ਇਸ ਸਾਲ ਵੀ ਦੁਸਹਿਰਾ ਪ੍ਰੋਗਰਾਮ ਹੋਵੇਗਾ ਇਤਿਹਾਸਿਕ – ਅਨਿਲ ਜੋਸ਼ੀ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ ਸੱਗੂ) ਦੁਸਹਿਰਾ ਕਮੇਟੀ ਅੰਮ੍ਰਿਤਸਰ ਉਤਰੀ ਦੀ ਮੀਟਿੰਗ ਸਥਾਨਕ ਸਰਕਾਰ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਜੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਦੌਰਾਨ 22 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸਹਿਰਾ ਸਮਾਰੋਹ ਦੀਆਂ ਤਿਆਰੀਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ।ਇਸ ਮੌਕੇ ਸ੍ਰੀ ਜੋਸ਼ੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਕਮੇਟੀ ਅੰਮ੍ਰਿਤਸਰ ਉਤਰੀ ਵਲੋਂ ਦੁਸਹਿਰਾ ਜੋਸ਼ੌ ਖਰੋ ਸ਼ਤੇ ਧੁਮ ਧਾਮ ਨਾਲ ਮਨਾਇਆ ਜਾਵੇਗਾ। ਉਨਾਂ ਕਿਹਾ ਕਿ ਹਰ ਸਾਲ ਦਰਸ਼ਕਾਂ ਦੀ ਗਿਣਤੀ ਵਧਣ ਕਰਕੇ ਇਸ ਵਾਰ ਪ੍ਰੋਗਰਾਮ ਦਾ ਸਥਾਨ ਹੋਰ ਵੱਡਾ ਕੀਤਾ ਗਿਆ ਹੈ, ਜਿਥੇ ਇਸ ਵਾਰ ਦਰਸ਼ਕਾਂ ਲਈ 15 ਹਜਾਰ ਕੁਰਸੀਆਲਗਾਈਆਂ ਜਾਣਗੀਆਂ। ਸ੍ਰੀ ਜੋਸ਼ੀ ਨੇ ਕਿਹਾ ਕਿ 125 ਫੁੱਟ ਉੱਚੇ ਪੁਤਲ ਲਗਾਏ ਜਾਣਗੇ ਅਤੇ ਝਾਕੀਆ ਤੋਂ ਇਲਾਵਾ, ਬੱਚਿਆਂ ਲਈ ਝੂਟੇ, ਸਟੇਜ ਸ਼ੋਅ, ਖਾਣ-ਪੀਣ ਦੇ ਸਟਾਲ, ਹਵਾਈ ਜਹਾਜ ਰਾਹੀਂ ਫੁੱਲਾਂ ਦੀ ਵਰਖਾ ਅਤੇ ਲੋਕਾਂ ਦੇ ਸੁਆਗਤ ਦਾ ਬੈਨਰ, ਆਤਿਸ਼ਬਾਜੀ, ਪਾਰਕਿੰਗ, ਮੇਲਾ ਬਜਾਰ ਆਦਿ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਦੇਖਣ ਲਈ ਪੰਜਾਬ ਸਮੇਤ ਦੇਸ਼ ਵਿਦੇਸ਼ ਤੋਂ ਦਰਸ਼ਕ ਹੁਮ ਹੁੰਮਾ ਕੇ ਪੁੱਜਣਗੇ ਅਤੇ ਇਸ ਪ੍ਰੋਗਰਾਮ ਦਾ ਟੀ. ਵੀ. ਰਾਹੀ ਸਿੱਧਾ ਪ੍ਰਸਾਰਨ ਵੀ ਕੀਤਾ ਜਾਵੇਗਾ।ਉਹਨਾਂ ਹੋਰ ਕਿਹਾ ਕਿ ਜਿਸ ਤਰ੍ਹਾਂ ਕੁੱਲੂ ਦਾ ਦੁਸਹਿਰਾ ਮਸ਼ਹੂਰ ਹੈ, ਉਸੇ ਤਰ੍ਹਾਂ ਸਮੇਂ ਪੈਣ ‘ਤੇ ਅੰਮ੍ਰਿਤਸਰ ਉਤਰੀ ਦਾ ਦੁਸਹਿਰਾ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੋਵੇਗਾ।ਇਸ ਮੋਕੇ ਸ਼੍ਰੀ ਰਾਜੇਸ਼ ਮਿੱਤਲ, ਪ੍ਰਵੀਨ ਸੁਨੇਜਾ, ਅਨਿਲ ਮਹਿਰਾ, ਕਮਲ ਡਾਲਮੀਆ, ਰਿੱਕੀ ਨਈਅਰ, ਰਵੀ ਮੋਦੀ, ਡਾ. ਯੋਗੇਸ਼ ਅਰੋੜਾ, ਅਜੇ ਮਹਿਰਾ, ਮਾਨਵ ਤਨੇਜਾ, ਸੌਰਵ ਕੱਕੜ, ਕਮਲ ਸ਼ਰਮਾ, ਅਮਿਤ ਸ਼ਰਮਾ, ਵਿਜੇ ਸ਼ਰਮਾ, ਪਾਰਸ ਜੋਸ਼ੀ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media