Thursday, October 1, 2026

ਸਰਕਾਰੀ ਸੀਨੀ: ਸੇੈਕੰ: ਸਕੂਲ ਛੇਹਰਟਾ ਨੇ ਮਨਾਇਆ ਵਿਸ਼ਵ ਓਜੋਨ ਦਿਵਸ

PPN1609201524

ਛੇਹਰਟਾ, 16 ਸਤੰਬਰ (ਸੁਖਬੀਰ ਖੁਰਮਨੀਆ) – ਸਰਕਾਰੀ ਸੀਨੀੳਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਪ੍ਰਿੰਸੀਪਲ ਨਿਰਮਲ ਸਿੰਘ ਦੀ ਅਗਵਾਈ ‘ਵਿਸ਼ਵ ਓਜੋਨ ਦਿਵਸ’ ਮਨਾਇਆ ਗਿਆ। ਇਸ ਮੋਕੇ ਪ੍ਰਿੰ. ਨਿਰਮਲ ਸਿੰਘ, ਈਕੋ ਕਲੱਬ ਦੇ ਇੰਚਾਰਜ ਤੇ ਸਮੂਹ ਸਾਇੰਸ ਅਧਿਆਪਕਾਂ ਨੇ ਬੱਚਿਆਂ ਨੂੰ ਧਰਤੀ ਦੇ ਵਾਯੂਮੰਡਲ ਦੀ ਓਜੋਨ ਪਰਤ, ਉਸਦੀ ਮਹੱਤਤਾ, ਓਜੌਨ ਛੇਕ ਤੇ ਓਜੋਨ ਦੇ ਪਤਲੇ ਪੈਣ ਦੇ ਕਾਰਨਾਂ ਤੋਂ ਵਿਸਥਾਰਪੂਰਵਕ ਜਾਣੂ ਕਰਵਾਇਆ।ਸਕੂਲ ਕੈਂਪਸ ਵਿਚ ਬੱਚਿਆਂ ਦੇ ਵੱਖ ਵੱਖ ਭਾਸ਼ਣ, ਪੇਟਿੰਗ, ਸਲੋਗਨ ਆਦਿ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਵਿਦਿਆਰਥੀਆ ਵਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਤੇ ਇੰਨਾਂ ਮੁਕਾਬਲਿਆ ਵਿਚ ਆਪਣੀ ਕਲਾ ਦਾ ਲੋਹਾ ਮਨਵਾਇਆ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰ. ਨਿਰਮਲ ਸਿੰਘ ਨੇ ਸਨਮਾਨਤ ਵੀ ਕੀਤਾ। ਇਸ ਮੋਕੇ ਵਾਈਸ ਪ੍ਰਿੰਸੀਪਲ ਆਸ਼ੂ ਸਰੀਨ, ਹਰਪ੍ਰੀਤ ਕੌਰ ਲੋਟੇ, ਕਰਮਜੀਤ ਕੌਰ, ਹਰਪ੍ਰੀਤ ਕੌਰ ਧੰਜਲ, ਮਿਸ ਦੀਪੀਕਾ, ਯੌਗਪਾਲ ਸ਼ਰਮਾ, ਬਲਦੇਵ ਸਿੰਘ, ਜਸਵੰਤ ਰਾਏ, ਸਵਜੀਤ ਕੌਰ ਆਦਿ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply