Thursday, October 1, 2026

ਪੁਰਾਣੇ ਨਰਾਇਣਗੜ ਵਿਖੇ ਸੀ.ਸੀ ਫਲੋਰਿੰਗ ਗਲੀਆਂ ਦਾ ਕੀਤਾ ਉਦਘਾਟਨ

PPN1609201521

ਛੇਹਰਟਾ, 16 ਸਤੰਬਰ (ਸੁਖਬੀਰ ਖੁਰਮਨੀਆ) – ਨਗਰ ਨਿਗਮ ਦੀ ਵਾਰਡ ਨੰਬਰ 65 ਦੇ ਪੁਰਾਣੇ ਨਰਾਇਣਗੜ ਸਥਿਤ ਸ਼ਿਵ ਮੰਦਿਰ ਦੀ ਗਲੀ ਵਿਚ ਸੀ.ਸੀ ਫਲੋਰਿੰਗ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਹਲਕਾ ਪੱਛਮੀ ਇੰਚਾਰਜ ਰਾਕੇਸ਼ ਗਿੱਲ, ਕੋਂਸਲਰ ਬਾਊ ਸਤਪਾਲ ਧਵਨ ਤੇ ਗੁਰਦੁਆਰਾ ਕਲਗੀਧਰ ਦੇ ਪ੍ਰਧਾਨ ਬਲਦੇਵ ਸਿੰਘ ਨੇ ਕੀਤਾ। ਇਸ ਮੋਕੇ ਗਿੱਲ ਤੇ ਕੋਂਸਲਰ ਧਵਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਨੇ ਹਲਕਾ ਪੱਛਮੀ ਦੀ ਕੋਈ ਬਾਤ ਨਹੀ ਪੁੱਛੀ, ਜਿਸ ਕਾਰਨ ਹਲਕਾ ਪੱਛਮੀ ਦੀਆਂ ਵਾਰਡ ਦੀ ਹਾਲਤ ਬੱਦਤਰ ਹੋ ਗਈ ਸੀ। ਉਨਾ ਕਿਹਾ ਕਿ ਭਾਜਪਾ ਵਲੋਂ ਚੌਣਾਂ ਦੌਰਾਨ ਵਿਕਾਸ ਦੇ ਜੋ ਵਾਅਦੇ ਕੀਤੇ ਗਏ ਸਨ, ਉਹ ਹਰ ਹੀਲੇ ਪੂਰੇ ਕੀਤੇ ਗਏ ਹਨ । ਉਨਾਂ ਕਿਹਾ ਕਿ ਵਾਰਡ ਦੇ ਵਿਕਾਸ ਕਾਰਜਾਂ ਲਈ ਜਿਉਂ ਜਿਉਂ ਟੈਂਡਰ ਪਾਸ ਹੁੰਦੇ ਜਾਣਗੇ ਤਿਉਂ ਤਿਉਂ ਕੰਮਾਂ ਦੀ ਸ਼ੁੱਭ ਸ਼ੁਰੂਆਤ ਹੁੰਦੀ ਰਹੇਗੀ।ਇਸ ਮੋਕੇ ਭਾਜਪਾ ਆਗੂ ਮੁਕੇਸ਼ ਮਹੰਤਾ, ਅਸ਼ਵਨੀ ਪੰਮਾਂ, ਸੁਕਸ਼ਮ ਮਾਰੂਤੀ, ਲਾਡੀ ਹੁੰਦਲ, ਮਨਜੀਤ ਮਿੰਟਾਂ, ਜੁਗਿੰਦਰ ਬਾਵਾ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਅਜੇ ਡੌਗਰਾ, ਸੰਦੀਪ ਸਿੰਘ ਚੌਹਾਨ ਆਦਿ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply