾਫ ਕਾਨੁੰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਪ੍ਰੋਗਰਾਮ ਦੇ ਸੁਚਾਰੂ ਸੰਚਾਲਨ ਵਿਚ ਮੈਡਮ ਰਵਿੰਦਰ ਕੌਰ, ਮੈਡਮ ਜਤਿੰਦਰ ਕੌਰ, ਮੈਡਮ ਰਸ਼ਮੀ ਬਿੰਦਰਾ, ਮੈਡਮ ਸ਼ਾਲੂ, ਮੈਡਮ ਬਿੰਦੂ ਅਤੇ ਮੈਡਮ ਮਨਿੰਦਰ ਕੌਰ ਨੇ ਅਹਿਮ ਯੋਗਦਾਨ ਪਾਇਆ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply