
ਪੱਟੀ, 14 ਸੰਬਰ (ਅਵਤਾਰ ਸਿੰਘ ਢਿੱਲੋ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹਲਕਾ ਅੰਮ੍ਰਿਤਸਰ ਤੋਂ ਐਮ.ਪੀ ਕੈਪਟਨ ਅਮਿਰੰਦਰ ਸਿੰਘ ਦੀ ਅਮਰਕੋਟ ਰੈਲੀ ਨੇ ਅਕਾਲੀਆਂ ਦੇ ਸਾਹ ਔਖੇ ਕਰ ਦਿੱਤੇ ਹਨ।ਇਹ ਸ਼ਬਦ ਬਲਾਕ ਪੱਟੀ ਦੇ ਮੀਤ ਪ੍ਰਧਾਨ ਬਾਬਾ ਬਲਜਿੰਦਰ ਸਿੰਘ ਨੇ ਪ੍ਰੈਸ ਮਿਲਣੀ ਦੌਰਾਨ ਕਹੇ।ਉਹਨਾਂ ਕਿਹਾ ਕਿ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਜਥੇਦਾਰਾਂ ਨੇ ਪਿਛਲੇ ਦਸ ਸਾਲਾਂ ਵਿਚ ਪੰਜਾਬ ਨੂੰ ਬਥੇਰਾ ਲੁਟਿਆ ਹੈ ਅਤੇ ਹੁਣ ਲੋਕਾਂ ਰੁਝਾਨ ਫਿਰ ਕਾਂਗਰਸ ਵੱਲ ਹੈ ਅਤੇ ਉਹ ਦਿਨ ਜਲਦ ਆਉਣਗੇ ਜਦ ਕੈਪਟਨ ਦੀ ਨੁਮਾਇੰਦਗੀ ਵਾਲੀ ਸਰਕਾਰ ਆਵੇਗੀ ਤੇ ਅਕਾਲੀਆਂ ਦੁਆਰਾ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਹਿਸਾਬ ਲਿਆ ਜਾਵੇਗਾ।ਇਸ ਮੌਕੇ ਤੇ ਦਲਬੀਰ ਸਿੰਘ ਅਮਰਕੋਟ ਨੇ ਕਿਹਾ ਕਿ ਕਾਂਗਰਸ ਦੀ ਹੋ ਰਹੀ ਰੈਲੀ ਨਾਲ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਸਮੂਹ ਲੀਡਰਸ਼ਿਪ ਕੈਪਟਨ ਦੀ ਅਗਵਾਈ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਣ ਰਹੀ ਸਰਕਾਰ ਨੂੰ ਕਾਮਯਾਬ ਕਰਨ ਲਈ ਲਾਮਬੰਦ ਹੋ ਰਹੀ ਹੈ।ਇਸ ਮੌਕੇ ਬਲਵਿੰਦਰ ਸਿੰਘ, ਨਰਿੰਦਰ ਸਿੰਘ ਆਦਿ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media