Thursday, April 16, 2026

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਮੂਹ ਖਾਲਸਾ ਸਕੂਲਾਂ ‘ਚ ਛੁੱਟੀ ਦੀ ਦਿੱਲੀ ਕਮੇਟੀ ਵਲੋਂ ਅਪੀਲ

Manjit GK Manjinder Sirsa

ਨਵੀਂ ਦਿੱਲੀ, 11 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 14 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਮੂਹ ਖਾਲਸਾ ਸਕੂਲਾਂ ਨੂੰ ਛੁੱਟੀ ਐਲਾਨਨ ਦੀ ਅਪੀਲ ਕੀਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਗੁਰੂਆਂ ਦੀ ਜੋਤ ਦਸਦੇ ਹੋਏ ਜੀ.ਕੇ. ਨੇ ਵਿਦਿਆਰਥੀਆਂ ਨੂੰ ਜੁਗੋ ਜੁਗ ਅਟਲ ਸ਼ਬਦ ਗੁਰੂ ਬਾਰੇ ਜਾਗਰੁਕ ਕਰਨ ਲਈ ਉਕਤ ਛੁੱਟੀ ਦੀ ਵਕਾਲਤ ਕੀਤੀ ਹੈ। ਗੁਰੂ ਸਾਹਿਬਾਂ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਹਾੜਿਆਂ ਦੀ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਛੁੱਟੀ ਸਕੂਲਾਂ ਵਿੱਚ ਕਰਨ ਨਾਲ ਬੱਚਿਆਂ ਵਿੱਚ ਬਾਣੀ ਨਾਲ ਜੁੜਨ ਅਤੇ ਉਸਦੇ ਬਾਰੇ ਆਪਣੇ ਚੰਚਲ ਹਿਰਦੇ ਵਿੱਚ ਉਠਦੇ ਸਵਾਲਾਂ ਰਾਹੀਂ ਗੁਰੂ ਚਰਨੀ ਲਗਣ ਦਾ ਸੁਚੱਜ਼ਾ ਰਾਹ ਮਿਲਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਸਕੂਲਾਂ ਵਿੱਚ ਇਸ ਸਾਲ ਤੋਂ ਅਸੀਂ ਪਹਿਲੇ ਪ੍ਰਕਾਸ਼ ਪੁਰਬ ਦੀ ਛੁੱਟੀ ਲਾਗੂ ਕਰਨ ਲਈ ਕੁਝ ਜਮਾਤਾਂ ਦੀਆਂ ਪ੍ਰੀਖਿਆਂ ਦੀਆਂ ਤਰੀਕਾਂ ਨੂੰ ਵੀ ਰੱਦੋਬਦਲ ਕੀਤਾ ਹੈ ਤਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਵੱਜੋਂ ਮੱਥਾ ਟੇਕਣ ਦੇ ਨਾਲ ਹੀ ਵਿਦਿਆਰਥੀ ਛੋਟੀ ਉਮਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਅਤੇ ਉਸਨੂੰ ਜੀਵਣ ਵਿੱਚ ਲਾਗੂ ਕਰਨ ਦੀ ਲੋੜ ਬਾਰੇ ਜਾਗਰੁਕ ਹੋ ਸਕਣ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply