
ਬਟਾਲਾ, 14 ਸਤੰਬਰ (ਨਰਿੰਦਰ ਸਿੰਘ ਬਰਨਾਲ) – ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਜੱਸਾ ਸਿੰਘ ਰਾਮਗੜੀਆ ਹਾਲ ਬਟਾਲਾ ਵਿਖੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਲੈਕਚਰਾਰ ਸਤਿੰਦਰ ਕੌਰ ਕਾਹਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ (ਗੁਰਦਾਸਪੁਰ) ਦੀ ਪੁਸਤਕ ਲੋਕ ਬੋਲੀਆਂ ਲੋਕ ਅਰਪਣ ਕੀਤੀ ਗਈ। ਸਮੁੱਚੇ ਸਮਾਗਮ ਦੀ ਪ੍ਰਧਾਨਗੀ ਸ੍ਰੀ ਪੂਰਨ ਪਿਆਸਾ, ਡਾ ਅਨੂਪ ਸਿੰਘ, ਪ੍ਰੋ ਅਭੈ ਸਿੰਘ, ਡਾ ਰਵਿੰਦਰ ਸਿੰਧ, ਪ੍ਰਿੰਸੀਪਲ ਅਵਤਾਰ ਸਿੰਘ ਸਿੱਧੂ, ਡਾ. ਬਲਜੀਤ ਸਿੰਘ ਨੇ ਕੀਤੀ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਅਨੂਪ ਸਿਘ ਨੇ ਚਰਚਾ ਕਰਦਿਆਂ ਕਿਹਾ ਕਿ ਇਹ ਕਿਤਾਬ ਸੱਭਿਆਚਾਰ ਨੂੰ ਸੰਭਾਲਣ ਦਾ ਇਕ ਸਲਾਘਾਯੋਗ ਉਪਰਾਲਾ ਹੈ ਤੇ ਸਤਿੰਦਰ ਕੌਰ ਪੰਜਾਬੀ ਭਾਸ਼ਾ ਪ੍ਰਤੀ ਕੀਤੇ ਉਪਰਾਲੇ ਕਰਕੇ ਵਧਾਈ ਦੀ ਪਾਤਰ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਪ੍ਰੋਫੈਸਰ ਡਾ. ਬਲਜੀਤ ਕੌਰ ਰਿਆੜ ਨੇ ਕਿਹਾ ਕਿ ਭੁੱਲ ਚੁੱਕੇੇ ਵਿਰਸੇ ਨੂੰ ਸੁਰਜੀਤ ਕਰਨ ਦਾ ਲੇਖਿਕਾ ਦਾ ਪ੍ਰੇਰਨਾਦਾਇਕ ਕੋਸ਼ਿਸ਼ ਹੈ। ਪ੍ਰਸਿੱਧ ਕਵਿੱਤਰੀ ਸਟੇਟ ਤੇ ਨੈਸ਼ਨਲ ਐਵਾਰਡੀ ਸਿਮਰਤ ਸੁਮੇਰਾ ਨੇ ਭਾਸ਼ਣ ਵਿੱਚ ਕਿਹਾ ਕਿ ਪੁਸਤਕ ਦੀ ਲੇਖਿਕਾ ਨੇ ਪਿਛਲੇ ਇੱਕ ਦਹਾਕੇ ਤੋ ਆਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਅਖਬਾਰਾਂ, ਮੈਗਜੀਨਾ ਰਾਹੀਂ ਪੰਜਾਬੀ ਸਾਹਿਤ ਦੀ ਸੇਵਾ ਕੀਤੀ ਹੈ। ਲੇਖਿਕਾ ਵੱਲੋਂ ਪੰਜਾਬੀ ਭਾਸ਼ਾ ਪ੍ਰਤੀ ਕੀਤੇ ਵੱਖ ਵੱਖ ਸਰੋਕਾਰਾਂ ਨੂੰ ਰੂਪਮਾਨ ਕਰਕੇ ਪਾਠਕ ਵਰਗ ਦੇ ਦਿਲਾਂ ਅੰਦਰ ਆਪਣੀ ਨਿਵੇਕਲੀ ਥਾਂ ਬਣਾਈ ਹੈ। ਆਪ ਦੇ ਲੇਖ ਅਤੇ ਕਵਿਤਾਵਾਂ ਦੇਸ਼ਾ ਵਿਦੇਸ਼ਾ ਦੇ ਅਖਬਾਰਾਂ ਚ ਅਕਸਰ ਹੀ ਛਪਦੇ ਰਹਿੰਦੇ ਹਨ। ਇਸ ਸਮਾਗਮ ਵਿਚ ਸੁਖਦੇਵ ਸਿੰਘ ਪ੍ਰੇਮੀ, ਅਜੀਤ ਕਮਲ ਪ੍ਰਸਿਧ ਲੇਖਕ , ਡਾ. ਪਰਮਜੀਤ ਸਿੰਘ ਕਲਸੀ, ਸਰਨਜੀਤ ਸਿੰਘ, ਤਲਵਿੰਦਰ ਕੌਰ, ਮਹਿੰਦਰ ਕੌਰ, ਲੈਕ ਕਮਲੇਸ਼ ਕੌਰ, ਰਾਜ ਸਰਨ, ਰੋਜ਼ੀ ਸਿੰਘ, ਬਲਵਿੰਦਰ ਗੰਭੀਰ, ਸੁੱਚਾ ਸਿੰਘ, ਵਿਨੋਦ ਸਾਇਰ, ਸੁਲਤਾਨ ਭਾਰਤੀ, ਦੇਵਿੰਦਰ ਦੀਦਾਰ, ਸੰਧੂ ਬਟਾਲਾਵੀ ਆਦਿ ਨਾਮਵਰ ਲੇਖਕ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਲੈਕਚਰਾਰ ਸਤਿੰਦਰ ਕੌਰ ਕਾਹਲੋਂ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੇ ਲੋਕ ਲਿਖਾਰੀ ਮੰਚ ਦੇ ਅਹੁਦੇਦਾਰਾਂ ਦਾ ਤਹਿ ਦਿਲੋਂ ਧਨਵਾਦ ਕੀਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media