Wednesday, April 22, 2026

ਖਾਲਸਾ ਸਕੂਲ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਸਾਈਕਲ ਸਕੀਮ ਤਹਿਤ ਸਾਈਕਲ ਵੰਡੇ

PPN1609201512

ਬਠਿੰਡਾ, 16 ਸਤੰਬਰ (ਜਸਵਿੰਦਰ ਸਿਮਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੀਆਂ +1 ਅਤੇ +2 ਜਮਾਤ ਦੀਆਂ 54 ਵਿਦਿਆਰਥਣਾਂ ਨੂੰ ਮਾਈ ਭਾਗੋ ਸਾਈਕਲ ਸਕੀਮ ਤਹਿਤ ਸਾਈਕਲ ਵੰਡੇ ਗਏ ।ਇਸ ਸਮੇਂ ਸਕੂਲ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਸਿੱਧੂ (ਕੋਰਸਪੋਂਡੈਂਟ/ਮੈਨੇਜਰ), ਦਰਸ਼ਨ ਸਿੰਘ (ਸਮਾਜ ਸੇਵੀ) ਪਹੁੰਚੇ ਹੋਏ ਸਨ । ਸਕੂਲ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਨੇ ਇਸ ਕੰਮ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਸਰਕਾਰ ਵਲੋਂ ਇਸ ਤਰਾਂ ਦੀਆਂ ਹੋਰ ਸਹੂਲਤਾਂ ਦੇਣ ਦੀ ਮੰਗ ਵੀ ਕੀਤੀ । ਸਕੂਲ ਦੇ ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ ਨੇ ਪ੍ਰਧਾਨ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ । ਇਸ ਸਮੇਂ ਵਾਇਸ ਪ੍ਰਿੰਸੀਪਲ ਸ਼ਿੰਦਰਪਾਲ ਕੌਰ ਤੋਂ ਇਲਾਵਾ +1 ਤੇ +2 ਦੇ ਇੰਚਾਰਜ ਜਗਤਾਰ ਸਿੰਘ (ਕੰਟ੍ਰੋਲਰ ਪ੍ਰੀਖਿਆਵਾਂ), ਮੈਡਮ ਕਮਲੇਸ਼ ਕੁਮਾਰੀ, ਮੈਡਮ ਰੇਨੂੰ ਸਿੰਗਲਾ, ਮੈਡਮ ਦਵਿੰਦਰ ਕੌਰ ਅਤੇ ਰਾਜਪਾਲ ਸਿੰਘ, ਬਰਮਜੀਤ ਸਿੰਘ, ਕੁਲਦੀਪ ਸਿੰਘ, ਮਾਨ ਸਿੰਘ ਵੀ ਹਾਜ਼ਿਰ ਸਨ ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply