Friday, April 24, 2026

ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਦਫਤਰ ਦਾ ਮਾਨਿਕ ਨੇ ਕੀਤਾ ਉਦਘਾਟਨ

PPN1609201523

ਛੇਹਰਟਾ, 16 ਸਤੰਬਰ (ਸੁਖਬੀਰ ਖੁਰਮਨੀਆ) – ਮੁਸਲਿਮ ਮਨਿਉਰਟੀ ਵਾਸਤੇ ਜੋ ਸਕੀਮਾਂ ਹਨ, ਉਨਾਂ ਨੂੰ ਸਰਕਾਰ ਵਲੋਂ ਪੁਰੀ ਤਰਾਂ ਲਾਗੂ ਨਹੀ ਕੀਤਾ ਜਾ ਰਿਹਾ।ਖਾਲਸਾ ਕਾਲਜ ਸਾਹਮਣੇ ਖੋਲੇ ਗਏ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਨਿਕ ਅਲੀ ਵਲੋਂ ਦਫਤਰ ਦੇ ਉਦਘਾਟਨ ਮੋਕੇ ਇਹ ਵਿਚਾਰ ਪ੍ਰਗਟ ਕਰਦਿਆਂ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਕਾਦਿਰ ਖਾਨ ਨੇ ਕਿਹਾ ਕਿ ਇਸ ਦਫਤਰ ਦੇ ਖੁੱਲਣ ਨਾਲ ਮੁਸਲਿਮ ਭਾਈਚਾਰੇ ਦੀਆਂ ਮੁਸ਼ਕਿਲਾਂ ਸੁਣਨ ਦੇ ਨਾਲ ਨਾਲ ਸੁਸਾਇਟੀ ਦੇ ਸਾਰੇ ਕੰਮ ਕੀਤੇ ਜਾਣਗੇ।ਇਸ ਮੋਕੇ ਮਾਨਿਕ ਅਲੀ ਨੇ ਕਿਹਾ ਕਿ ਦਫਤਰ ਖੋਲਣ ਦਾ ਮਕਸਦ ਮੁਸਲਿਮ ਭਾਈਚਾਰੇ ਨੂੰ ਇੱਟਜੁਟ ਕਰਨਾ ਤੇ ਉਨਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਨਾ ਹੈ। ਉਨਾਂ ਨੇ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਵੀ ਸੁਣੀਆ ਤੇ ਭਰੋਸਾ ਦਿੱਤਾ ਕਿ ਉੇਹ ਜਲਦ ਹੀ ਸਰਕਾਰ ਨਾਲ ਮਿਲ ਕੇ ਇੰਨਾਂ ਦਾ ਹੱਲ ਕਰਵਾਉਣਗੇ।ਇਸ ਮੋਕੇ ਉਪ ਪ੍ਰਧਾਨ ਖੁਰਸ਼ੀਦ ਅਹਿਮਦ, ਜਨਰਲ ਸਕੱਤਰ ਮੌਲਾਨਾ ਸ਼ਾਹ ਆਲਮ, ਸੈਕਟਰੀ ਅਜੀਮ, ਡਾ. ਮੌਤੀ ਰਹਿਮਾਨ, ਸ਼ਾਕਿਰ ਅਹਿਮਦ, ਮਾ. ਮੌਜੀਬੁੱਲ ਰਹਿਮਾਨ, ਠੇਕੇਦਾਰ ਜਵਾਦ ਸ਼ਮੀਮ ਅਕਤਰ, ਪ੍ਰਵੇਜ ਆਲਮ, ਮੁਹੰਮਦ ਨਫੀਸ, ਇਫਤਿਖਾਰ ਹਕੀਮ, ਨਸੀਮ ਅਹਿਮਦ, ਹੈਦਰ ਅਲੀ, ਰਜਾਵੁਦੀਨ ਨਾਦਿਰ, ਕਾਕਾ ਆਦਿ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply