Friday, July 3, 2026

ਡਾ. ਨੇਕੀ ਦੇ ਅਕਾਲ ਚਲਾਣੇ ‘ਤੇ ਦਿੱਲੀ ਕਮੇਟੀ ਦਫ਼ਤਰ ਰਹੇਗਾ ਬੰਦ

jaswant singh neki

ਨਵੀਂ ਦਿੱਲੀ, 11 ਸਤੰਬਰ (ਅੰਮ੍ਰਿਤ ਲਾਲ ਮੰਨਣ)- ਉਘੇ ਵਿੱਦਵਾਨ ਡਾ. ਜਸਵੰਤ ਸਿੰਘ ਨੇਕੀ ਦੇ ਅਕਾਲ ਚਲਾਣੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੁੱਖ ਪ੍ਰਗਟਾਉਂਦੇ ਹੋਏ 12 ਸਤੰਬਰ ਨੂੰ ਕਮੇਟੀ ਦਫ਼ਤਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਡਾ. ਨੇਕੀ ਵੱਲੋਂ ਸਿੱਖ ਖੋਜਕਾਰ, ਸਾਹਿਤਕਾਰ, ਅਤੇ ਡਾਈਰੈਕਟਰ ਪੀ.ਜੀ.ਆਈ. ਚੰਡੀਗੜ੍ਹ ਦੇ ਤੌਰ ਤੇ ਕੀਤੇ ਗਏ ਸੇਵਾਵਾਂ ਨੂੰ ਬੇਮਿਸਾਲ ਦਸਿਆ ਹੈ।
1979 ਵਿੱਖੇ ਸਾਹਿਤ ਐਕਾਡਮੀ ਐਵਾਰਡ ਨਾਲ ਸਨਮਾਨਿਤ ਹੋਏ ਡਾ. ਨੇਕੀ ਦੀਆਂ ਕਵਿਤਾਵਾਂ, ਅਰਦਾਸ ਦਾ ਸਾਰ, ਅਤੇ ਹੋਰ ਧਾਰਮਿਕ ਲਿਖਤਾਂ ਨੂੰ ਜੀ.ਕੇ ਨੇ ਕੌਮ ਦਾ ਅਨਮੋਲ ਖਜਾਨਾ ਦੱਸਿਆ। ਜੀ.ਕੇ ਨੇ ਡਾ. ਨੇਕੀ ਵੱਲੋਂ ਵਰਲਡ ਹੈਲਥ ਔਰਗਾਨਾਈਜੈਸ਼ਨ ਜਨੇਵਾ ਵਿੱਖੇ ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਨੂੰ ਵੀ ਯਾਦਗਾਰੀ ਦੱਸਿਆ। ਕਮੇਟੀ ਦੇ ਵੱਲੋਂ ਨਿਵੇਕਲੇ ਤੌਰ ਤੇ ਤਿਆਰ ਕੀਤੇ ਜਾ ਰਹੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਦੇ ਚੇਅਰਮੈਨ ਦੇ ਤੌਰ ਤੇ ਡਾ. ਨੇਕੀ ਵੱਲੋਂ ਖਿੱਚੇ ਗਏ ਧਾਰਮਿਕ, ਸਾਹਿਤਕ ਅਤੇ ਬੌਧਿਕ ਖਾਕੇ ਨੂੰ ਵੀ ਸਿਰਸਾ ਨੇ ਕੌਮ ਦੀ ਝੋਲੀ ਪੈਣ ਵਾਲੇ ਵੱਡੇ ਅਦਾਰੇ ਦੀ ਵੱਡੀ ਸੇਵਾ ਦਸਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply