
ਛੇਹਰਟਾ, 16 ਸਤੰਬਰ (ਸੁਖਬੀਰ ਖੁਰਮਨੀਆ) – ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀ ਫੋਟੋ ਡਾਕ ਟਿਕਟ ਬੰਦ ਕਰਨ ਦੇ ਵਿਰੋਧ ‘ਚ ਕਾਂਗਰਸੀ ਮਹਿਲਾਵ ਵਲੋਂ ਖੰਡਵਾਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਅਰੇਬਾਜੀ ਕੀਤੀ ਗਈ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਮਹਿਲਾ ਸੇਵਾ ਸੰਮਤੀ ਦੇ ਪ੍ਰਧਾਨ ਮਮਤਾ ਦੱਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਆਧੁਨਿਕ ਤਕਨੀਕ ਦੇਣ ਵਾਲੇ ਰਾਜੀਵ ਗਾਂਧੀ ਤੇ ਦੇਸ਼ ਦੀ ਪਹਿਲੀ ਸ਼ਕਤੀਸਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਮ ‘ਤੇ ਚੱਲਦੀ ਡਾਕ ਟਿਕਟ ਬੰਦ ਕਰਵਾ ਕੇ ਆਪਣੀ ਨਾ ਸਮਝੀ ਦਾ ਸਬੂਤ ਦਿੱਤਾ ਹੈ।ਉਨਾਂ ਕਿਹਾ ਕਿ ਦੇਸ਼ ਪ੍ਰਤੀ ਕੁਰਬਾਨੀਆਂ ਦਾ ਮੁੱਲ ਮੋਦੀ ਨੂੰ ਕੀ ਪਤਾ, ਜੋ ਕਿ ਹਾਲ ਹੀ ਵਿਚ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋਏ ਹਨ। ਉਨਾਂ ਕਿਹਾ ਕਿ ਮੋਦੀ ਨੂੰ ਰਾਜਨੀਤੀ ਵਿਚ ਅਜੇ ਬਹੁਤ ਸਾਰੀ ਪੜਾਈ ਕਰਨ ਦੀ ਜਰੂਰਤ ਹੈ।ਦੱਤਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੋਦੀ ਵਲੋਂ ਲਿਆ ਗਿਆ ਇਹ ਫੈਸਲਾ ਜਲਦ ਵਾਪਿਸ ਨਾ ਲਿਆ ਗਿਆਂ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ ਤੇ ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰ ਸਰਕਾਰ ਦਾ ਪੁਤਾਲਾ ਫੂਕਣਗੇ।ਇਸ ਮੋਕੇ ਦਰਸ਼ਨਾ ਮਹਿਤਾ, ਮੱਧੂ ਸ਼ਰਮਾ, ਪ੍ਰਭਾ ਰਾਣੀ, ਕ੍ਰਿਸ਼ਨਾ ਠੱਠੂ, ਰਾਜ, ਵਿਜੇਤਾ, ਰਾਣੀ, ਦੇਵੀ, ਅਲਕਾ ਸ਼ਰਮਾ, ਪਲਵੀ, ਸੰਯੋਗਤਾ, ਬਿਮਲਾ ਆਦਿ ਹਾਜਰ ਸਨ।
Punjab Post Daily Online Newspaper & Print Media